Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਗੜ੍ਹਦੀਵਾਲਾ : ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ‘ਚ ਪਿੰਡ ਮਸਤੀਵਾਲ’ਚ ਲਾਇਆ ਧਰਨਾ 16ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ : ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ‘ਚ ਪਿੰਡ ਮਸਤੀਵਾਲ’ਚ ਲਾਇਆ ਧਰਨਾ 16ਵੇਂ ਦਿਨ ਵੀ ਜਾਰੀ

ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ‘ਚ ਪਿੰਡ ਮਸਤੀਵਾਲ’ਚ ਲਾਇਆ ਧਰਨਾ 16ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ,9 ਜੂਨ (ਚੌਧਰੀ ) ਕੰਢੀ ਕਨਾਲ ਨਹਿਰ ਨੂੰ ਹੋਠੋਂ ਪੱਕਾ ਕਰਨ ਦੇ ਵਿਰੋਧ’ਚ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ’ਚ ਲਾਇਆ ਪੱਕਾ ਧਰਨਾ 16ਵੇਂ ਦਿਨ ਵੀ ਜਾਰੀ ਰਿਹਾ । ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਸਾਨੂੰ ਡੱਟਕੇ ਪਹਿਰਾ ਦੇਣ ਦੀ ਲੋੜ ਹੈ ਤਾਕਿ ਕੰਢੀ ਕਨਾਲ ਨਹਿਰ ਦੇ ਮੱਸਲੇ ਦਾ ਜੋ ਸਘੰਰਸ ਛੇੜਿਆ ਉਸ ਨੂੰ ਹੱਲ ਕਰਨ ਵਿਚ ਕਾਮਯਾਬ ਹੋ ਸਕੀਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਹੱਕ ਲੈਣ ਲਈ ਮੋਰਚੇ ਲਾਉਣੇ ਪੈਦੇ ਹਨ ਤੱਦ ਹੀ ਸਰਕਾਰਾਂ ਜਾਗਦੀਆਂ ਹਨ। ਸਰਕਾਰ ਆਪਣੇ ਅੜੀਅਲ ਵਤੀਰੇ ਤੇ ਅੜੀ ਹੋਈ ਹੈ ਤੇ ਜੱਥੋਬੰਦੀਆਂ ਨੇ ਪ੍ਰਣ ਕਰ ਲਿਆ ਹੈ ਕਿ ਜਦੋ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇਸ ਮੌਕੇ ਕਿਸਾਨ ਜੱਥੇਬੰਦੀਆਂ ਨੇ ਨਹਿਰੀ ਵਿਭਾਗ ਦੇ ਵਿਰੁੱਧ ਜੰਮਕੇ ਨਆਰੇਬਾਜੀ ਵੀ ਕੀਤੀ ਗਈ।ਇਸ ਧਰਨੇ ਵਿਚ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਵਿਸ਼ੇਸ਼ ਤੋਰ ਤੇ ਹਾਜਰੀ ਲਗਵਾਈ। ਇਸ ਮੌਕੇ ਤੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ,ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਗੁਰਦੀਪ ਸਿੰਘ ਬਰਿਆਣਾ,ਕੁਲਵੀਰ ਸਿੰਘ ਸਹੋਤਾ,ਨਵੀ ਅਟਵਾਲ,ਸੁਰਿੰਦਰ ਸਿੰਘ ਗੰਨਾ ਸਘੰਰਸ ਕਮੇਟੀ ਦਸੂਹਾ, ਵਿਕਰਮ ਸਿੰਘ ਸ਼ਾਹਪੁਰ, ਸੁਖਦੇਵ ਸਿੰਘ, ਹਰਪਾਲ ਸਿੰਘ, ਸਰਪੰਚ ਕਰਨੈਲ ਸਿੰਘ,ਜਰਨੈਲ ਸਿੰਘ ਢਿਲੋ,ਤਰਲੋਚਨ ਸਿੰਘ,ਮਨਜੀਤ ਸਿੰਘ,ਸੁਰਜੀਤ ਸਿੰਘ,ਮਹਿੰਦਰ ਸਿੰਘ, ਸੁਖਵਿੰਦਰ ਸਿੰਘ,ਹਰਪ੍ਰੀਤ ਸਿੰਘ,ਹਰਦੇਵ ਸਿੰਘ,ਜਸਵੰਤ ਸਿੰਘ ਮਠਾਰੂ,ਰਣਜੀਤ ਸਿੰਘ,ਕੁਲਵੰਤ ਸਿੰਘ,ਮਨਦੀਪ ਸਿੰਘ,ਉਕਾਂਰ ਸਿੰਘ ਪੰਡੋਰੀ ਅਟਵਾਲ,,ਜਸਵਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ,ਕਸ਼ਮੀਰ ਸਿੰਘ,ਰਾਜੀਵ ਕੁਮਾਰ,ਨਰੇਸ ਕੁਮਾਰ, ਕੁਲਦੀਪ ਸਿੰਘ, ਗੁਰਚਰਨ ਸਿੰਘ ਕਾਲਰਾ, ਮੁਝੈਲ ਸਿੰਘ,ਦਲੇਰ ਸਿੰਘ,ਕਰਨੈਲ ਸਿੰਘ,ਕੁਲਜੀਤ ਸਿੰਘ,ਤਰਲੋਚਨ ਸਿੰਘ,ਸਰਬ ਬੁੱਟਰ,ਭਲਵਾਨ ਰੰਧਾਵਾ,ਕੁਲਜੀਤ ਸਿੰਘ,ਹਰਦੀਪ ਸਿੰਘ, ਕਿਰਪਾਲ ਸਿੰਘ,ਕੁਲਵਿੰਦਰ ਸਿੰਘ,ਸਤਪਾਲ ਸਿੰਘ,ਰਾਜਾ ਗੋਂਦਪੁਰ ਸਿਮਰਨਜੀਤ ਸਿੰਘ,ਕੁਲਦੀਪ ਸਿੰਘ,ਅਜੀਤ ਸਿੰਘ,ਲਵਰਾਜ ਸਿੰਘ,ਸਹਿਬਾਜ ਸਿੰਘ ,ਸੁਖਬੀਰ ਸਿੰਘ, ਮਨਪ੍ਰੀਤ ਸਿੰਘ,ਸਰਬਜੀਤ ਸਿੰਘ,ਹਰਮੇਸ ਸਿੰਘ,ਰਮਨ ਕੁਮਾਰ,ਨਰਿੰਦਰ ਸਿੰਘ,ਬਚਿੱਤਰ ਸਿੰਘ,ਸੁਰਜੀਤ ਸਿੰਘ ਮੱਲੇਵਾਲ,ੳਮ ਪ੍ਰਕਾਸ,ਸਤਵਿੰਦਰ ਸਿੰਘ ਮਿਰਜਾਪੁਰ, ਅਜੈਬ ਸਿੰਘ,ਅਮਰਜੀਤ ਕੌਰ,ਨਰਿੰਦਰ ਕੁਮਾਰੀ,ਸੁਰਿੰਦਰ ਕੌਰ,ਰਾਜ ਰਾਣੀ ਅਤੇ ਹੋਰ ਆਗੂ ਹਾਜ਼ਰ ਸਨ।

ਫੋਟੋ ਕੈਪਸ਼ਨ: ਮਸਤੀਵਾਲ’ਚ ਲਾਏ ਧਰਨੇ ਮੌਕੇ ਨਅਰੇਬਾਜੀ ਕਰਦੀਆਂ ਕਿਸਾਨ ਜੱਥੇਬੰਦੀਆਂ ਅਤੇ ਹੋਰ।