Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਟਾਂਡਾ ਪੁਲਿਸ ਵੱਲੋ ਡਕੈਤੀ / ਲੁੱਟ / ਖੋਹ ਕਰਨ ਵਾਲੇ ਗਰੋਹ ਦੇ 7 ਮੈਂਬਰ, ਇੱਕ ਪਿਸਟਲ,05 ਜਿੰਦਾ ਕਾਰਤੂਸ,ਤੇਜਧਾਰ ਹਧਿਆਰ ਅਤੇ 01ਕਿੱਲੋ 150 ਗ੍ਰਾਮ ਨਸੀਲਾ ਪਦਾਰਥ ਸਮੇਤ ਗ੍ਰਿਫਤਾਰ

ਟਾਂਡਾ ਪੁਲਿਸ ਵੱਲੋ ਡਕੈਤੀ / ਲੁੱਟ / ਖੋਹ ਕਰਨ ਵਾਲੇ ਗਰੋਹ ਦੇ 7 ਮੈਂਬਰ, ਇੱਕ ਪਿਸਟਲ,05 ਜਿੰਦਾ ਕਾਰਤੂਸ,ਤੇਜਧਾਰ ਹਧਿਆਰ ਅਤੇ 01ਕਿੱਲੋ 150 ਗ੍ਰਾਮ ਨਸੀਲਾ ਪਦਾਰਥ ਸਮੇਤ ਗ੍ਰਿਫਤਾਰ

ਟਾਂਡਾ / ਦਸੂਹਾ (ਚੌਧਰੀ) 

