ਹਾਜੀਪੁਰ / ਦਸੂਹਾ 7 ਦਸੰਬਰ (ਚੌਧਰੀ)
ਕੌਮੀ ਸੇਵਾ ਯੋਜਨਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ: ਪ੍ਰਿੰ. ਸੰਜੀਵ ਕੁਮਾਰ
: ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੀਆਂ ਚਾਰ ਵਿਦਿਆਰਥਣਾਂ ਹਿਮਾਚਲ ਪ੍ਰਦੇਸ਼ ਵਿੱਚ ਮਕਲੌਡਗੰਜ ਵਿਖੇ ਦਸ ਦਿਨਾ ਐਡਵੈਂਚਰ ਕੋਰਸ ਲਈ ਰਵਾਨਾ ਹੋ ਰਹੀਆਂ ਹਨ। ਸਕੂਲ ਮੁਖੀ ਪ੍ਰਿੰ. ਸੰਜੀਵ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਸ਼੍ਰੀਮਤੀ ਲਲਿਤਾ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਵੀ ਦਾਰਾ ਦੀ ਅਗਵਾਈ ਹੇਠ ਸਕੂਲ ਦੇ ਕੌਮੀ ਸੇਵਾ ਯੋਜਨਾ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਸਮਰਜੀਤ ਸਿੰਘ ਲੈਕਚਰਾਰ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸ਼ਲਾਘਾਯੋਗ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਉਪਰਾਲੇ ਸਦਕਾ 10+2 ਜਮਾਤ ਦੀਆਂ ਚਾਰ ਵਿਦਿਆਰਥਣਾਂ ਰਾਣੀ, ਗੀਤੀਕਾ, ਮਹਿਕ ਅਤੇ ਸੁਰਿੰਦਰ ਨੂੰ ਦਸ ਦਿਨਾ ਸਿਖਲਾਈ ਕੋਰਸ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੈ, ਜੋ ਸਕੂਲ ਲਈ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਕੌਮੀ ਸੇਵਾ ਯੋਜਨਾ ਵਿਦਿਆਰਥੀਆਂ ਦੀ ਸਰਵਪੱਖੀ ਵਿਕਾਸ ਲਈ ਬੇਹੱਦ ਅਹਿਮ ਲਾਹੇਵੰਦ ਭੂਮਿਕਾ ਨਿਭਾਉਂਦਾ ਹੈ। ਐਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰ ਸਮਰਜੀਤ ਸਿੰਘ ਨੇ ਦੱਸਿਆ ਕਿ ਅਟੱਲ ਬਿਹਾਰੀ ਵਾਜਪੇਈ ਪਰਬਤਾਰੋਹੀ ਅਤੇ ਸਹਾਇਕ ਖੇਡਾਂ ਸੰਸਥਾਨ ਮਨਾਲੀ ਵੱਲੋਂ 8 ਤੋਂ 17 ਦਸੰਬਰ ਤੱਕ ਮਕਲੌਡਗੰਜ ਵਿਖੇ ਲਗਾਏ ਜਾ ਰਹੇ ਇਸ ਕੋਰਸ ਵਿੱਚ ਜ਼ਿਲਾ ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਜਿਲ੍ਹਅਿਾਂ ਤੋਂ 50 ਲੜਕੀਆਂ ਸ਼ਾਮਿਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚੋਂ 17 ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਨ ਅਤੇ ਚਾਰ ਵਿਦਿਆਰਥਣਾਂ ਸ. ਸ. ਸ. ਸ. ਹਾਜੀਪੁਰ ਸਕੂਲ ਦੀਆਂ ਵਿਦਿਆਰਥਣਾਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕੌਮੀ ਸੇਵਾ ਯੂਨਿਟ ਵੱਲੋਂ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਅਗਵਾਈ ਹੇਠ ਵਿਭਾਗੀ ਨਿਰਦੇਸ਼ਾਂ ਅਨੁਸਾਰ ਉਲੀਕੇ ਪ੍ਰੋਗਰਾਮਾਂ ਨੂੰ ਪੂਰੇ ਉਤਸ਼ਾਹ ਨਾਲ ਸਫ਼ਲਤਾਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਪਰਵਿੰਦਰ ਸਿੰਘ ਗਿੱਲ, ਨਰਿੰਦਰ ਸਿੰਘ, ਤਜਿੰਦਰ ਸਿੰਘ ਅਤੇ ਹੋਰ ਹਾਜਰ ਸਨ।
ਫੋਟੋ : ਪ੍ਰਿੰ. ਸੰਜੀਵ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੀਆਂ ਐਡਵੈਂਚਰ ਕੋਰਸ ਤੇ ਜਾਣ ਵਾਲੀਆਂ ਵਿਦਿਆਰਥਣਾਂ ਬਾਰੇ ਜਾਣਕਾਰੀ ਦਿੰਦੇ ਹੋਏ, ਨਾਲ਼ ਹਨ ਪ੍ਰੋਗਰਾਮ ਅਫ਼ਸਰ ਲੈਕਚਰਾਰ ਸਮਰਜੀਤ ਸਿੰਘ ਅਤੇ ਹੋਰ।