ਗੜ੍ਹਦੀਵਾਲਾ (ਚੌਧਰੀ)
ਡੀ.ਏ.ਪੀ.ਦੀ ਕਾਲਾ ਬਜ਼ਾਰੀ ਕਰਨ ਵਾਲੇ ਖੇਤੀ ਇੰਨਪੁਟ ਡੀਲਰਾਂ ਖਿਲਾਫ਼ ਅਮਲ ਵਿੱਚ ਲਿਆਂਦੀ ਜਾਵੇਗੀ ਕਾਨੂੰਨ ਮੁਤਾਬਿਕ ਕਾਰਵਾਈ
ਚੰਗਾ ਝਾੜ ਪ੍ਰਾਪਤ ਕਰਨ ਲਈ ਕਿਸਾਨ ਵੀਰਾਂ ਨੂੰ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ
: ਕਿਸਾਨਾਂ ਵਲੋਂ ਸ਼ਿਕਾਇਤਾਂ ਪ੍ਰਾਪਤ ਹੋਈਆ ਹਨ ਕਿ ਡੀ. ਏ. ਪੀ. ਦੀ ਕਮੀ ਦੀ ਬਿਨਾਹ ਤੇ ਕੁੱਝ ਡੀਲਰਾਂ ਵਲੋਂ ਡੀ. ਏ. ਪੀ. ਖਾਦ ਦੀ ਨਿਰਧਾਰਿਤ ਕੀਮਤ ( ਰੁ: 1350 ਪ੍ਰਤੀ 50 ਕਿਲੋ ਬੈਗ) ਤੋਂ ਵੱਧ ਕੀਮਤ ਵਸੂਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਡੀ. ਏ. ਪੀ. ਦੇ ਨਾਲ ਹੋਰ ਬੇਲੋੜੀਆਂ ਵਸਤਾਂ ਟੈਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਇੱਕ ਗੰਭੀਰ ਮਸਲਾ ਹੈ ।
ਇਸ ਲਈ ਸਰਕਾਰ ਵਲੋਂ ਇਸ ਮਸਲੇ ਸਬੰਧੀ ਖੇਤੀ ਇੰਨਪੁਟ ਡੀਲਰਾਂ ਦੀ ਚੈਕਿੰਗ ਕਰਨ ਲਈ ਨਾਇਬ ਤਹਿਸੀਲਦਾਰ ਕਮ ਕਾਰਜਕਾਰੀ ਮੈਜਿਸਟਰੇਟਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕਰਨ ਦੇ ਹੁੱਕਮ ਪ੍ਰਾਪਤ ਹੋਏ ਹਨ । ਉਹਨਾਂ ਦੇ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਕਮ ਕਾਰਜਕਾਰੀ ਮੈਜਿਸਟਰੇਟਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਬਲਾਕ ਵਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ ।ਇਹ ਟੀਮਾਂ ਰੋਜ਼ਾਨਾ ਜ਼ਿਲਾ ਦੇ ਖੇਤੀ ਇੰਨਪੁਟ ਡੀਲਰਾਂ ਦੀ ਚੈਕਿੰਗ ਕਰਨਗੀਆਂ ਅਤੇ ਚੈਕਿੰਗ ਦੌਰਾਨ ਜੇਕਰ ਕਾਲਾ ਬਜ਼ਾਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਕਾਲਾ ਬਜ਼ਾਰੀ ਕਰਨ ਵਾਲੇ ਖੇਤੀ ਇੰਨਪੁਟ ਡੀਲਰਾ ਖਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਹੁਕਮਾ ਦੀ ਪਾਲਣਾ ਤਹਿਤ ਅੱਜ ਦੋਸਰਕਾ ਵਿਖੇ ਵੱਖ ਵੱਖ DAP ਡੀਲਰ ਦੀ ਗਠਿਤ ਟੀਮ ਨਾਇਬ ਤਹਿਸੀਲਦਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਭੂੰਗਾ ਦੀ ਉਚ ਅਧਿਕਾਰੀਆਂ ਵਲੋਂ ਗਠਿਤ ਸਾਂਝੀ ਟੀਮ ਚੈਕਿੰਗ ਕੀਤੀ ਗਈ। ਡੀਲਰਾ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਜੇਕਰ ਕਿਸੇ ਨੂੰ ਕੋਈ ਅਜਿਹੀ ਮੁਸ਼ਕਿਲ ਜਾਂ ਕੋਈ ਉਲਘਣਾ ਸਾਮ੍ਹਣੇ ਆਉਂਦੀ ਹੈ ਤਾਂ ਉਕਤ ਗਠਿਤ ਟੀਮ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
ਕਿਸਾਨਾਂ ਭਰਾਵਾਂ ਨੂੰ ਸਾਂਝੇ ਤੌਰ ਤੇ ਅਪੀਲ ਕੀਤੀ ਕਿ ਕਣਕ ਦੀ ਬਿਜਾਈ ਜੌਰਾਂ ਤੇ ਹੈ ਅਤੇ ਡੀ. ਏ. ਪੀ. ਦੀ ਨਿਰਯਾਤ ਵਿੱਚ ਮੁਸ਼ਕਿਲ ਆਉਣ ਕਰਕੇ ਡੀ.ਏ.ਪੀ ਖਾਦ ਦੀ ਪਹੁੰਚ ਵਿੱਚ ਦਿੱਕਤ ਆ ਰਹੀ ਹੈ । ਇਸ ਕਰਕੇ ਡੀ. ਏ. ਪੀ. ਖਾਦ ਹੌਲੀ -ਹੌਲੀ ਪਹੁੰਚ ਰਹੀ ਹੈ । ਇਸਲਈ ਕਿਸਾਨ ਵੀਰ ਡੀ.ਏ.ਪੀ ਖਾਦ ਦੀ ਜਗ੍ਹਾ ਬਦਲਵੀਆਂ ਖਾਦਾਂ ਟਰੀਪਲ ਸੁਪਰ ਫਾਸਫੋਰਸ 0:46:0, ਐਨ.ਪੀ.ਕੇ 10:26:26,12:32:16 ਅਤੇ 20:20:0 ਦੀ ਵਰਤੋਂ ਕਰਨ ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ । ਉਹਨਾਂ ਕਿਹਾ ਕਿ ਡੀ. ਏ. ਪੀ. ਖਾਦ ਦੀ ਜਗ੍ਹਾ ਬਦਲਵੀਆਂ ਖਾਦਾਂ ਨਾਲ ਜ਼ਰੂਰੀ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ । ਕਣਕ ਦੀ ਬਿਜਾਈ ਸਮੇਂ ਸਿਰ ਕਰਨ ਅਤੇ ਚੰਗਾ ਝਾੜ ਪ੍ਰਾਪਤ ਕਰਨ ਲਈ ਕਿਸਾਨ ਵੀਰ ਬਦਲਵੀਆਂ ਖਾਦਾਂ ਦੀ ਵਰਤੋਂ ਜਰੂਰ ਕਰਨ ।