Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਦੇ SBSE ਬੋਰਡ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਤ-ਪ੍ਰਤੀਸ਼ਤ

ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਦੇ SBSE ਬੋਰਡ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਤ-ਪ੍ਰਤੀਸ਼ਤ

ਗੜ੍ਹਦੀਵਾਲਾ 14 ਮਈ (ਚੌਧਰੀ) 

: ਬੀਤੇ ਦਿਨੀਂ CBSE ਬੋਰਡ ਵਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਲਾਲਾ ਜਗਤ ਨਾਰਾਇਣ ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿੱਤਾ । ਇਸ ਇਮਤਿਹਾਨਾਂ ਵਿੱਚ 58 ਬੱਚਿਆਂ ਨੇ ਪੇਪਰ ਦਿੱਤੇ ਸਨ, ਸਾਰੇ ਵਿਦਿਆਰਥੀ ਬਹੁਤ ਹੀ ਵਧੀਆ ਅੰਕ ਲੈ ਕੇ ਪਾਸ ਹੋਏ। ਦਸਵੀਂ ਜਮਾਤ ਵਿੱਚੋਂ 95.4% ਅੰਕ ਪ੍ਰਾਪਤ ਕਰਕੇ ਜਪਨੀਤ ਕੌਰ ਨੇ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। 92.2% ਅੰਕ ਪ੍ਰਾਪਤ ਕਰਕੇ ਸੰਜਨਾ ਨੇ ਜਮਾਤ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ, 91.4% ਅੰਕ ਪ੍ਰਾਪਤ ਕਰਕੇ ਰਾਧਿਕਾ ਗੁਪਤਾ ਨੇ ਜਮਾਤ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ, 89.4% ਅੰਕ ਪ੍ਰਾਪਤ ਕਰਕੇ ਜਸ਼ਨਪ੍ਰੀਤ ਕੌਰ ਨੇ ਜਮਾਤ ਵਿੱਚ ਚੌਥਾ ਸਥਾਨ ਹਾਸਲ ਕੀਤਾ, 87% ਅੰਕ ਪ੍ਰਾਪਤ ਕਰਕੇ ਸੁਹਾਨੀ ਭਾਟੀਆ ਨੇ ਪੰਜਵਾਂ ਸਥਾਨ ਹਾਸਿਲ ਕੀਤਾ, 86.4 % ਅੰਕ ਪ੍ਰਾਪਤ ਕਰਕੇ ਸਾਨੀਆ ਡਡਵਾਲ ਨੇ ਛੇਵਾਂ ਸਥਾਨ ਹਾਸਲ ਕੀਤਾ.85% ਅੰਕ ਪ੍ਰਾਪਤ ਕਰਕੇ ਏਂਜਲ ਨੇ ਸੱਤਵਾਂ ਸਥਾਨ ਹਾਸਲ ਕੀਤਾ। 84.4% ਅੰਕ ਪ੍ਰਾਪਤ ਕਰਕੇ ਸਾਨੀਆ ਡਡਵਾਲ ਨੇ ਅੱਠਵਾਂ ਸਥਾਨ ਹਾਸਲ ਕੀਤਾ, 84% ਅੰਕ ਪ੍ਰਾਪਤ ਕਰਕੇ ਸਿਮਰਨਪ੍ਰੀਤ ਨੇ ਨੌਵਾਂ ਸਥਾਨ ਹਾਸਿਲ ਕੀਤਾ. 