Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing LATEST .. ਗੜ੍ਹਦੀਵਾਲਾ : ਸੰਤੁਲਨ ਖੋਹਣ ਤੇ ਸੀਮੇਂਟ ਨਾਲ ਲੱਦਿਆ ਟਰਾਲਾ ਪਲਟਿਆ,ਡਰਾਈਵਰ ਤੇ ਉਸਦਾ ਸਾਥੀ ਬਾਲ-ਬਾਲ ਬਚੇ

LATEST .. ਗੜ੍ਹਦੀਵਾਲਾ : ਸੰਤੁਲਨ ਖੋਹਣ ਤੇ ਸੀਮੇਂਟ ਨਾਲ ਲੱਦਿਆ ਟਰਾਲਾ ਪਲਟਿਆ,ਡਰਾਈਵਰ ਤੇ ਉਸਦਾ ਸਾਥੀ ਬਾਲ-ਬਾਲ ਬਚੇ

ਸੰਤੁਲਨ ਖੋਹਣ ਤੇ ਸੀਮੇਂਟ ਨਾਲ ਲੱਦਿਆ ਟਰਾਲਾ ਪਲਟਿਆ ,ਡਰਾਈਵਰ ਤੇ ਉਸਦਾ ਸਾਥੀ ਬਾਲ-ਬਾਲ ਬਚੇ

ਗੜ੍ਹਦੀਵਾਲਾ 10 ਜੂਨ(ਚੌਧਰੀ) : ਅੱਜ ਸਵੇਰੇ ਚਾਰ ਵਜੇ ਦੇ ਕਰੀਬ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਸਾਹਮਣੇ ਵੱਡਾ ਹਾਦਸਾ ਹੋਣੋਂ ਉਸ ਸਮੇਂ ਟੱਲ ਗਿਆ ਜਦੋਂ ਹੁਸ਼ਿਆਰਪੁਰ ਵਲੋਂ ਆ ਰਿਹਾ ਸੀਮੇਂਟ ਨਾਲ ਲੱਦਿਆ ਟਰਾਲਾ ਅਚਾਨਕ ਸਾਹਮਣੇ ਗੱਡੀ ਆਉਣ ਨਾਲ ਸੰਤੁਲਨ ਖੋਹਣ ਤੇ ਪਲਟ ਗਿਆ।

ਇਸ ਗੱਡੀ ਦੇ ਡਰਾਈਵਰ ਗੁਰਮਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਤੇ ਸਾਥੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰਾਲਾ ਨੰਬਰ ਪੀ ਬੀ 11 ਸੀ ਐਲ 4660 ਅੰਬੂਜਾ ਫੈਕਟਰੀ ਰੋਪੜ ਤੋਂ ਸੀਮੇਂਟ ਦੇ ਬੋਰੇ ਲੈ ਕੇ ਮਿਲਟਰੀ ਏਰੀਆ ਪਠਾਨਕੋਟ ਜਾ ਰਹੇ ਸਨ। ਇੱਕ ਤੇਜ ਰਫਤਾਰ ਯੂਪੀ ਨੰਬਰ ਬੱਸ ਨੇ ਉਨ੍ਹਾਂ ਦੀ ਸੀਮੇਂਟ ਦੀ ਲੱਦੀ ਗੱਡੀ ਨੂੰ ਤੇਜ ਰਫਤਾਰ ਨਾਲ ਕ੍ਰਾਸ ਕੀਤਾ ਅਤੇ ਅੱਗੋਂ ਆ ਰਹੀ ਕਿਸੇ ਹੋਰ ਗੱਡੀ ਨੂੰ ਦੇਖ ਕੇ ਬੱਸ ਦੇ ਡਰਾਈਵਰ ਨੇ ਕੱਟ ਮਾਰ ਕੇ ਬੱਸ ਅਚਾਨਕ ਅੱਗੇ ਕਰ ਦਿੱਤੀ।ਡਰਾਈਵਰ ਗੁਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਅੱਗੇ ਬਿਨਾਂ ਇੰਡੀਕੇਟਰ ਜਗਾਏ ਖੜ੍ਹੀ ਚੂਚਿਆਂ ਲੱਦੀ ਗੱਡੀ ਸਾਹਮਣੇ ਆਉਣ ਨਾਲ ਸੰਤੁਲਨ ਵਿਗੜ ਗਿਆ ਜਿਸ ਨਾਲ ਟਰਾਲਾ ਪਲਟ ਗਿਆ।ਟਰਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।