6 ਜੂਨ : ਡਕੈਤੀ / ਲੁੱਟ / ਖੋਹ ਕਰਨ ਵਾਲੇ ਗਰੋਹ ਦੇ 7 ਮੈਂਬਰ, ਇੱਕ ਪਿਸਟਲ,05 ਜਿੰਦਾ ਕਾਰਤੂਸ ਅਤੇ 01ਕਿੱਲੋ 150 ਗ੍ਰਾਮ ਨਸੀਲਾ ਪਦਾਰਥ ਸਮੇਤ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਰਦਲ ਸਿੰਘ ਉਰਫ ਜੀਤਾ ਪੁੱਤਰ ਕਸ਼ਮੀਲ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅੰਮ੍ਰਿਤਸਰ, ਤਜਿੰਦਰ ਸਿੰਘ ਉਰਫ ਗੁਗੂ ਪੁੱਤਰ ਦਿਲਬਾਗ ਸਿੰਘ ਵਾਸੀ ਬੁਡਾਲਾ ਸੁਖੇਵਾਲ ਥਾਣਾ ਜੰਡਿਆਲਾ ਗੁਰੁ ਅੰਮ੍ਰਿਤਸਰ, ਹਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਹੱਲਾ ਮੋਰੀ ਗੇਟ ਪੁਰਾਣੀ ਤਹਿਸੀਲ ਜੰਡਿਆਲਾ ਗੁਰੁ ਥਾਣਾ ਜੰਡਿਆਲਾ ਗੁਰੁ ਅਮ੍ਰਿਤਸਰ, ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅੰਮ੍ਰਿਤਸਰ, ਬਲਜਿੰਦਰ ਸਿੰਘ ਉਰਫ ਕੱਦੋ ਪੁੱਤਰ ਦਲਵੀਰ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅਮ੍ਰਿਤਸਰ, ਬਲਜਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਵਾਸੀ ਬੁਡਾਲਾ ਸੁਖੋਵਾਲ ਥਾਣਾ ਜੰਡਿਆਲਾ ਗੁਰੁ ਅਮ੍ਰਿਤਸਰ ਅਤੇ ਲਖਵੀਰ ਸਿੰਘ ਪੁੱਤਰ ਸਵਾਰਨ ਸਿੰਘ ਵਾਸੀ ਮੁਹੱਲਾ ਮੇਰੀ ਗੇਟ ਪੁਰਾਣੀ ਤਹਿਸੀਲ ਜੰਡਿਆਲਾ ਗੁਰੂ ਥਾਣਾ ਜੰਡਿਆਲਾ ਗੁਰੁ ਜਿਲਾ ਅਮ੍ਰਿਤਸਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਸਰਤਾਜ ਸਿੰਘ ਚਾਹਲ ਆਈ ਪੀ ਐਸ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਐਸ.ਪੀ. ਇਨਵੈਸਟੀਗੇਸ਼ਨ  ਸਰਬਜੀਤ ਸਿੰਘ ਬਾਹੀਆਂ ਅਤੇ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਂਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।ਜੋ ਮਿਤੀ 06.06.23 ਨੂੰ ਐਸ.ਆਈ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੇ ਸਬੰਧ ਵਿਚ ਰੜਾ ਸਾਇਡ ਨੂੰ ਜਾ ਰਹੇ ਸੀ ਤਾਂ ਮੁਖਬਰ ਖਾਸ ਨੇ ਦੱਸਿਆ ਕਿ ਪੁਲ ਪੁਖਤਾ ਮਿਆਣੀ ਨੂੰ ਜਾਂਦੇ ਸੱਜੇ ਹੱਥ ਕੱਟੀ ਹੋਈ ਕਲੋਨੀ ਬੇਅਬਾਦ ਜਗ੍ਹਾ ਵਿਚ 6-7 ਵਿਆਕਤੀ ਲੋਕ ਛੁਪ ਕੇ ਬੈਠੇ ਹਨ ਜੋ ਨੱਥੂਪੁਰ ਬੈਂਕ ਨੂੰ ਲੁੱਟਣ ਦੀ ਸਲਾਹ ਬਣਾ ਰਹੇ ਹਨ। ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੋਕਾ ਤੇ ਜਾ ਕੇ ਦੋਸ਼ੀਆਨ ਨੂੰ ਕਾਬੂ ਕੀਤਾ ਗਿਆ। ਦੌਰਾਨੇ ਪੁੱਛ-ਗਿੱਛ ਇਹ ਦੋਸੀਆਂਨ ਪਾਸੋਂ ਨਜਾਇਜ ਅਸਲਾ, ਦਾਤਰ, ਕਿਰਪਾਨਾਂ, ਖੰਡੇ ਅਤੇ ਗੱਡੀਆਂ ਚੋਰੀ ਕਰਨ ਸਮੇਂ ਵਰਤਿਆ ਜਾਣ ਵਾਲਾ ਸਾਜੋ ਸਮਾਨ ਜਿਵੇ, ਇਲੈਕਟਰੋਨਿਕ ਡਿਵਾਈਜ, ਅਧੂਨਿਕ ਲੋਕ ਜਿਸ ਨਾਲ ਅਧੂਨਿਕ ਗੱਡੀਆਂ ਦੇ ਲੋਕ ਤੋੜ ਕੇ ਚੋਰੀ ਕਰਨ ਵਾਲਾ ਸਮਾਨ ਬ੍ਰਾਮਦ ਹੋਇਆ ਹੈ। ਇਹਨਾ ਦੋਸੀਆਂ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਜਿਲਿਆਂ ਵਿੱਚ ਸੰਗੀਨ ਜੁਰਮਾ ਦੇ ਮੁਕੱਦਮੇ ਦਰਜ ਹਨ ਅਤੇ ਜੇਲਾਂ ਵਿੱਚੋਂ ਬਾਹਰ ਆਏ ਹੋਏ ਹਨ। ਇਹਨਾ ਦੋਸੀਆਨ ਦਾ ਤਰੀਕਾ ਵਾਰਦਾਤ ਰਾਤ ਸਮੇਂ ਗੱਡੀਆਂ, ਬੈਂਕ, ਦੁਕਾਨਾ ਆਦਿ, ਵਿਤੀ ਅਦਾਰੇ ਲੁੱਟਣਾ ਮੁੱਖ ਨਿਸ਼ਾਨਾ ਹੈ।ਇਹ ਦੋਸੀ ਬਹੁਤ ਹੀ ਵੱਡੂ ਪੱਧਰ ਦੀ ਸਮਗੱਲਿੰਗ ਅਤੇ ਲੁੱਟਾਂ, ਖੋਹਾ, ਡਾਕੇ ਮਾਰਨ ਦੇ ਆਦੀ ਹਨ। ਇਹਨਾ ਨੇ ਆਪਣੀ ਜਾਇਲੋ ਗੱਡੀ ਰੰਗ ਲਾਲ ਜਿਸ ਉਪਰ ਸਵਾਰ ਹੋ ਕੇ ਪਿੰਡ ਨੱਥੂਪੁਰ ਦੀ ਦਾਣਾ ਮੰਡੀ ਵਿੱਚ ਬਣੀ ਬੈਂਕ ਨੂੰ ਲੁਟੱਣ ਲਈ ਸਲਾਹ ਬਣਾਈ ਸੀ ਨੂੰ ਵੀ ਬ੍ਰਾਮਦ ਕੀਤ ਗਿਆਂ ਹੈ ਜਿਸ ਉਪਰ ਜਾਅਲੀ ਨੰਬਰ ਪਲੇਟ ਲਗਾ ਕੇ ਵਰਤ ਰਹੇ ਸਨ।ਇਹਨਾ ਦੋਸੀਆਂਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।ਉਨ੍ਹਾਂ ਦੱਸਿਆਂ ਦੋਸ਼ੀਆਂ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।

ਦਰਜ ਮੁਕੱਦਮਾ :- ਮੁਕੱਦਮਾ ਨੰਬਰ 155 ਮਿਤੀ 6-6-23 ਅ/ਧ 399,402 IPC, 482 IPC, 25-54-59 ਆਰਮਜ ਐਕਟ, 22-61-85 NDPS Act ਥਾਣਾ ਟਾਡਾ