ਗੜ੍ਹਦੀਵਾਲਾ 5 ਜਨਵਰੀ (ਚੌਧਰੀ) : ਸ੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸ਼ੈਂਕੀ ਕਲਿਆਣ ਅਤੇ ਰੋਸ਼ਨ ਰੋਸ਼ੀ ਦੀ ਅਗਵਾਈ ਹੇਠ ਗੜ੍ਹਦੀਵਾਲਾ ਵਿਖੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਜਿਲਾ ਯੂਥ ਪ੍ਰਧਾਨ ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਪੁਸ਼ਪ ਭਾਰਗਵ ਨੂੰ ਜਿਲ੍ਹਾ ਯੂਥ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ। ਇਸ ਨਵ ਨਿਯੁਕਤ ਜਿਲਾ ਯੂਥ ਮੀਤ ਪ੍ਰਧਾਨ ਪੁਸ਼ਪ ਭਾਰਗਵ ਨੇ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਮੇਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਅਕਾਲੀ ਦਲ ਦੇ ਜਿਲਾ ਵਾਇਸ ਪ੍ਰਧਾਨ ਸ਼ੁਭਮ ਸਹੋਤਾ, ਕੁਲਦੀਪ ਸਿੰਘ ਲਾਡੀ ਬੁੱਟਰ, ਲਖਵਿੰਦਰ ਸਿੰਘ ਰਿਆੜ, ਰੋਹਿਤ, ਅਰੁਣ ਗੁਪਤਾ, ਗੁਪਤਾ ਇੱਟਾਂ ਵਾਲੇ, ਚਰਨਜੀਤ ਸਿੰਘ, ਗੁਰਸ਼ਮਿੰਦਰ ਸਿੰਘ ਰੰਮੀ, ਆਦੇਸ਼ ਗੁਪਤਾ, ਸੇਵਾ ਸਿੰਘ, ਬਲਕਾਰ ਸਿੰਘ, ਯੂਥ ਪ੍ਰਧਾਨ ਗੁਰਦੀਪ ਸਿੰਘ, ਕੁਲਦੀਪ ਸਿੰਘ ਬਿੱਟੂ, ਸਰਬਜੀਤ ਸਿੰਘ, ਸੋਨੂੰ, ਨਰਿੰਦਰ ਸਿੰਘ ਆਦਿ ਸ਼ਾਮਲ ਸਨ।

ਸ਼ੋ੍ਮਣੀ ਅਕਾਲੀ ਦਲ ਵਲੋਂ ਪੁਸ਼ਪ ਭਾਰਗਵ ਜਿਲਾ ਯੂਥ ਮੀਤ ਪ੍ਰਧਾਨ ਨਿਯੁਕਤ
- Post published:January 5, 2022
You Might Also Like

ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾ ਕੇ ਜੇਤੂ ਰਹੇ ਪਿੰਡ ਭੂੰਗਾ ਦੇ ਵਿਵੇਕ ਹਾਸ਼ਿਰ ਨੂੰ ਸੰਤ ਨਿਰੰਕਾਰੀ ਸਤਸੰਗ ਭਵਨ ਗੜਦੀਵਾਲਾ ’ਚ ਕੀਤਾ ਸਨਮਾਨਿਤ

ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾਉਣ ਵਾਲੇ ਕਿਸੇ ਸੌਦਾਗਰ ਨੂੰ ਬਖਸਿ਼ਆ ਨਹੀ ਜਾਵੇਗਾ : ਡੀਐਸਪੀ ਤਰਲੋਚਨ ਸਿੰਘ

ਪੰਜਾਬ ਪੁਲਿਸ ਨੇ ਕਰਨਲ ਬਾਠ ਤੇ ਉਸਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟ ਕੇ ਪੰਜਾਬ ਤੇ ਪੰਜਾਬੀਅਤ ਨੂੰ ਕੀਤਾ ਸ਼ਰਮਸ਼ਾਰ : ਬੇਗਮਪੁਰਾ ਟਾਈਗਰ ਫੋਰਸ

265 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ
