Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing ਪੁਰਾਣੀ ਪੈਨਸ਼ਨ ਸਕੀਮ ਜਲਦ ਲਾਗੂ ਕਰੇ ਸਰਕਾਰ : ਰਾਜ ਕੁਮਾਰ / ਸੋਹਨ ਲਾਲ

ਪੁਰਾਣੀ ਪੈਨਸ਼ਨ ਸਕੀਮ ਜਲਦ ਲਾਗੂ ਕਰੇ ਸਰਕਾਰ : ਰਾਜ ਕੁਮਾਰ / ਸੋਹਨ ਲਾਲ

ਪਠਾਨਕੋਟ (ਤਰੁਣ /ਰੋਹਿਤ )

ਪੁਰਾਣੀ ਪੈਨਸ਼ਨ ਸਕੀਮ ਜਲਦ ਲਾਗੂ ਕਰੇ ਸਰਕਾਰ : ਰਾਜ ਕੁਮਾਰ / ਸੋਹਨ ਲਾਲ

17 ਸਤੰਬਰ : ਆਲ ਇੰਡੀਆ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ‘ਤੇ 16 ਸਤੰਬਰ ਦਿਨ ਸ਼ੁੱਕਰਵਾਰ ਨੂੰ ਪੰਜਾਬ ਗੌਰਮਿੰਟ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਪਠਾਨਕੋਟ ਦੇ ਅਧਿਆਪਕਾਂ ਨੇ 4 ਨੁਕਾਤੀ ਮੰਗਾਂ ਦੇ ਹੱਕ ‘ਚ ਮਿੰਨੀ ਸਕੱਤਰੇਤ ਪਠਾਨਕੋਟ ਵਿਖੇ ਧਰਨਾ ਅਤੇ ਰੋਸ ਮਾਰਚ ਕੀਤਾ ਅਤੇ ਮੰਗ ਪੱਤਰ ਦਿੱਤਾ | ਮੰਗਾਂ ਸਬੰਧੀ ਮਾਨਯੋਗ ਏ.ਡੀ.ਸੀ. ਜਰਨਲ ਨੂੰ ਮੰਗ ਪੱਤਰ ਦਿੱਤਾ। ਧਰਨੇ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਤੇ ਸਕੱਤਰ ਸੋਹਨ ਲਾਲ ਨੇ ਕੀਤੀ, ਜਿਸ ਦੌਰਾਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸੁਭਾਸ਼ ਚੰਦਰ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਹਿੱਤ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ, ਦੇ ਸਮਰਥਨ ਵਿੱਚ ਦਸਤਖ਼ਤ ਮੁਹਿੰਮ ਦੀਆਂ ਕਾਪੀਆਂ ਮਾਨਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਇਕੱਤਰ ਕਰਕੇ ਭੇਜੀਆਂ ਗਈਆਂ । ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੰਗ ਪੱਤਰ ਭੇਜੇ ਗਏ, ਉਨ੍ਹਾਂ ਕਿਹਾ ਕਿ ਜਦੋਂ ਐਮ.ਪੀ ਅਤੇ ਵਿਧਾਇਕ ਨੂੰ ਪੈਨਸ਼ਨ ਦਿੱਤੀ ਜਾ ਸਕਦੀ ਹੈ ,ਤਾਂ ਅਧਿਆਪਕਾਂ ਨੂੰ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਸਕਦੀ ! ਜਦ ਕੇ ਅਧਿਆਪਕਾਂ ਨੂੰ ਦੇਸ਼ ਦੇ ਨਿਰਮਾਤਾ ਕਿਹਾ ਜਾਂਦਾ ਹੈ ,ਤਾਂ ਸਿੱਖਿਆ ਦੀ ਤਰੱਕੀ, ਸਨਮਾਨਯੋਗ ਤਨਖਾਹ ਅਤੇ ਸੇਵਾ ਸ਼ਰਤ ਦਾ ਲਾਭ ਦਿੱਤੇ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕੀਤੀ ਜਾਵੇ, ਸਿੱਖਿਆ ਕਰਮੀਆਂ, ਸਿੱਖਿਆ ਮਿੱਤਰ ਨੂੰ ਰੈਗੂਲਰ ਕੀਤਾ ਜਾਵੇ ਅਤੇ ਵੱਖ-ਵੱਖ ਰਾਜਾਂ ਵਿੱਚ ਨਿਯੁਕਤ ਠੇਕੇ ਵਾਲੇ ਅਧਿਆਪਕਾਂ ਦੇ ਨਾਲ-ਨਾਲ ਰੁਜ਼ਗਾਰ ਪ੍ਰਾਪਤ ਅਧਿਆਪਕਾਂ ਨੂੰ ਵੀ ਪੁਰਾਣੇ ਅਧਿਆਪਕਾਂ ਵਾਂਗ ਤਨਖਾਹ ਸਕੇਲ ਅਤੇ ਸਹੀ ਸੇਵਾ ਸ਼ਰਤ ਦੇ ਲਾਭ ਦਿੱਤੇ ਜਾਣ,
ਉਨ੍ਹਾਂ ਕਿਹਾ ਕਿ ਜਦੋਂ ਐਮ.ਪੀ ਤੇ ਵਿਧਾਇਕਾਂ ਪੈਨਸ਼ਨ ਦਿੱਤੀ ਜਾ ਸਕਦੀ ਹੈ ਤਾਂ ਅਧਿਆਪਕਾਂ ਨੂੰ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਸਕਦੀ ਜਦ ਕਿ ਅਧਿਆਪਕਾਂ ਨੂੰ ਦੇਸ਼ ਦੇ ਨਿਰਮਾਤਾ ਕਿਹਾ ਜਾਂਦਾ ਹੈ, ਅਧਿਆਪਕਾਂ ਨੂੰ ਮਾਣਯੋਗ ਤਨਖਾਹ ਅਤੇ ਸੇਵਾ ਸ਼ਰਤਾਂ ਦਾ ਲਾਭ ਦਿੱਤੇ ਬਿਨਾਂ ਅਧਿਆਪਕ ਦੀ ਤਰੱਕੀ ਸੰਭਵ ਨਹੀਂ, ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਸੀ. ਦੁਬਾਰਾ ਲਾਗੂ ਕੀਤਾ ਕੀਤੀ ਜਾਵੇ ਗਿਆ। ਵੱਖ-ਵੱਖ ਰਾਜਾਂ ਵਿੱਚ ਨਿਯੁਕਤ ਕੀਤੇ ਠੇਕਾ ਅਧਿਆਪਕਾਂ, ਸਿੱਖਿਆ ਮਿੱਤਰ ਸਿੱਖਿਆਕਰਮੀ, ਟਰੇਡ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪੁਰਾਣੇ ਅਧਿਆਪਕਾਂ ਵਾਂਗ ਹੀ ਤਨਖਾਹ ਸਕੇਲ ਅਤੇ ਸੇਵਾ ਸ਼ਰਤ ਦੇ ਲਾਭ ਦਿੱਤੇ ਜਾਣ, ਰਾਜ ਦੀ ਸਿੱਖਿਆ ਨੀਤੀ 2020 ਵਿੱਚ ਦਰਜ ਅਧਿਆਪਕ ਵਿਰੋਧੀ ਮੱਦਾਂ ‘ਤੇ ਪਾਬੰਦੀ ਲਗਾਈ ਜਾਵੇ। ਸਾਰੇ ਅਧਿਆਪਕਾਂ ‘ਤੇ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ, ਹਰ ਤਰ੍ਹਾਂ ਦੇ ਬਕਾਏ ਦੀ ਅਦਾਇਗੀ ਕੀਤੀ ਜਾਵੇ, ਅਧਿਆਪਕਾਂ ਨੂੰ ਸਾਰੇ ਗੈਰ-ਅਧਿਆਪਕ ਕੰਮਾਂ ਤੋਂ ਫਾਰਗ ਕੀਤਾ ਜਾਵੇ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਦਾ ਅੰਦੋਲਨ ਪੁਰਾਣੀ ਪੈਨਸ਼ਨ ਦੀ ਬਹਾਲੀ ਤੋਂ ਬਿਨਾਂ ਰੁਕਣ ਵਾਲਾ ਨਹੀਂ! ਹੋਰਨਾਂ ਤੋਂ ਇਲਾਵਾ ਧਰਨੇ ਨੂੰ ਹਰੀਸ਼ ਕੁਮਾਰ ,ਜਗਦੀਸ਼ ਰਾਜ, ਅਸ਼ਵਨੀ ਕੁਮਾਰ, ਸ਼ਬੀਨਾ ਗਿੱਲ ਨੇ ਸੰਬੋਧਨ ਕੀਤਾ।