Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਐਨ.ਆਈ.ਆਈ.ਐਫ.ਟੀ. ’ਚ ਬੀ.ਐਸ.ਸੀ. ਫੈਸ਼ਨ ਡਿਜਾਇਨ ਕੋਰਸ ਲਈ ਦਾਖਲਾ ਸ਼ੁਰੂ

ਐਨ.ਆਈ.ਆਈ.ਐਫ.ਟੀ. ’ਚ ਬੀ.ਐਸ.ਸੀ. ਫੈਸ਼ਨ ਡਿਜਾਇਨ ਕੋਰਸ ਲਈ ਦਾਖਲਾ ਸ਼ੁਰੂ

ਐਨ.ਆਈ.ਆਈ.ਐਫ.ਟੀ. ’ਚ ਬੀ.ਐਸ.ਸੀ. ਫੈਸ਼ਨ ਡਿਜਾਇਨ ਕੋਰਸ ਲਈ ਦਾਖਲਾ ਸ਼ੁਰੂ

–12ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਜਾਂ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਤੋਂ ਡਿਪਲੋਮਾ ਪਾਸ ਉਮੀਦਵਾਰ ਕਰ ਸਕਦੇ ਹਨ ਅਪਲਾਈ

ਹੁਸ਼ਿਆਰਪੁਰ, 11 ਮਈ(ਬਿਊਰੋ) : ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਟੈਕਸਟਾਈਲ ਤੇ ਗਾਰਮੈਂਟ ਉਦਯੋਗ ਦੇ ਖੇਤਰ ਵਿਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਉਦਯੋਗ ਤੇ ਵਣਜ ਵਿਭਾਗ ਪੰਜਾਬ ਸਰਕਾਰ ਨੇ ਸਾਲ 1995 ਵਿਚ ਨਾਰਦਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਦੀ ਸਥਾਪਨਾ ਕੀਤੀ। ਇਸ ਦੇ ਮੱਦੇਨਜ਼ਰ ਉਦਯੋਗ ਵਿਚ ਵੱਧ ਸਮਰੱਥਾ ਅਤੇ ਬੇਹਤਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਐਨ.ਆਈ.ਆਈ.ਐਫ.ਟੀ. ਦਾ ਨਵਾਂ ਕੇਂਦਰ ਗੁਰੂ ਗੋਬਿੰਦ ਸਿੰਘ ਐਵਨਿਊ, ਜਲੰਧਰ ਵਿਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ, ਭਾਰਤ ਸਰਕਾਰ ਦੁਆਰਾ ਪ੍ਰਵਾਨਿਤ ਇਹ ਕੇਂਦਰ 3 ਸਾਲ ਦਾ ਡਿਗਰੀ ਕੋਰਸ ਬੀ.ਐਸ.ਸੀ. ਫੈਸ਼ਨ ਡਿਜਾਇਨ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਸੈਸ਼ਨ 2022-23 ਲਈ ਦਾਖਲਾ ਚੱਲ ਰਿਹਾ ਹੈ ਅਤੇ ਚਾਹਵਾਨ ਉਮੀਦਵਾਰ ਇਸ ਕਾਲਜ ਵਿਚ ਦਾਖਲਾ ਲੈਣ ਲਈ ਮੋਬਾਇਲ ਨੰਬਰ 81463-09269 ’ਤੇ ਸੰਪਰਕ ਕਰ ਸਕਦੇ ਹਨ।
ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਨੇ ਦੱਸਿਆ ਕਿ ਇਸ ਡਿਗਰੀ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਵੱਖ-ਵੱਖ ਕੈਰੀਅਰ ਜਿਵੇਂ ਕਿ ਫੈਸ਼ਨ ਡਿਜਾਇਨਰ, ਗ੍ਰਾਫਿਕ ਡਿਜਾਇਨਰ, ਐਕਸਪੋਰਟ, ਖਰੀਦਣ ਵਾਲੇ ਘਰਾਂ ਵਿਚ ਵਪਾਰਕ,  ਵਿਜੂਅਲ ਮਰਚੈਂਡਾਈਜ਼ਰ, ਯੋਜਨਾ ਅਤੇ ਸੰਕਲਪ ਪ੍ਰਬੰਧਕ, ਗਾਰਮੈਂਟ ਪ੍ਰੋਡਕਸ਼ਨ ਮੈਨੇਜਰ, ਗਾਰਮੈਂਟ ਉਤਪਾਦਨ ਗੁਣਵੱਤਾ ਕੰਟਰੋਲਰ, ਫੈਸ਼ਨ ਐਕਸੈਸਰੀ ਡਿਜਾਇਨਰ, ਫੈਸ਼ਨ ਰਿਟੇਲ, ਸਟੋਰ ਮੈਨੇਜਰ, ਨਿਜੀ ਸਟਾਈਲਿਸਟ ਅਧਿਆਪਕ ਅਤੇ ਟੇਲਰ ਆਦਿ ਦਾ ਲਾਭ ਉਠਾ ਸਕਦੇ ਹਨ।
ਸ੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਕੇਂਦਰ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਹੈ, ਜਿਸ ਵਿਚ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਲੈਬ ਮੌਜੂਦ ਹੈ ਜੋ ਕਿ ਉਦਯੋਗ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅਤੇ ਅੰਤਰ-ਰਾਸ਼ਟਰੀ ਮਾਪਦੰਡਾਂ ਨਾਲ ਤੁਲਨਾਯੋਗ ਗਿਆਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਐਨ.ਆਈ.ਆਈ.ਐਫ.ਟੀ. ਜਲੰਧਰ ਦਾ ਟੀਚਾ ਚਾਹਵਾਨਾਂ ਨੂੰ ਫੈਸ਼ਨ ਉਦਯੋਗ ਵਿਚ ਵੱਖ-ਵੱਖ ਖੇਤਰਾਂ ਵਿਚ ਨੌਕਰੀ ਦੇ ਮੌਕੇ ਪ੍ਰਦਾਨ ਕਰਦੇ ਹੋਏ, ਫੈਸ਼ਨ ਉਦਯੋਗ ਦੀ ਇਕ ