ਦਸੂਹਾ 10 ਨਵੰਬਰ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਅਤੇ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਦਸੂਹਾ ਵਿਖੇ 10 ਨਵੰਬਰ ਨੂੰ ਡਾ. ਸ਼ਬਨਮ ਕੌਰ ਜੀ ਦੇ ਜਨਮਦਿਨ ਦੇ ਉਪਲਕਸ਼ ਵਿੱਚ ਪਹਿਲਾ ਸਾਲਾਨਾ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਾਨਵ ਸੈਣੀ, ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ, ਦਸੂਹਾ ਦੇ ਵਿਧਾਇਕ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ, ਨਗਰ ਕੌਂਸਲ ਪ੍ਰਧਾਨ ਸੋਨੂੰ ਖਾਲਸਾ, ਐਮ.ਸੀ. ਬਲਦੇਵ ਠਾਕੁਰ, ਹੈਪੀ, ਡਾ. ਦਿਲਭਾਗ ਸਿੰਘ ਹੁੰਦਲ, ਸਮਾਜ ਸੇਵਕ ਮਦਨ ਮੋਹਨ, ਸਾਬਕਾ ਐਮ.ਸੀ. ਰਮੇਸ਼ ਸ਼ਰਮਾ, ਡਾ. ਵਿਵੇਕ ਗੁਪਤਾ, ਮੈਨੇਜਿੰਗ ਕਮੇਟੀ ਮੈਂਬਰ ਸਤੀਸ਼ ਕਾਲੀਆ, ਮੋਹਿੰਦਰ ਪਾਲ ਰਿਖੀ, ਰਵਿੰਦਰ ਕੁਮਾਰ, ਗੁਰਪ੍ਰਤਾਪ ਸਿੰਘ ,ਡਾ. ਰਾਜੇਸ਼ ਕੁਮਾਰ ਬੱਗਾ ਅਤੇ ਸਰਦਾਰ ਜਗਦੀਸ਼ ਸਿੰਘ ਸੋਹੀ ਵਿਸ਼ੇਸ ਤੌਰ ਤੇ ਸ਼ਾਮਲ ਹੋਏ।

ਕੈਂਪ ਦਾ ਆਯੋਜਨ ਦੋਆਬਾ ਹਸਪਤਾਲ ਬਲੱਡ ਸੈਂਟਰ, ਜਲੰਧਰ ਅਤੇ ਬਲੱਡ ਡੋਨਰ ਵੈਲਫੇਅਰ ਸੋਸਾਇਟੀ, ਦਸੂਹਾ ਦੇ ਸਹਿਯੋਗ ਨਾਲ ਕੀਤਾ ਗਿਆ। ਦੋਆਬਾ ਹਸਪਤਾਲ ਵੱਲੋਂ ਡਾ. ਮਨਪ੍ਰੀਤ ਕਟਾਰੀਆ, ਮਿਸਟਰ ਗੁਰਪ੍ਰੀਤ ਸਿੰਘ, ਮਿਸਟਰ ਰੋਹਿਤ ਅਤੇ ਮਿਸਟਰ ਵਿੱਕੀ ਨੇ ਖੂਨਦਾਨ ਕੈਂਪ ਦੀਆਂ ਸੇਵਾਵਾਂ ਨਿਭਾਈਆਂ। ਸੋਸਾਇਟੀ ਦੇ ਪ੍ਰਧਾਨ ਮਨੀਸ਼ ਚੌਧਰੀ, ਚੇਅਰਮੈਨ ਸੌਰਵ ਪੌਲ, ਬਲਵਿੰਦਰ ਕੌਰ, ਪਰਮਿੰਦਰ ਬੱਬਲੂ ਅਤੇ ਸਿਮਰਨ ਸੰਧੂ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਖ਼ੂਨਦਾਨ ਕੈਂਪ ਵਿੱਚ ਕੁੱਲ 35 ਯੂਨਿਟ ਖੂਨ ਦਾਨ ਕੀਤਾ ਗਿਆ। ਖੂਨਦਾਨ ਦੇ ਨਾਲ-ਨਾਲ ਕੈਂਪ ਵਿੱਚ ਖੂਨ ਦੇ ਟੈਸਟ, ਦੰਦਾਂ ਦੀ ਜਾਂਚ, ਅੱਖਾਂ ਦੀ ਜਾਂਚ ਅਤੇ ਜਨਰਲ ਹੈਲਥ ਚੈੱਕਅਪ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਕੈਂਪ ਵਿੱਚ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਮੁਫ਼ਤ ਸਿਹਤ ਜਾਂਚ ਦੀਆਂ ਸਹੂਲਤਾਂ ਦਾ ਲਾਭ ਉਠਾਇਆ। ਦੰਦਾਂ ਦੀ ਜਾਂਚ ਦਸੂਹਾ ਡੈਂਟਲ ਕਲੀਨਿਕ ਦੇ ਡਾ. ਗਗਨਦੀਪ ਸਿੰਘ, ਡਾ. ਗੁਲਵੀਨ ਅੱਸੀ ਅਤੇ ਅਸਿਸਟੈਂਟ ਕੋਮਲ ਤੇ ਰਾਹੁਲ ਦੀ ਟੀਮ ਵੱਲੋਂ ਕੀਤੀ ਗਈ। ਅੱਖਾਂ ਦੀ ਜਾਂਚ ਸਿਵਲ ਹਸਪਤਾਲ, ਦਸੂਹਾ ਦੇ ਓਫਥੈਲਮਿਕ ਅਫ਼ਸਰ ਰਣਜੀਤ ਸਿੰਘ ਭਾਰਤੀ ਨੇ ਕੀਤੀ। ਖੂਨ ਦੇ ਟੈਸਟ ਗਿੱਲ ਕਲੀਨਿਕਲ ਲੈਬ, ਮੁਕੇਰੀਆਂ ਦੇ ਲੈਬ ਟੈਕਨੀਸ਼ੀਅਨ ਖੇਤਾਬ ਗਿੱਲ, ਉਦੈਸ਼ ਜਰਿਆਲ ਅਤੇ ਅਕਸ਼ੈ ਜਰਿਆਲ ਦੀ ਟੀਮ ਵੱਲੋਂ ਕੀਤੇ ਗਏ। ਇਸ ਮੌਕੇ ਵਿਧਾਇਕ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੱਚੀ ਸੇਵਾ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਸਮਾਜ ਵਿੱਚ ਆਪਸੀ ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਉਪਰਾਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਡਾ. ਸ਼ਬਨਮ ਕੌਰ ਜੀ ਦੇ ਜਨਮਦਿਨ ਦੇ ਉਪਲਕਸ਼ ਵਿੱਚ ਲਗਾਇਆ ਗਿਆ ਇਹ ਕੈਂਪ ਮਨੁੱਖਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਇੱਕ ਸਾਰਥਕ ਉਪਰਾਲਾ ਹੈ ਅਤੇ ਇਹ ਕੈਂਪ ਹਰ ਸਾਲ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਰਹੇਗਾ। ਉਨ੍ਹਾਂ ਕੈਂਪ ਨੂੰ ਸਫਲ ਬਣਾਉਣ ਲਈ ਸਾਰੀਆਂ ਸਹਿਯੋਗੀ ਸੰਸਥਾਵਾਂ, ਮੈਡੀਕਲ ਟੀਮਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਫੈਕਲਟੀ ਮੈਂਬਰਾਂ, ਐਨ.ਐੱਸ.ਐੱਸ. ਵਲੰਟੀਅਰਾਂ, ਰੈੱਡ ਰਿਬਨ ਕਲੱਬ ਅਤੇ ਯੂਥ ਸੇਵਾਵਾਂ ਕਲੱਬ ਦੇ ਮੈਂਬਰਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।
ਫੋਟੋ ਕੈਪਸ਼ਨ : ਕੇ.ਐਮ.ਐਸ ਕਾਲਜ ਵਿਖੇ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਦੀਆਂ ਵੱਖ ਵੱਖ ਤਸਵੀਰਾਂ।
Post Views: 22