ਮਾਹਿਲਪੁਰ (PPT NEWS)
17 ਮਾਰਚ : 70 ਗ੍ਰਾਮ ਹੈਰੋਇਨ ਨੁਮਾ ਪਦਾਰਥ ਅਤੇ ਇਲੈਕਟ੍ਰੋਨਿਕ ਕੰਡੇ ਸਮੇਤ ਇੱਕ ਨੌਜਵਾਨ ਨੂੰ ਮਾਹਿਲਪੁਰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ।
ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਦਲਜੀਤ ਸਿੰਘ ਖੱਖ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ, ਐੱਸ.ਆਈ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਮਿਤੀ 16-03-2023 ਨੂੰ ਬਲਜਿੰਦਰ ਸਿੰਘ ਇੰਚਾਰਜ਼ ਪੁਲਿਸ ਚੌਕੀ ਕੋਟਫਤੂਹੀ ਥਾਣਾ ਮਾਹਿਲਪੁਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਭੈੜੇ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਹਰ ਤਰ੍ਹਾਂ ਦੇ ਵਹੀਕਲਸ ਦੇ ਸਬੰਧ ਵਿੱਚ ਮੁਖਬਰ ਖਾਸ ਦੀ ਇਤਲਾਹ ਤੇ ਮੁਸੱਮੀ ਸੰਦੀਪ ਉਰਫ ਨਾਈ ਪੁੱਤਰ ਗੁਰਦੇਵ ਵਾਸੀ ਸੈਦਪੁਰ ਥਾਣਾ ਚੱਬੇਵਾਲ ਹਾਲ ਵਾਸੀ ਪਿੰਡ ਮੰਨਣਹਾਨਾ ਥਾਣਾ ਮਾਹਿਲਪੁਰ ਦੇ ਘਰ ਵਿੱਚ ਰੇਡ ਕਰਨ ਤੇ ਉਸ ਪਾਸੋ ਹੈਰੋਇਨ ਨੁਮਾ ਪਦਾਰਥ ਵਜਨੀ 70 ਗ੍ਰਾਮ ਅਤੇ ਇਲੈਕਟ੍ਰੋਨਿਕ ਕੰਡਾ ਬ੍ਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 50 ਮਿਤੀ 16-03-2023 ਅ/ਧ 21-61-85 NDPS ACT ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।ਇਸ ਤੋਂ ਇਲਾਵਾ ਇਸਦੇ ਖਿਲਾਫ ਮੁੱਕਦਮਾ ਨੰਬਰ 22 ਮਿਤੀ 01-02-2022 ਅ/ਧ 22- 61-85 NDPS Act ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਮੁੱਕਦਮਾ ਨੰਬਰ 91 ਮਿਤੀ 03- 05-2022 ਅ/ਧ 22-61-85 NDPS Act ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਥਾਣਾ ਚੱਬੇਵਾਲ ਵਿਖੇ NDPS Act ਦਰਜ ਰਜਿਸਟਰ ਹੈ ।ਜਿਸ ਤੋਂ ਹੁਣ ਤੱਕ ਪੁੱਛਗਿੱਛ ਜਾਰੀ ਹੈ ।








