Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੈਲਮਾਜਰਾ ਦੇ ਗੇਟ ਅੱਗੇ ਜਮ੍ਹਾਂ ਗੰਦਗੀ ਅਤੇ ਗੰਦੇ ਪਾਣੀ ਤੋਂ ਬੱਚੇ ਤੇ ਅਧਿਆਪਕ ਪਰੇਸ਼ਾਨ 

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੈਲਮਾਜਰਾ ਦੇ ਗੇਟ ਅੱਗੇ ਜਮ੍ਹਾਂ ਗੰਦਗੀ ਅਤੇ ਗੰਦੇ ਪਾਣੀ ਤੋਂ ਬੱਚੇ ਤੇ ਅਧਿਆਪਕ ਪਰੇਸ਼ਾਨ 

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੈਲਮਾਜਰਾ ਦੇ ਗੇਟ ਅੱਗੇ ਜਮ੍ਹਾਂ ਗੰਦਗੀ ਅਤੇ ਗੰਦੇ ਪਾਣੀ ਤੋਂ ਬੱਚੇ ਤੇ ਅਧਿਆਪਕ ਪਰੇਸ਼ਾਨ 

ਕਾਠਗਡ਼੍ਹ, 19 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ‘ਚ ਪਿਛਲੀ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ  ਸਿੱਖਿਆ ਦੇ ਖੇਤਰ ‘ਚ ਸੁਧਾਰ ਕਰਨ ਦੇ ਮੰਤਵ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ  ਕਰਨਾ ਸ਼ੁਰੂ ਕੀਤਾ ਸੀ ਜਿਸ ਦੇ ਤਹਿਤ ਪਿੰਡ ਰੈਲਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵੀ ਸਮਾਰਟ ਸਕੂਲ ਦਾ ਦਰਜਾ ਦਿੱਤਾ ਗਿਆ ਸੀ ਪਰੰਤੂ ਇਸ ਸਮਾਰਟ ਸਕੂਲ ਦੇ ਮੇਨ ਗੇਟ ਦੇ ਨਾਲ -ਨਾਲ ਲੱਗਦੇ ਰਸਤੇ ਉੱਤੇ ਜਮ੍ਹਾਂ ਰਹਿੰਦੇ  ਗੋਬਰ ਮਿਕਸ ਗੰਦੇ ਪਾਣੀ ਤੇ ਗੰਦਗੀ ਨੇ ਸਕੂਲੀ ਬੱਚਿਆਂ ਤੇ ਅਧਿਆਪਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੋਇਆ  । ਭਾਰੀ ਮਾਤਰਾ ਵਿਚ ਗੋਬਰ ਅਤੇ  ਗੰਦੇ ਪਾਣੀ ਨੂੰ ਦੇਖ ਕੇ ਸਮਾਰਟ ਸਕੂਲ ਦੀ ਹਾਲਤ ‘ਤੇ ਸਵਾਲੀਆ ਨਿਸ਼ਾਨ ਵੀ ਲਗਦਾ ਹੈ ।

ਸੂਤਰਾਂ ਮੁਤਾਬਕ ਰੈਲਮਾਜਰਾ ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੇਨ ਗੇਟ ਦੇ ਬਿਲਕੁਲ ਨਾਲ ਲੋਕਾਂ ਵੱਲੋਂ ਜਿਥੇ ਗੰਦਗੀ ਆਦਿ ਸੁੱਟੀ ਜਾਂਦੀ  ਹੈ ਉੱਥੇ ਹੀ ਪਸ਼ੂਆਂ ਦਾ ਗੋਬਰ ਵੀ ਵੱਡੀ ਮਾਤਰਾ ਵਿੱਚ ਸੁੱਟਿਆ ਜਾ ਰਿਹਾ ਹੈ ਤੇ ਨਾਲ ਹੀ ਘਰਾਂ ਦਾ ਗੰਦਾ ਪਾਣੀ ਅਤੇ ਬਰਸਾਤੀ ਪਾਣੀ ਇਸ ਤਰ੍ਹਾਂ ਜਮ੍ਹਾ ਰਹਿੰਦਾ ਹੈ ਜਿਵੇਂ ਛੱਪੜ ਬਣਿਆ ਹੋਵੇ । ਸਕੂਲ ਦੇ ਨਾਲ ਜਮ੍ਹਾਂ ਰਹਿੰਦੀ ਇਸ ਗੰਦਗੀ ਦੇ ਚਲਦਿਆਂ ਸਕੂਲੀ ਵਾਤਾਵਰਨ ਗੰਧਲਾ ਬਣਿਆ ਰਹਿੰਦਾ ਹੈ ਅਤੇ ਖਾਸ ਕਰਕੇ ਬਰਸਾਤ ਦਾ ਮੌਸਮ ਹੋਣ ਨਾਲ ਬੱਚਿਆਂ ਨੂੰ ਡੇਂਗੂ ਤੇ ਹੋਰ ਬਿਮਾਰੀਆਂ ਦਾ ਖ਼ਤਰਾ ਵਧੇਰੇ ਰਹਿੰਦਾ ਹੈ  ।  ਇਸ ਗੰਦਗੀ ਤੇ ਗੰਦੇ ਪਾਣੀ ਨੂੰ ਲੈ ਕੇ ਪਿੰਡ ਦੇ ਇੱਕ ਪਤਵੰਤੇ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਇਸ ਮੁੱਦੇ ਨੂੰ  ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕਾ ਵੀ ਦੇਖਿਆ ਸੀ ਪਰੰਤੂ ਹੱਲ ਕੋਈ ਵੀ ਨਾ ਹੋ ਸਕਿਆ ।

ਪਿੰਡ ਵਾਸੀਆਂ ਨੇ ਸਿੱਖਿਆ ਵਿਭਾਗ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਦੇ ਨੇੜੇ ਫੈਲੇ ਗੋਬਰ, ਗੰਦਗੀ ਤੇ ਗੰਦੇ ਪਾਣੀ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਸਕੂਲੀ ਬੱਚਿਆਂ ਨੂੰ ਸਾਫ਼ ਸੁਥਰਾ ਮਾਹੌਲ ਮਿਲ ਸਕੇ ਅਤੇ ਸਹੀ ਅਰਥਾਂ  ‘ਚ ਸਕੂਲ ਸਮਾਰਟ ਬਣ ਸਕੇ