82.2% ਅੰਕ ਪ੍ਰਾਪਤ ਕਰਕੇ ਸੁਰਪ੍ਰੀਤ ਕੌਰ ਨੇ ਦਸਵਾਂ ਸਥਾਨ ਹਾਸਿਲ ਕੀਤਾ, 80.8% ਅੰਕ ਪ੍ਰਾਪਤ ਕਰਕੇ ਭੂਮਿਕਾ ਵਰਮਾ ਨੇ 11ਵਾਂ ਸਥਾਨ ਹਾਸਲ ਕੀਤਾ, 80% ਅੰਕ ਪ੍ਰਾਪਤ ਕਰਕੇ ਪ੍ਰਭਲੀਨ ਕੌਰ ਨੇ ਬਾਰਵਾਂ ਸਥਾਨ ਹਾਸਲ ਕੀਤਾ। ਸਾਰੇ ਵਿਦਿਆਰਥੀਆਂ ਵਿੱਚੋਂ ਤਿੰਨ ਵਿਦਿਆਰਥੀਆਂ ਨੇ 90% ਤੋਂ ਉੱਪਰ ਨੰਬਰ ਹਾਸਿਲ ਕੀਤੇ, 12 ਵਿਦਿਆਰਥੀ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕੀਤੇ, 21 ਵਿਦਿਆਰਥੀਆਂ ਨੇ ਵਿਦਿਆਰਥੀਆਂ ਨੇ 70% ਤੋਂ ਉੱਪਰ,22 ਵਿਦਿਆਰਥੀਆਂ ਨੇ 60% ਤੋਂ ਉੱਪਰ ਅੰਕ ਹਾਸਲ ਕੀਤਾ। ਵਿਸ਼ੇ ਅਨੁਸਾਰ ਪੰਜਾਬੀ ਵਿੱਚ 98 ਹਿੰਦੀ ਵਿੱਚੋਂ 98 ਅੰਗਰੇਜ਼ੀ ਵਿੱਚੋਂ 98 ਗਣਿਤ ਵਿੱਚੋਂ 89 ਸਾਇੰਸ ਵਿੱਚੋਂ 96 ਸਮਾਜਿਕ ਸਿੱਖਿਆ ਵਿੱਚੋਂ 95 ਆਈ.ਟੀ ਵਿਸ਼ੇ ਵਿੱਚੋਂ 93 ਅੰਕ ਉੱਚਤਮ ਰਹੇ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਦੇ ਮਾਰਗਦਰਸ਼ਨ,ਅਨੁਭਵੀ ਤੇ ਮਿਹਨਤੀ ਅਧਿਆਪਕ ਸਾਹਿਬਾਨ ਦੀ ਮਿਹਨਤ ਅਤੇ ਬੱਚਿਆਂ ਦੀ ਦ੍ਰਿੜ ਮਿਹਨਤ ਦੇ ਫਲ ਸਰੂਪ ਹੀ ਦਸਵੀ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਇਸਦੇ ਲਈ ਹੀ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਬੱਚਿਆਂ, ਅਧਿਆਪਕਾ ਤੇ ਬੱਚਿਆ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਉਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਕਰਕੇ ਬੁਲੰਦੀਆਂ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ। ਵਧੀਆ ਨਤੀਜਾ ਆਉਣ ਤੇ ਸਕੂਲ ਦੇ ਪ੍ਰਿੰਸੀਪਲ ਡਾ.ਅਮਿਤ ਨਾਗਵਾਨ,ਚੇਅਰਮੈਨ ਅਰਵਿੰਦ ਘਈ,ਖੇਤਰੀ ਸੰਚਾਲਿਕਾ ਡਾਕਟਰ ਨੀਲਮ ਕਾਮਰਾ,ਮੈਨੇਜਰ ਡਾ.ਅੰਜਨਾ ਗੁਪਤਾ ਨੇ ਵਿਦਿਆਰਥੀਆਂ,ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਲੱਡੂ ਖਵਾ ਕੇ ਉਹਨਾ ਦਾ ਮੂੰਹ ਮਿੱਠਾ ਕੀਤਾ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਕੇ ਆਪਣੇ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਬੱਚਿਆਂ ਨੂੰ ਜੀਵਨ ਵਿੱਚ ਨਿਰੰਤਰ ਮਿਹਨਤ ਕਰਨ ਦੇ ਲਈ ਪ੍ਰੇਰਨਾ ਦਿੱਤੀ ਉਹਨਾਂ ਨੇ ਇਹ ਵੀ ਦੱਸਿਆ ਕਿ ਡੀ ਏ ਵੀ ਸਿਰਫ ਵਿੱਦਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਹੋਰ ਗਤੀਵਿਧੀਆਂ ਵਿੱਚ ਵੀ ਅੱਗੇ ਹੈ ਅਤੇ ਆਪਣੀ ਛਾਪ ਛੱਡਦਾ ਰਿਹਾ ਹੈ।