Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਗਜਟਿਡ/ਨਾਨ ਗਜਟਿਡ ਐੱਸ.ਸੀ.ਬੀ.ਸੀ ਇੰਪਲਾਈ ਵੈਲਫੇਅਰ ਫੈਡਰੇਸ਼ਨ ਨੇ ਬਲਦੇਵ ਧੁੱਗਾ ਨੂੰ ਜ਼ਿਲਾ ਪ੍ਰਧਾਨ ਥਾਪਿਆ

ਗਜਟਿਡ/ਨਾਨ ਗਜਟਿਡ ਐੱਸ.ਸੀ.ਬੀ.ਸੀ ਇੰਪਲਾਈ ਵੈਲਫੇਅਰ ਫੈਡਰੇਸ਼ਨ ਨੇ ਬਲਦੇਵ ਧੁੱਗਾ ਨੂੰ ਜ਼ਿਲਾ ਪ੍ਰਧਾਨ ਥਾਪਿਆ

ਗੜ੍ਹਦੀਵਾਲਾ(ਚੌਧਰੀ) 

ਗਜਟਿਡ/ਨਾਨ ਗਜਟਿਡ ਐੱਸ.ਸੀ.ਬੀ.ਸੀ ਇੰਪਲਾਈ ਵੈਲਫੇਅਰ ਫੈਡਰੇਸ਼ਨ ਨੇ ਬਲਦੇਵ ਧੁੱਗਾ ਨੂੰ ਜ਼ਿਲਾ ਪ੍ਰਧਾਨ ਥਾਪਿਆ

30 ਅਕਤੂਬਰ : ਗਜਟਿਡ/ਨਾਨ ਗਜਟਿਡ ਐੱਸ.ਸੀ.ਬੀ.ਸੀ ਇੰਪਲਾਈ ਵੈਲਫੇਅਰ ਫੈਡਰੇਸ਼ਨ ਦੀ ਮੀਟਿੰਗ ਦੌਰਾਨ ਪੰਜਾਬ ਦੇ ਸੂਬਾ ਚੇਅਰਮੈਂਨ ਜਸਵੀਰ ਸਿੰਘ ਪਾਲ, ਵਾਇਸ ਚੇਅਰਮੈਂਨ ਬਲਰਾਜ ਕੁਮਾਰ ਅਤੇ ਸੂਬਾ ਪ੍ਰਧਾਨ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ਹੇਠ ਫੈਡਰਰੇਸ਼ਨ ਦੀ ਚੜ੍ਹਦੀਕਲਾ ਲਈ ਲੈਕ.ਬਲਦੇਵ ਸਿੰਘ ਧੁੱਗਾ ਨੂੰ ਜ਼ਿਲਾ ਹੁਸ਼ਿਆਰਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਸੂਬਾ ਚੇਅਰਮੈਂਨ ਜਸਵੀਰ ਸਿੰਘ ਪਾਲ ਨੇ ਕਿਹਾ ਕਿ ਲੈਕਚਰਾਰ ਬਲਦੇਵ ਸਿੰਘ ਧੁੱਗਾ ਨੇ ਹਮੇਸ਼ਾ ਹੀ ਫੈਡਰੇਸ਼ਨ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕੀਤਾ ਹੈ।ਉਨਾਂ੍ਹ ਦੀਆਂ ਫੈਡਰੇਸ਼ਨ ਪ੍ਰਤੀ ਸਰਗਰਮੀਆਂ ਦੇ
ਚਲਦੇ ਉਨਾਂ੍ਹ ਨੂੰ ਇਹ ਜ਼ਿੰਮੇਵਾਰੀ ਸੌਪੀ ਗਈ ਹੈ।ਉਨਾਂ ਦੱਸਿਆਂ ਕਿ ਧੁੱਗਾ ਤੋਂ ਇਲਾਵਾ ਲੈਕ.ਬਲਵੀਰ ਸਿੰਘ ਨੂੰ ਸਬ ਡਵੀਜਨ ਦਸੂਹਾ ਅਤੇ ਮੁਕੇਰੀਆਂ ਦਾ ਅੰਬੇਡਕਰ ਮਿਸ਼ਨ ਕਲੱਬ (ਰਜਿ.) ਪੰਜਾਬ ਦਾ ਪ੍ਰਧਾਨ ਅਤੇ ਯੋਧਾ ਮੱਲ ਨੂੰ ਹੁਸ਼ਿਆਰਪੁਰ ਡਵੀਜਨ ਅਤੇ ਗੜ੍ਹਸ਼ੰਕਰ ਡਵੀਜਨ ਦਾ ਅੰਬੇਡਕਰ ਮਿਸ਼ਨ ਕਲੱਬ (ਰਜਿ.) ਪੰਜਾਬ ਦਾ ਪ੍ਰਧਾਨ ਅਤੇ ਜਸਪਾਲ ਸਿੰਘ ਨੂੰ ਜ਼ਿਲਾ ਕੈਸ਼ੀਅਰ ਥਾਪਿਆ ਗਿਆ ਹੈ।ਇਸ ਮੌਕੇ ਨਵ-ਨਿਯੁਕਤ ਜ਼ਿਲਾ ਪ੍ਰਧਾਨ
ਲੈਕਚਰਾਰ ਬਲਦੇਵ ਸਿੰਘ ਧੁੱਗਾ ਨੇ ਗੜ੍ਹਦੀਵਾਲਾ ਵਿਖੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਫੈਡਰੇਸ਼ਨ ਵੱਲੋਂ ਉਨਾਂ ਨੂੰ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਉਨਾਂ ਸਰਕਾਰ ਤੋਂ ਮੰਗ ਕੀਤੀ ਕਿ
10-10-2014 ਦਾ ਦਲਿਤ ਸਮਾਜ ਦੇ ਮੁਲਾਜ਼ਮਾ ਵਿਰੋਧੀ ਗੈਰ ਸੰਵਿਧਾਨਿਕ ਪੱਤਰ ਰੱਦ ਕਰੇ ਅਤੇ 85 ਵੀਂ ਸੋਧ ਨੂੰ ਬਹਾਲ ਕੀਤਾ ਜਾਵੇ ਤਾਂ ਜੋ 37 ਹਜ਼ਾਰ ਮੁਲਾਜ਼ਮਾਂ ਨੂੰ ਤਰੱਕੀਆਂ ਮਿਲ ਸਕਣ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਮੰਗਾਂ ਵੱਲ ਧਿਆਨ ਨਹੀ ਦਿੱਤਾ ਤਾਂ ਦਸੰਬਰ ਦੇ ਪਹਿਲੇ ਹਫਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿਚ ਫੈਡਰੇਸ਼ਨ ਨਾਲ ਸੂਬੇ ਦੀਆਂ ਸਮੁੱਚੀਆਂ ਐੱਸ.ਸੀ ਜਥਬੰਧੀਆਂ ਹਾਜ਼ਰ ਹੋਣਗੀਆ।ਇਸ ਮੌਕੇ ਸ਼ਿਵ ਸਿੰਘ ਬੰਗੜ, ਪ੍ਰਿੰਸੀਪਲ ਧਰਮਿੰਦਰ ਸਿੰਘ, ਪ੍ਰਿੰਸੀਪਲ ਰਾਮ ਆਸਰਾ,ਜਰਨੈਲ ਸਿੰਘ ਸੀਕਰੀ, ਲਖਵੀਰ ਸਿੰਘ ਮੁਕੇਰੀਆ,ਸੁਖਵੀਰ ਸਿੰਘ ਟਾਂਡਾ,ਡਾ.ਜਸਵੰਤ ਰਾਏ, ਲਖਵਿੰਦਰ ਰਾਮ, ਜਸਵੀਰ ਸਿੰਘ, ਬਲਵਿੰਦਰ ਸਿੰਘ ਧੂਤ, ਗੁਰਮੁੱਖ ਸਿੰਘ ਡੱਫਰ, ਪਰਮਜੀਤ ਸਿੰਘ, ਸੋਹਨ ਸਿੰਘ, ਤੇਜਾ ਸਿੰਘ, ਗੁਲਜਾਰੀ ਲਾਲ, ਸੰਦੀਪ ਸਿੰਘ,ਰੇਸ਼ਮ ਸਿੰਘ, ਲਖਵੀਰ ਸਿੰਘ, ਸਵਰਨ ਸਿੰਘ ਸੰਧੂ, ਗੁਰਦਰਸ਼ਨ ਤਲਵਾੜਾ ਸਮੇ ਹੋਰ ਮੁਲਾਜ਼ਰ ਹਾਜ਼ਰ ਸਨ।

ਫੋਟੋ : ਨਵ-ਨਿਯੁਕਤ ਪ੍ਰਧਾਨ ਬਲਦੇਵ ਸਿੰਘ ਧੁੱਗਾ ਨਾਲ ਪੰਜਾਬ ਦੇ ਸੂਬਾ ਚੇਅਰਮੈਂਨ ਜਸਵੀਰ ਸਿੰਘ ਪਾਲ ਤੇ ਹੋਰ ਅਹੁਦੇਦਾਰ

error: copy content is like crime its probhihated