Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਏਅਰ ਪਿਸਟਲ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ 

ਏਅਰ ਪਿਸਟਲ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ 

ਗੜਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 
25 ਮਾਰਚ : ਗੜ੍ਹਦੀਵਾਲਾ ਪੁਲਿਸ ਨੇ ਏਅਰ ਪਿਸਟਲ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਧਰਮਵੀਰ ਸਿੰਘ ਉਰਫ ਪਰਿੰਸ ਪੁੱਤਰ ਦਲਜੀਤ ਸਿੰਘ ਵਾਸੀ ਡੱਫਰ ਅਤੇ ਸੁਖਵੀਰ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਗੰਗ ਸੁਲਤਾਨ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਸ: ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਲਈ ਅਤੇ ਨਸ਼ਿਆਂ ਦੀ ਰੋਕ ਥਾਮ ਲਈ ਚਲ ਰਹੀ ਸਪੈਸਲ ਮੁਹਿੰਮ ਸਬੰਧੀ ਸ: ਕੁਲਵੰਤ ਸਿੰਘ PPS DSP ਸਬ ਡਵੀਜਨ ਟਾਡਾ ਵਲੋਂ ਦਿੱਤੀਆ ਹਾਦਾਇਤਾ ਮੁਤਾਬਿਕ S। ਜਸਵੀਰ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚਲ ਰਹੀ ਚੈਕਿੰਗ ਦੋਰਾਨ ASI ਨਾਮਦੇਵ ਦੌਰਾਨੇ ਗਸ਼ਤ ਜਦੋਂ ਪੁਲਿਸ ਪਾਰਟੀ ਕਾਲਰਾ ਮੋੜ ਪੁੱਜੀ ਤਾਂ ਪਿੰਡ ਕਾਲਰਾ ਵਾਲੀ ਸਾਇਡ ਤੋਂ ਦੋ ਸ਼ੱਕੀ ਮੋਨੇ ਨੌਜਵਾਨ ਆਉਂਦੇ ਦਿਖਾਈ ਦਿਤੇ। ਜਿਨ੍ਹਾ ਨੂੰ ਰੋਕ ਕੇ ਮਨ ASI ਨੇ ਉਹਨਾ ਦਾ ਨਾਮ ਪਤਾ ਪੁੱਛਿਆ। ਜਿਨ੍ਹਾਂ ਨੇ ਆਪਣਾ ਨਾਮ ਦੱਸਣ ਤੋਂ ਇੰਨਕਾਰ ਕੀਤਾ। ਜਿਨ੍ਹਾਂ ਨੂੰ ਸਖਤੀ ਨਾਲ ਪੁੱਛਣ ‘ਤੇ ਜਿਨ੍ਹਾਂ ਨੇ ਆਪਣਾ ਨਾਮ ਧਰਮਵੀਰ ਸਿੰਘ ਉਰਫ ਪਰਿੰਸ ਪੁੱਤਰ ਦਲਜੀਤ ਸਿੰਘ ਵਾਸੀ ਡੱਫਰ ਅਤੇ ਦੂਸਰੇ ਨੇ ਸੁਖਵੀਰ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਗੰਗ ਸੁਲਤਾਨ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੱਸਿਆ ਜਿਨ੍ਹਾਂ ਦੇ ਬੈਗ ਦੀ ਤਲਾਸ਼ੀ ਕਰਨੇ ਤੇ ਬੈਗ ਵਿੱਚੋਂ ਇੱਕ ਏਅਰ ਪਿਸਟਲ ਬਰਾਮਦ ਹੋਇਆ ਜੋ ਇਹ ਪਿਸਟਲ ਨਾਲ ਧਰਮਵੀਰ ਸਿੰਘ ਉਕਤ ਅਤੇ ਸੁਖਵੀਰ ਸਿੰਘ ਉਕਤ ਜੋ ਰਾਹਗੀਰਾਂ ਨੂੰ ਰਾਤ ਬਰਾਤੇ ਲੁੱਟ ਖੋਹ ਦੇ ਇਰਾਦੇ ਨਾਲ ਵਾਰਦਾਤ ਦੇ ਕਰਨ ਸਬੰਧੀ ਅਤੇ ਏਆਰ ਪਿਸਟਲ ਰੱਖਣ ਕਰਕੇ ਜਿਨਾ ਨੂੰ ਜੇਰੇ ਧਾਰਾ 109 CRPC ਦੇ 41 (2) ਤਹਿਤ ਗ੍ਰਿਫਤਾਰ ਕੀਤੇ ਗਏ |