ਗੁਰਦਾਸਪੁਰ 5 ਜਨਵਰੀ ( ਅਸ਼ਵਨੀ ) :- ਕਾਰ ਮੋਟਰ-ਸਾਈਕਲ ਦੀ ਟੱਕਰ ਵਿੱਚ ਇਕ ਦੀ ਮੋਤ ਅਤੇ ਇਕ ਜਖਮੀ ਹੋ ਗਿਆ ਇਸ ਸੰਬੰਧ ਵਿੱਚ ਕਾਰ ਚਾਲਕ ਵਿਰੁੱਧ ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਵੱਲੋਂ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਗੁਰਮੇਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਨਿਮਾਣੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਦਸਿਆਂ ਕਿ ਉਹ 3 ਜਨਵਰੀ 2022 ਨੂੰ ਆਪਣੇ ਤਾਏ ਦੇ ਲੜਕੇ ਹਰਬੰਸ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਨਿਮਾਣੇ ਦੇ ਨਾਲ ਮੋਟਰ-ਸਾਈਕਲ ਨੰਬਰ ਪੀ ਬੀ 18 ਐਫ 3902 ਤੇ ਸਵਾਰ ਹੋ ਕੇ ਗੁਰੂਦੁਆਰਾ ਨਾਨਕਸਰ ਭਿੱਟੇਵੱਡ ਤੋ ਮੱਥਾ ਟੇਕ ਕੇ ਆਪਣੇ ਘਰ ਪਿੰਡ ਨਿਮਾਣੇ ਵਾਪਿਸ ਆ ਰਹੇ ਸੀ ਕਰੀਬ 11.15 ਵਜੇ ਸਵੇਰ ਜਦ ਉਹ ਪਿੰਡ ਨਿਮਾਣੇ ਮੋੜ ਤੋ ਥੋੜਾ ਪਿੱਛੇ ਹੀ ਸੀ ਕਿ ਇਕ ਕਾਰ ਨੰਬਰ ਪੀ ਬੀ 41 ਡੀ 4943 ਆਈ ਜਿਸ ਨੂੰ ਇੰਦਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕਪੂਰਥਲਾ ਚੱਲਾਂ ਰਿਹਾ ਸੀ ਨੇ ਉਹਨਾਂ ਦੇ ਮੋਟਰ-ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਸੜਕ ਤੇ ਡਿੱਗ ਗਏ ਤੇ ਉਹਨਾਂ ਨੇ ਗੰਭੀਰ ਸੱਟਾ ਲੱਗੀਆਂ ਜਦੋਕਿ ਕਾਰ ਚਾਲਕ ਮੋਕਾ ਤੋ ਫ਼ਰਾਰ ਹੋ ਗਿਆ । ਹਰਬੰਸ ਸਿੰਘ ਦੀ ਬੀਤੇ ਦਿਨ ਇਲਾਜ ਦੋਰਾਨ ਇਕ ਨਿੱਜੀ ਹੱਸਪਤਾਲ ਵਿੱਚ ਮੋਤ ਹੋ ਗਈ । ਸਹਾਇਕ ਸਬ ਇੰਸਪੈਕਟਰ ਤਰਲੋਕ ਚੰਦ ਨੇ ਦਸਿਆਂ ਕਿ ਗੁਰਮੇਜ ਸਿੰਘ ਦੇ ਬਿਆਨਾਂ ਤੇ ਪੁਲਿਸ ਵੱਲੋਂ ਕਾਰ ਚਾਲਕ ਵਿਰੁੱਧ ਧਾਰਾ 304-ਏ , 279 , 337, 338, ਅਤੇ 427 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਕਾਰ ਮੋਟਰ-ਸਾਈਕਲ ਦੀ ਟੱਕਰ ‘ਚ ਇੱਕ ਦੀ ਮੌਤ ਇੱਕ ਜਖਮੀ
- Post published:January 5, 2022