ਬਟਾਲਾ 15 ਮਾਰਚ (ਅਵਿਨਾਸ਼ ਸ਼ਰਮਾ)
: ਬਟਾਲਾ ਪੁਲਿਸ ਵਲੋਂ ਨਸ਼ੇ ਦੇ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਮਾਨਯੋਗ ਐਸ.ਐਸ.ਪੀ ਬਟਾਲਾ ਅਤੇ ਡੀ.ਐਸ.ਪੀ ਸਿਟੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਐਸ.ਐਚ.ਓ ਥਾਣਾ ਸਿਟੀ ਬਟਾਲਾ ਵੱਲੋ ਕਾਰਵਾਈ ਕਰਦੇ ਹੋਏ ਦੌਰਾਨੇ ਗਸ਼ਤ ASI ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੋਸ਼ੀ ਅੰਸ਼ ਪੁੱਤਰ ਵਨਲ ਮਸੀਹ ਵਾਸੀ ਈਸਾ ਨਗਰ ਬਟਾਲਾ ਅਤੇ ਲੱਕੀ ਪੁੱਤਰ ਤਰਸੇਮ ਮਸੀਹ ਵਾਸੀ ਈਸਾ ਨਗਰ ਬਟਾਲਾ ਨੂੰ 95 ਨਸ਼ੀਲੀਆ ਗੋਲੀਆ ਅਤੇ 1100/- ਰੁਪਏ ਬ੍ਰਾਮਦ ਕਰਕੇ ਮੁਕਦਮਾ ਨੂੰ 31 ਮਿਤੀ 14-3-2025 ਜੁਰਮ 22/27-A 61-85 NDPS ACT ਥਾਣਾ ਸਿਟੀ ਬਟਾਲਾ ਦਰਜ ਕੀਤਾ ਗਿਆ।
ਇਸੇ ਪ੍ਰਕਾਰ ਦੌਰਾਨੇ ਗਸ਼ਤ ASI ਸੁੱਚਾ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 119/20223 ਜੁਰਮ 379-ਬੀ ਭ:ਦ: ਥਾਣਾ ਸਿਟੀ ਬਟਾਲਾ ਵਿੱਚ ਦੋਸ਼ੀ ਪਰਮਜੀਤ ਸਿੰਘ ਉਰਫ ਪੰਜਾ ਪੁੱਤਰ ਗੁਰਮੀਤ ਸਿੰਘ ਵਾਸੀ ਉਮਰਪੁਰਾ ਬਟਾਲਾ ਨੂੰ ਉਕਤ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਨੰਬਰ 200/2018 ਜੁਰਮ NDPS ACT ਥਾਣਾ ਸਿਟੀ ਬਟਾਲਾ ਬਨਾਮ ਜਿਗਰ ਮੱਟੂ ਪੁੱਤਰ ਸਤਪਾਲ ਸਿੰਘ ਉਰਫ ਮੱਟੂ ਵਾਸੀ ਨਹਿਰੂ ਗੇਟ ਬਟਾਲਾ ਨੂੰ ਹਸਬ ਜਾਬਤਾ ਗ੍ਰਿਫਤਾਰ. ਕੀਤਾ ਗਿਆ।








