ਗੜ੍ਹਦੀਵਾਲਾ 7 ਨਵੰਬਰ (ਚੌਧਰੀ)
: ਅੱਜ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਵਿਖੇ ਵੱਖ ਵੱਖ ਖੇਡਾਂ ਵਿੱਚ ਰਾਜ ਪੱਧਰ, ਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਅਤੇ ਸਪੋਰਟਸ ਅਧਿਆਪਕ ਡੀ ਪੀ ਈ ਰਛਪਾਲ ਸਿੰਘ ਉੱਪਲ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਵਿਸ਼ੇਸ਼ ਤੌਰ ਤੇ ਸਰਪੰਚ ਮਦਨ ਲਾਲ ਪਿੰਡ ਮਨਹੋਤਾ ਸ਼ਾਮਿਲ ਹੋਏ। ਅੱਜ ਦੇ ਸਨਮਾਨਿਤ ਸਮਾਰੋਹ ਸਮਾਗਮ ਵਿੱਚ ਪ੍ਰਿੰਸੀਪਲ ਸਰਜੀਵਨ ਕੁਮਾ , ਸਰਪੰਚ ਮਦਨ ਲਾਲ ਅਤੇ ਸਕੂਲ ਸਟਾਫ ਵੱਲੋਂ ਵੱਖ ਵੱਖ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਏਛੀਕਾ ਨੇ ਖੇਡਾਂ ਵਤਨ ਪੰਜਾਬ ਦੀਆਂ ਵੁਸ਼ੂ ਖੇਡ ਵਿੱਚ ਗੋਲਡ ਮੈਡਲ, ਸਕੂਲ ਖੇਡਾਂ ਵੁਸ਼ੂ ਅਤੇ ਕਿੱਕ ਬਾਕਸਿੰਗ ਵਿੱਚ ਸਿਲਵਰ ਮੈਡਲ, ਜਸਮੀਤ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਵੁਸ਼ੂ ਖੇਡ ਵਿੱਚ ਗੋਲਡ ਮੈਡਲ, ਰਾਜ ਪੱਧਰੀ ਸਕੂਲ ਖੇਡਾਂ ਵੁਸ਼ੂ ਵਿੱਚ ਸਿਲਵਰ ਮੈਡਲ, ਸੁਖਮਨਜੀਤ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਕਿੱਕ ਬਾਕਸਿੰਗ ਵਿੱਚ ਗੋਲਡ ਮੈਡਲ, ਅੰਕੁਸ਼ ਕੁਮਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵੁਸ਼ੂ ਖੇਡ ਵਿੱਚ ਗੋਲਡ ਮੈਡਲ, ਵਿਸ਼ਾਲ ਕੁਮਾਰ ਨੇ ਰਾਜ ਪੱਧਰੀ ਸਕੂਲ ਖੇਡਾਂ ਵੁਸ਼ੂ ਵਿੱਚ ਸਿਲਵਰ ਮੈਡਲ, ਸੁਨਾਕਸੀ ਠਾਕੁਰ ਨੇ ਖੇਡਾਂ ਵਤਨ ਪੰਜਾਬ ਦੀਆਂ ਵੁਸ਼ੂ ਖੇਡ ਵਿੱਚ ਬਰਾਊਜ਼ ਮੈਡਲ, ਸਿਮਰਨਜੀਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਵੁਸ਼ੂ ਖੇਡ ਵਿੱਚ ਬਰਾਊਜ਼ ਮੈਡਲ, ਸਾਇਨਾ ਨੇ ਖੇਡਾਂ ਵਤਨ ਪੰਜਾਬ ਦੀਆਂ ਵੁਸ਼ੂ ਖੇਡ ਵਿੱਚ ਬਰਾਊਜ਼ ਮੈਡਲ ਜਿੱਤਣ ਤੇ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ, ਖੇਡਾਂ ਵਤਨ ਪੰਜਾਬ ਦੀਆਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਹਰ ਖਿਡਾਰੀ ਨੂੰ ਪੰਜਾਬ ਸਰਕਾਰ ਵੱਲੋਂ ਦੱਸ ਦੱਸ ਹਜ਼ਾਰ ਰੁਪਏ, ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਸੱਤ ਸੱਤ ਹਜ਼ਾਰ ਰੁਪਏ ਅਤੇ ਬਰਾਊਜ਼ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਪੰਜ ਪੰਜ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਹਰ ਸਾਲ ਮਨਹੋਤਾ ਸਕੂਲ ਦੇ ਅਨੇਕਾਂ ਖਿਡਾਰੀ ਖੇਡਾਂ ਦੇ ਖੇਤਰ ਵਿੱਚ ਰਾਜ ਪੱਧਰ ਤੇ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਦੇ ਹਨ। ਖੇਡਾਂ ਵਿੱਚ ਪ੍ਰਾਪਤੀਆਂ ਦਾ ਸਿਹਰਾ ਡੀ ਪੀ ਈ ਰਛਪਾਲ ਸਿੰਘ ਉੱਪਲ ਨੂੰ ਜਾਂਦਾ ਹੈ ਜਿਹਨਾਂ ਦੀ ਅਣਥੱਕ ਮਿਹਨਤ ਸਦਕਾ ਖਿਡਾਰੀ ਬੁਲੰਦੀਆਂ ਛੂਹ ਰਹੇ ਹਨ। ਇਸ ਮੋਕੇ ਤੇ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਭਾਸ਼ ਚੰਦਰ, ਕੁਲਦੀਪ ਸਿੰਘ, ਜਰਨੈਲ ਸਿੰਘ, ਜਸਬੀਰ ਸਿੰਘ,ਸੰਜੀਵ ਭਾਟੀਆ, ਨਿਰਮਲਜੀਤ ਸੌਖਾਲਾ, ਸੰਜੀਵ ਕੁਮਾਰ, ਰਨਵੀਰ ਸਿੰਘ, ਅਨਿਲ ਕੁਮਾਰ, ਅੰਕੁਰ ਕਸ਼ਯਪ, ਸਤਵਿੰਦਰ ਸਿੰਘ, ਮਨੋਜ਼ ਕੁਮਾਰੀ, ਨਵਨੀਤ ਕੌਰ, ਰੀਨਾ ਕੁਮਾਰੀ, ਵਰਿੰਦਰ ਕੌਰ, ਅਨੂਪਮ ਦੇਵੀ, ਸੁਚੇਤਾ ਬਾਲੀ ਅਤੇ ਸਮੂਹ ਸਟਾਫ ਹਾਜ਼ਰ ਸੀ।