Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਲਾਇਨਜ਼ ਕਲੱਬ ਹੁਸ਼ਿਆਰਪੁਰ ਵਿਸ਼ਵਾਸ ਵੱਲੋਂ ਦੀਵਾਲੀ ਪਰਿਵਾਰ ਮਿਲਨ ਸਮਾਰੋਹ ਆਯੋਜਿਤ

ਲਾਇਨਜ਼ ਕਲੱਬ ਹੁਸ਼ਿਆਰਪੁਰ ਵਿਸ਼ਵਾਸ ਵੱਲੋਂ ਦੀਵਾਲੀ ਪਰਿਵਾਰ ਮਿਲਨ ਸਮਾਰੋਹ ਆਯੋਜਿਤ

ਹੁਸ਼ਿਆਰਪੁਰ (ਗੁਰਜੀਤ) 

: ਲਾਇਨਜ਼ ਕਲੱਬ ਹੁਸ਼ਿਆਰਪੁਰ ਵਿਸ਼ਵਾਸ ਵੱਲੋਂ ਪ੍ਰਧਾਨ ਲਾਇਨ ਹਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਦੀਵਾਲੀ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਾਇਨ ਮੈਬਰਜ਼ ਦੇ ਪਰਿਵਾਰ ਸ਼ਾਮਿਲ ਹੋਏ। ਸਮਾਰੋਹ ਦਾ ਸ਼ੁਭ ਆਰੰਭ ਮਾਤਾ ਲਕਸ਼ਮੀ ਜੀ ਦੀ ਪੂਜਾ ਨਾਲ ਸ਼ੁਰੂ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰਮੁੱਖ ਸਮਾਜ ਸੇਵੀ ਲਾਇਨ ਸੰਜੀਵ ਅਰੋੜਾ ਦੁਆਰਾ ਬਖੂਬੀ ਨਿਭਾਉਂਦੇ ਹੋਏ ਪਿਛਲੇ ਸਾਲ ਕੀਤੇ ਗਏ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਲਾਇਨ ਲੇਡੀ ਰੇਨੂੰ ਅਰੋੜਾ ਨੇ ਦੀਵਾਲੀ ਦੇ ਮਹੱਤਵ ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਆਪਣੇ ਭਾਰਤ ਅਤੇ ਇਸਦੀ ਸੰਸਕ੍ਰਿਤੀ ਤੇ ਜੋ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਅਤੇ ਇਸ ਤਰ੍ਹਾਂ ਦੇ ਤਿਉਹਾਰ ਜੋ ਸ੍ਰਿਸ਼ਟੀ ਦੇ ਰਚਣਹਾਰ ਅਤੇ ਸੰਚਾਲਕ ਪ੍ਰਭੂ ਸ਼੍ਰੀ ਰਾਮ ਜੀ ਨਾਲ ਸਬੰਧਿਤ ਹਨ ਅਤੇ ਇਸ ਦਿਨ ਹੀ ਛੇਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਭਾਰਤ ਦੇ 52 ਰਾਜਾਂ ਨੂੰ ਮੁਗਲ ਸ਼ਾਸਕ ਜਹਾਂਗੀਰ ਦੀ ਜੇਲ੍ਹ ਤੋਂ ਮਕਤ ਕਰਵਾਇਆ ਸੀ। ਇਸ ਲਈ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ।

ਇਸ ਮੌਕੇ ਤੇ ਪ੍ਰਧਾਨ ਹਰਜੀਤ ਭਾਟੀਆ ਨੇ ਮੌਜੂਦਾ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਤਿਉਹਾਰ ਸਾਨੂੰ ਭਾਈਚਾਰੇ ਅਤੇ ਸੋਹਰਦ ਦੀ ਭਾਵਨਾ ਦਾ ਸੰਦੇਸ਼ ਦਿੰਦੇ ਹਨ। ਉਹਨਾਂ ਨੇ ਆਉੇਣ ਵਾਲੇ ਸਾਲਾਂ ਵਿੱਚ ਵੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਬੇਨਤੀ ਕੀਤੀ ਅਤੇ ਸਭ ਦੀ ਮੰਗਲ ਕਾਮਨਾ ਕਰਦੇ ਹੋਏ ਸਾਰੇ ਤਿਉਹਾਰ ਆਪਸੀ ਪ੍ਰੇਮ ਭਾਵਨਾ ਨਾਲ ਮਨਾਉਣ ਦੀ ਬੇਨਤੀ ਕੀਤੀ।
ਪ੍ਰੋਗਰਾਮ ਵਿੱਚ ਸਾਰੀਆਂ ਔਰਤਾਂ ਅਤੇ ਬੱਚਿਆਂ ਲਈ ਪ੍ਰਤੀਯੋਗਿਤਾਵਾਂ ਅਤੇ ਸੰਸਕ੍ਰਿਤਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਜਿਸਦਾ ਸਾਰਿਆਂ ਨੇ ਖੂਬ ਆਨੰਦ ਉਠਾਇਆ ਅਤੇ ਭਾਰਤੀਯ ਝਲਕ ਦੇਖਣ ਨੂੰ ਮਿਲੀ। ਬੱਚਿਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਜਿਸ ਵਿੱਚ ਡਾਂਸ, ਮੋਨੋ ਐਕਟਿੰਗ, ਗੀਤ, ਕਵਿਤਾਵਾਂ ਦੁਆਰਾ ਅਤੇ ਹੋਰ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸਮਾਰੋਹ ਵਿੱਚ ਮੌਜੂਦ ਸਾਰੇ ਲਾਇਲ ਮੈਬਰਜ਼, ਮਹਿਮਾਨਾਂ ਅਤੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਅਤੇ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਜਿਨ੍ਹਾਂ ਨੇ ਸਮਾਰੋਹ ਨੂੰ ਚਾਰ ਚੰਦ ਲਗਾ ਦਿੱਤੇ ਉਨ੍ਹਾਂ ਸਾਰਿਆ ਨੂੰ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਕਲੱਬ ਦੇ ਚਾਰਟਡ ਪ੍ਰਧਾਨ ਅਤੇ ਚੇਅਰਮੈਨ ਰੋਡ ਸੇਫਟੀ ਵਿਜੇ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਗਾਮੀ ਪ੍ਰੋਗਰਾਮ ਦੇ ਬਾਰੇ ਵਿੱਚ ਜਾਨਕਾਰੀ ਪ੍ਰਦਾਨ ਕੀਤੀ। ਇਸ ਮੋਕੇ ਤੇ ਲਾਇਨ ਉਮੇਸ਼ ਰਾਣਾ, ਗੌਰਵ ਖੱਟੜ, ਵਿਜੇ ਅਰੋੜਾ, ਸੰਜੀਵ ਵਰਮਾ, ਵਿਜੇ ਗੁਪਤਾ, ਡਾ. ਰਜਿੰਦਰ ਗੁਪਤਾ, ਸੁਖਵੰਤ ਸਿੰਘ, ਰਾਜੇਸ਼ ਨੰਦਾ, ਹਰਮੇਸ਼ ਵਰਮਾ, ਪੰਕਜ ਕੁਮਾਰ, ਰੋਹਿਤ ਅਗਰਵਾਲ, ਸੰਦੀਪ ਨਹਿਰਾ, ਰਾਕੇਸ਼ ਵਰਮਾ, ਰੇਨੂੰ ਅਰੋੜਾ, ਅਨੀਤਾ ਰਾਣਾ, ਸਰੋਜ ਬਾਲਾ, ਰਮਾ ਨੰਦਾ ਅਤੇ ਹੋਰ ਮੋਜੂਦ ਸਨ।

ਕੈਪਸ਼ਨ :- ਸਮਾਰੋਹ ਉਪਰੰਤ ਸਾਰੇ ਲਾਇਨ ਮੈਂਬਰ ਸਮੂਹਿਕ ਚਿੱਤਰ ਖਿਚਵਾਉਂਦੇ ਹੋਏ ਅਤੇ ਪਤਵੰਤਿਆਂ ਨੂੰ ਸਨਮਾਨਿਤ ਕਰਦੇ ਹੋਏ ਵਿਜੇ ਅਰੋੜਾ, ਸੰਜੀਵ ਅਰੋੜਾ, ਉਮੇਸ਼ ਰਾਣਾ, ਸੰਜੀਵ ਵਰਮਾ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਬੱਚੇ।