Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਦੇ ਜੋਨ-ਬੀ(ਹੁਸ਼ਿਆਰਪੁਰ) ਜੋਨਲ ਯੁਵਕ ਮੇਲੇ ਵਿੱਚ ਖ਼ਾਲਸਾ ਕਾਲਜ, ਗੜ੍ਹਦੀਵਾਲਾ ਨੇ 39 ਇਨਾਮ ਪ੍ਰਾਪਤ ਕਰਕੇ ਮੱਲ੍ਹਾਂ ਮਾਰੀਆਂ

ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਦੇ ਜੋਨ-ਬੀ(ਹੁਸ਼ਿਆਰਪੁਰ) ਜੋਨਲ ਯੁਵਕ ਮੇਲੇ ਵਿੱਚ ਖ਼ਾਲਸਾ ਕਾਲਜ, ਗੜ੍ਹਦੀਵਾਲਾ ਨੇ 39 ਇਨਾਮ ਪ੍ਰਾਪਤ ਕਰਕੇ ਮੱਲ੍ਹਾਂ ਮਾਰੀਆਂ

ਗੜ੍ਹਦੀਵਾਲਾ(ਚੌਧਰੀ) 

ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਦੇ ਜੋਨ-ਬੀ(ਹੁਸ਼ਿਆਰਪੁਰ) ਜੋਨਲ ਯੁਵਕ ਮੇਲੇ ਵਿੱਚ ਖ਼ਾਲਸਾ ਕਾਲਜ, ਗੜ੍ਹਦੀਵਾਲਾ ਨੇ 39 ਇਨਾਮ ਪ੍ਰਾਪਤ ਕਰਕੇ ਮੱਲ੍ਹਾਂ ਮਾਰੀਆਂ

