Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ
ADVERTISEMENT
You are currently viewing ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼

ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼

ਬਟਾਲਾ, 6 ਜੂਨ (ਅਵਿਨਾਸ਼ ਸ਼ਰਮਾ) 

ਕਿਹਾ ਪਰਮਾਤਮਾ ਬਾਹਰੀ ਵਿਖਾਵੇ ਨੂੰ ਨਹੀਂ ਸਗੋਂ ਮਨ ਦੀ ਪਵਿੱਤਰਤਾ ਨੂੰ ਵੇਖਦੇ ਹਨ

: ਗੀਤਾ ਮੰਦਰ ਸ਼ਿਵ ਬਟਾਲਵੀ ਨਗਰ ਵਿੱਚ ਲਗਾਤਾਰ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਸਤਰਾਂ ਵਿੱਚ ਵਾਰ-ਵਾਰ ਉਚਾਰਿਆ ਗਿਆ ਹੈ ਕਿ ਪਰਮਾਤਮਾ ਬਾਹਰੀ ਦਿਖਾਵੇ ਨੂੰ ਨਹੀਂ, ਸਗੋਂ ਮਨ ਦੀ ਪਵਿੱਤਰਤਾ ਨੂੰ ਦੇਖਦੇ ਹਨ। ਜਿਸ ਮਨੁੱਖ ਦੇ ਹਿਰਦੇ ਵਿੱਚ ਛਲ, ਕਪਟ, ਈਰਖਾ ਅਤੇ ਸਵਾਰਥ ਵੱਸਦਾ ਹੋਵੇ, ਉੱਥੇ ਭਗਤੀ ਦਾ ਪ੍ਰਕਾਸ਼ ਸਥਿਰ ਨਹੀਂ ਰਹਿ ਸਕਦਾ।

ਉਨ੍ਹਾਂ ਕਿਹਾ ਕਿ ਕਪਟੀ ਵਿਅਕਤੀ ਭਾਵੇਂ ਸੰਸਾਰ ਦੀ ਨਜ਼ਰ ਵਿੱਚ ਚਤੁਰ ਮੰਨਿਆ ਜਾਵੇ, ਪਰ ਅੰਦਰੋਂ ਉਹ ਹਮੇਸ਼ਾ ਡਰ, ਅਸ਼ਾਂਤੀ ਅਤੇ ਅਸੰਤੋਸ਼ ਵਿੱਚ ਜੀਵਨ ਬਿਤਾਉਂਦਾ ਹੈ। ਛਲ-ਕਪਟ ਮਨੁੱਖ ਨੂੰ ਸੱਚਾਈ ਅਤੇ ਆਤਮਿਕਤਾ ਤੋਂ ਦੂਰ ਕਰ ਦਿੰਦਾ ਹੈ, ਜਿਸ ਨਾਲ ਧੀਰੇ-ਧੀਰੇ ਉਸਦਾ ਵਿਵੇਕ ਖਤਮ ਹੋਣ ਲੱਗਦਾ ਹੈ ਅਤੇ ਜੀਵਨ ਦਾ ਸੰਤੁਲਨ ਵਿਗੜ ਜਾਂਦਾ ਹੈ।

ਇਸਦੇ ਉਲਟ, ਜੋ ਮਨੁੱਖ ਸਰਲ, ਨਿਸ਼ਕਪਟ ਅਤੇ ਸੱਚਾ ਹੁੰਦਾ ਹੈ, ਉਸਦਾ ਅੰਤਰਆਤਮਾ ਨਿਰਮਲ ਰਹਿੰਦਾ ਹੈ। ਅਜਿਹੇ ਵਿਅਕਤੀ ਦੇ ਮਨ ਵਿੱਚ ਦੁਸ਼ਮਨੀ ਘੱਟ, ਦਇਆ ਵੱਧ ਅਤੇ ਅਹੰਕਾਰ ਘੱਟ ਹੁੰਦਾ ਹੈ, ਜੋ ਉਸਨੂੰ ਪਰਮਾਤਮਾ ਦੇ ਨੇੜੇ ਲੈ ਜਾਂਦਾ ਹੈ। ਉਨ੍ਹਾਂ ਮਾਨਸ ਦੀ ਚੌਪਈ “ਨਿਰਮਲ ਮਨ ਜਨ ਸੋ ਮੋਹਿ ਪਾਵਾ” ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਭੂ ਦੀ ਪ੍ਰਾਪਤੀ ਉਸੇ ਨੂੰ ਹੁੰਦੀ ਹੈ ਜਿਸ ਦਾ ਮਨ ਪਵਿੱਤਰ ਅਤੇ ਕਪਟ ਰਹਿਤ ਹੋਵੇ।

ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਅੱਜ ਦੇ ਸਮੇਂ ਵਿੱਚ ਸਰਲ ਵਿਅਕਤੀ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਛਲ-ਕਪਟ ਨੂੰ ਆਪਣਾ ਲਵੇ। ਅਸਲੀ ਸਿਆਣਪ ਇਹ ਹੈ ਕਿ ਮਨੁੱਖ ਸਰਲਤਾ ਦੇ ਨਾਲ-ਨਾਲ ਵਿਵੇਕ ਵੀ ਰੱਖੇ। ਉਨ੍ਹਾਂ ਕਿਹਾ ਕਿ ਛਲ ਨਾਲ ਪ੍ਰਾਪਤ ਕੀਤੀ ਸਫਲਤਾ ਕੁਝ ਸਮੇਂ ਲਈ ਹੁੰਦੀ ਹੈ, ਜਦਕਿ ਸੱਚਾਈ ਅਤੇ ਨਿਸ਼ਕਪਟਤਾ ਨਾਲ ਮਿਲਣ ਵਾਲਾ ਸਨਮਾਨ, ਸ਼ਾਂਤੀ ਅਤੇ ਪ੍ਰਭੂ ਦੀ ਕਿਰਪਾ ਸਦਾ ਕਾਇਮ ਰਹਿੰਦੀ ਹੈ।

ਆਰਤੀ ਉਪਰੰਤ ਪੂਨਮ ਸ਼ਰਮਾ, ਮੰਦਰ ਪ੍ਰਬੰਧਕ ਦੀ ਅਗਵਾਈ ਹੇਠ ਸੰਗਤਾਂ ਵਿੱਚ ਪ੍ਰਸਾਦ ਵੰਡਿਆ ਗਿਆ। ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਭਾਗਵਤ ਕਥਾ 15 ਜੂਨ ਨੂੰ ਸਮਾਪਤੀ ਭੋਗ ਨਾਲ ਸੰਪੰਨ ਹੋਵੇਗੀ। ਇਸ ਮੌਕੇ ਪੰਡਿਤ ਸਿਧਾਰਥ ਸਮੇਤ ਹੋਰ ਸਾਥੀ ਵੀ ਮੌਜੂਦ ਸਨ।