ਹੁਸ਼ਿਆਰਪੁਰ, 9 ਮਾਰਚ (ਬਿਊਰੋ)
–ਬਰਡ ਬੀ ਆਜੀਵਿਕਾ ਐਸ.ਐਚ.ਜੀ ਦੀ ਗਊ ਧੂਫ਼ ਤੇ ਸ਼ਹਿਦ ਬਣਿਆ ਖਿੱਚ ਦਾ ਕੇਂਦਰ
: ਹੁਸ਼ਿਆਰਪੁਰ ਨੇਚਰ ਫੈਸਟ-2024 ਵਿਚ ਤੀਸਰੇ ਦਿਨ ਖੂਬ ਚਹਿਲ-ਪਹਿਲ ਰਹੀ। ਐਤਵਾਰ ਦੀ ਛੁੱਟੀ ਦਾ ਦਿਨ ਹੋਣ ਕਾਰਨ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਚ ਲੋਕਾਂ ਮੇਲੇ ਦਾ ਖ਼ੂਬ ਆਨੰਦ ਮਾਣਿਆ ਅਤੇ ਰੱੱਜ ਕੇ ਖ਼ਰੀਦਦਾਰੀ ਕੀਤੀ। ਨੇਚਰ ਫੈਸਟ ਵਿਚ ਲੱਗੇ ਸਟਾਲਾਂ ਵਿਚ ਸ਼ੁੱਧ, ਮਿਲਾਵਟ- ਰਹਿਤ ਉਤਪਾਦ ਉਪਲਬੱਧ ਕਰਾਉਣ ਦੇ ਉਦੇਸ਼ ਨਾਲ ਬਰਡ ਬੀ ਆਜੀਵਿਕਾ ਐਸ.ਐਚ.ਜੀ ਹੁਸ਼ਿਆਰਪੁਰ ਦੇ ਸਟਾਲ ਨੂੰ ਲੋਕਾਂ ਨੇ ਬੇਹੱਦ ਸਲਾਹਿਆ। ਇਸ ਸਟਾਲ ਦੇ ਮਨੀਸ਼ ਸ਼ਰਮਾ ਅਤੇ ਜੀਨਾ ਸ਼ਰਮਾ ਨੇ ਦੱਸਿਆ ਕਿ ਗਰੁੱਪ ਵੱਲੋਂ ਉਚ ਗੁਣਵੱਤਾ ਵਾਲੇ ਦੇਸੀ ਗਾਂ ਦੇ ਘਿਓ ਤੋਂ ਇਲਾਵਾ ਗਊ ਧੂਫ਼ (ਗਾਂ ਦੇ ਗੋਬਰ ਦੀ ਧੂਫ਼ ਬੱਤੀ 16 ਪ੍ਰਕਾਰ ਦੀਆਂ ਕੁਦਰਤੀ ਜੜੀਆਂ-ਬੂਟੀਆਂ ਤੋਂ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਰਸਾਇਣਾਂ ਅਤੇ ਨਕਲੀ ਸੁਗੰਧਾਂ ਦੀ ਵਰਤੋਂ ਬਿਲਕੁਲ ਨਹੀਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਧੂਫ਼ ਨੂੰ ਹਰ ਦਿਨ ਘਰ ਵਿਚ ਜਲਾਉਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਅਤੇ ਨਾਕਾਰਾਤਮਕ ਊਰਜਾ ਦਾ ਵਿਨਾਸ਼ ਹੁੰਦਾ ਹੈ।
ਮਨੀਸ਼ ਨੇ ਦੱਸਿਆ ਕਿ ਉਹ ‘ਪਿਓਰ ਫਾਰ ਸ਼ਿਓਰ’ ਸਲੋਗਨ ਦੇ ਨਾਲ ਹਲਦੀ, ਮਹਿੰਦੀ ਪਾਊਂਡਰ, ਸ਼ੁੱਧ ਹਨੀ ਵਰਗੇ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਸਪਲਾਈ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨਾਂ ਤੋਂ ਵਧੀਆਂ ਗੁਣਵੱਤਾ ਵਾਲਾ ਕੱਚਾ ਮਾਲ ਇਕੱਠਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਫ ਸੁਥਰੇ ਵਾਤਾਵਰਨ ਵਿਚ ਸੰਸ਼ੋਧਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਖ ਟੀਚਾ ਵਾਤਾਵਰਨ, ਕਿਸਾਨਾਂ ਅਤੇ ਮਨੁੱਖੀ ਸਿਹਤ ਦੀ ਰੱਖਿਆ ਦੇ ਲਈ ਘਰ-ਘਰ ਤੱਕ ਸ਼ੁੱਧ, ਮਿਲਾਵਟ ਰਹਿਤ ਅਤੇ ਰਸਾਇਣ ਮੁਕਤ ਉਤਪਾਦ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਉਹ 2022 ਤੋਂ ਜੂਟ ਬੈਗ, ਟੋਟ ਬੈਗ, ਪ੍ਰਮੋਸ਼ਨਲ ਬੈਗ ਦੇ ਪ੍ਰਮੁੱਖ ਨਿਰਮਾਤਾ ਹਨ।