20 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ, ਹੁਸ਼ਿਆਰਪੁਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਥੇਦਾਰ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸਿੱਖਿਆ ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਜੋਨ-ਬੀ ਦੇ ਜੋਨਲ ਯੁਵਕ ਮੇਲੇ ਵਿੱਚ 39 ਇਨਾਮ ਪ੍ਰਾਪਤ ਕਰਕੇ ਮੱਲਾਂ ਮਾਰੀਆਂ ਹਨ।ਯੂਥ ਕੋਆਰਡੀਨੇਟਰ ਅਤੇ ਕੰਟੀਜੈਂਟ ਇੰਚਾਰਜ ਪ੍ਰੋ. ਗੁਰਪਿੰਦਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ ਖ਼ਾਲਸਾ ਕਾਲਜ ਗੜ੍ਹਦੀਵਾਲਾ ਨੇ 8 ਆਈਟਮਾਂ; ਕਲਾਸੀਕਲ ਵੋਕਲ, ਗਜ਼ਲ, ਪ੍ਰਕਸਨ, ਇੰਡੀਅਨ ਆਰਕੈਸਟਰਾ, ਲੋਕ-ਸਾਜ, ਕਾਰਟੂਨਿੰਗ , ਪੋਸਟਰ ਮੇਕਿੰਗ, ਲੇਖ ਰਚਨਾ ਵਿੱਚੋਂ ਪਹਿਲਾ ਸਥਾਨ, ਨਾਨ-ਪ੍ਰਕਸ਼ਨ, ਫੋਕ-ਆਰਕੈਸਟਰਾ, ਗੁੱਡੀਆਂ-ਪਟੋਲੇ, ਟੋਕਰੀ-ਮੇਕਿੰਗ, ਐਲੋਕੇਸ਼ਨ, ਕਵਿਤਾ-ਰਚਨਾ, ਬਾਗ ਵਿੱਚੋਂ ਦੂਸਰਾ ਸਥਾਨ ਅਤੇ ਗਰੁੱਪ ਸ਼ਬਦ, ਗਰੁੱਪ-ਸੌਂਗ, ਲੋਕ-ਗੀਤ, ਲੋਕ-ਨਾਚ, ਛਿੱਕੂ, ਨਾਲਾ-ਮੇਕਿੰਗ, ਮਿੱਟੀ ਦੇ ਖਿਡੌਣੇ, ਵਾਰ, ਕਲੀ, ਕੋਲਾਜ-ਮੇਕਿੰਗ, ਕਲੇ-ਮਾਡਲਿੰਗ, ਜਰਨਲ-ਕੁਇਜ਼, ਇੰਸ਼ਟਾਲੇਸ਼ਨ, ਗਿੱਧਾ, ਹਿਸਟੋਨਿਕਸ, ਹੈਂਡ-ਰਾਈਟਿੰਗ ਪੰਜਾਬੀ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਵਿਅਕਤੀਗਤ ਇਨਾਮਾਂ ਵਿਚੋਂ ਇੰਡੀਅਨ ਆਰਕੈਸਟਰਾ ਵਿਚੋਂ ਜੁਝਾਰ ਸਿੰਘ ਨੇ ਪਹਿਲਾ, ਇੰਡੀਅਨ ਆਰਕੈਸਟਰਾ ਵਿਚ ਗੁਰਸ਼ਰਨਜੀਤ ਸਿੰਘ ਨੇ ਦੂਜਾ, ਸ਼ਬਦ ਵਿੱਚ ਗੁਰਸ਼ਰਨਜੀਤ ਸਿੰਘ ਨੇ ਦੂਜਾ, ਝੂੰਮਰ ਵਿੱਚ ਯਸਪਾਲ ਸਿਘ ਨੇ ਦੂਜਾ, ਕਲੀ ਵਿੱਚ ਜੁਝਾਰ ਨੇ ਦੂਜਾ, ਵਾਰ ਗਾਇਨ ਵਿੱਚ ਮੁਸਕਾਨਦੀਪ ਕੌਰ ਤੀਸਰਾ, ਗਰੁੱਪ ਸੌੰਗ ਵਿੱਚ ਜੁਝਾਰ ਨੇ ਤੀਸਰਾ ਅਤੇ ਗਿੱਧੇ ਵਿੱਚ ਗੁਰਨੀਤ ਬੱਧਣ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੋਨਲ ਯੁਵਕ ਮੇਲੇ ਤੋਂ ਬਾਅਦ ਅੰਤਰ-ਜੋਨਲ ਯੁਵਕ ਮੇਲੇ ਵਿੱਚ ਹਿੱਸਾ ਲੈ ਰਹੀਆਂ 9 ਟੀਮਾਂ ਕਲਾਸੀਕਲ-ਵੋਕਲ, ਗਜ਼ਲ, ਪ੍ਰਕਸ਼ਨ, ਇੰਡੀਅਨ-ਆਰਕੈਸਟਰ, ਲੋਕ-ਸ਼ਾਜ, ਕਾਰਟੂਨਿੰਗ, ਪੋਸਟਰ-ਮੇਕਿੰਗ, ਲੇਖ ਰਚਨਾ, ਕਵਿਤਾ-ਰਚਨਾ ਦੇ ਵਿਦਿਆਰਥੀਆਂ ਨੂੰੁੰ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭ ਇਛਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਯੁਵਕ ਮੇਲੇ ਦੀ ਵਧੀਆ ਕਾਰਗੁਜਾਰੀ ਲਈ ਅਲੱਗ-ਅਲੱਗ ਟੀਮਾਂ ਦੇ ਇੰਚਾਰਜ ਅਧਿਆਪਕ ਸਾਹਿਬਾਨ ਅਤੇ ਕੋਆਰਡੀਨੇਟਰ ਤੇ ਕੰਟੀਜੈਂਟ ਇੰਚਾਰਜ ਪ੍ਰੋ. ਗੁਰਪਿੰਦਰ ਸਿੰਘ ਨੁੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।