Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਕੇ.ਐਮ.ਐਸ ਕਾਲਜ ਵਿਖੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਸਹਿਯੋਗ ਨਾਲ “ਏਕ ਪੌਦਾ ਮਾਂ ਕੇ ਨਾਮ” ਮੁਹਿੰਮ ਅਧੀਨ ਪੌਦੇ ਵੰਡੇ

ਕੇ.ਐਮ.ਐਸ ਕਾਲਜ ਵਿਖੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਸਹਿਯੋਗ ਨਾਲ “ਏਕ ਪੌਦਾ ਮਾਂ ਕੇ ਨਾਮ” ਮੁਹਿੰਮ ਅਧੀਨ ਪੌਦੇ ਵੰਡੇ

ਦਸੂਹਾ 22 ਜੁਲਾਈ (ਚੌਧਰੀ) 

: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ. ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਸਹਿਯੋਗ ਨਾਲ ਕੇ.ਐਮ.ਐਸ ਕਾਲਜ ਦੇ ਐਨ.ਐਸ.ਐਸ ਵਲੰਟੀਅਰਜ਼, ਈਕੋ ਕਲੱਬ ਮੈਂਬਰ,ਰੈੱਡ ਰਿਬਨ ਕਲੱਬ ਮੈਂਬਰ ਅਤੇ ਸਟਾਫ਼ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਲੋਗਨ “ਏਕ ਪੌਦਾ ਮਾਂ ਕੇ ਨਾਮ” ਮੁਹਿੰਮ ਅਧੀਨ ਪੌਦੇ ਵੰਡੇ ਗਏ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਵੱਲੋਂ ਵਿਦਿਆਰਥੀਆਂ ਨੂੰ ਕੁਦਰਤ ਅਤੇਂ ਸਮਾਜ ਪ੍ਰਤੀ ਪੌਦਿਆਂ ਦੀ ਅਹਿਮੀਅਤ ਸਮਝਾਈ ਗਈ। ਉਹਨਾਂ ਕਿਹਾ ਕਿ ਜਿਵੇਂ ਮਾਂ ਆਪਣੇ ਪਰਿਵਾਰ ਲਈ ਆਪਣੇ ਫਰਜ ਨਿਭਾਉਂਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣੇ ਸਮਾਜ ਅਤੇ ਵਾਤਾਵਰਨ ਲਈ ਆਪਣੇ ਫਰਜ ਨਿਭਾਉਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੋਟਰੀ ਕਲੱਬ ਦੇ ਮੈਂਬਰ ਸੰਜੇ ਰੰਜਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਜਿੰਨੀ ਇਨਸਾਨੀ ਰਿਸ਼ਤਿਆਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਪੌਦਿਆਂ ਨਾਲ ਵੀ ਸਾਨੂੰ ਰਿਸ਼ਤਾ ਬਣਾ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਅਤੇ ਆਪਣਾ ਰਿਸ਼ਤਾ ਨਿਭਾਉਣਾ ਚਾਹੀਦਾ ਹੈ। ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਵਿਦਿਆਰਥੀਆਂ ਨੂੰ ਵੰਡੇ ਗਏ ਪੌਦੇ ਆਪਣੇ ਘਰ ਦੇ ਆਲੇ ਦੁਆਲੇ ਖਾਲੀ ਜਗ੍ਹਾ ਵਿੱਚ ਲਗਾ ਕੇ ਉਸਦੀ ਫੋਟੋ ਕਾਲਜ ਦੇ ਵ੍ਹਟਸਐਪ ਗਰੁੱਪ ਵਿੱਚ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌਧਰੀ ਕੁਮਾਰ ਸੈਣੀ, ਡਾਇਰੈਕਟਰ ਡਾ. ਮਾਨਵ ਸੈਣੀ, ਰੋਟਰੀ ਕਲੱਬ ਦੇ ਪ੍ਰਧਾਨ ਵਿਜੈ ਤੁਲੀ, ਸੈਕਟਰੀ ਵਿਕਾਸ ਖੁੱਲਰ, ਸੰਜੇ ਰੰਜਨ, ਦਵਿੰਦਰ ਰੋਜ਼ੀ, ਡਾ. ਰੱਲ੍ਹਣ, ਡਾ. ਕਾਂਸਰਾ, ਕੁਮਾਰ ਮੈਣੀ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਰਾਜੀਵ ਕੁੰਦਰਾ, ਮੁਕੇਸ਼ ਖਿੰਦਰੀ, ਸੰਜੀਵ ਸ਼ਰਮਾ, ਨੀਰਜ ਵਾਲੀਆ, ਅਮਿਤ ਬੱਸੀ, ਵਿਸ਼ਾਲ ਖੋਸਲਾ, ਪ੍ਰੋਗਰਾਮ ਅਫ਼ਸਰ ਐਨ.ਐਸ.ਐਸ ਯੂਨਿਟ, ਈਕੋ ਕਲੱਬ, ਰੈੱਡ ਰਿਬਨ ਕਲੱਬ ਡਾ. ਰਾਜੇਸ਼ ਕੁਮਾਰ, ਐਨ.ਐਸ. ਐਸ ਵਲੰਟੀਅਰਜ਼, ਈਕੋ ਕਲੱਬ ਮੈਂਬਰ, ਰੈੱਡ ਰਿਬਨ ਕਲੱਬ ਮੈਂਬਰ ਅਤੇ ਸਟਾਫ਼ ਹਾਜਰ ਸਨ।

ਫੋਟੋ : ਐਨ.ਐਸ.ਐਸ ਯੂਨਿਟ ਦੇ ਵਲੰਟੀਅਰਜ਼, ਈਕੋ ਕਲੱਬ ਦੇ ਮੈਂਬਰ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੂੰ ਪੌਦੇ ਵੰਡਦੇ ਹੋਏ ਕੇ.ਐਮ.ਐਸ ਮੈਨੇਜਮੈਂਟ ਅਤੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਮੈਂਬਰ।

error: copy content is like crime its probhihated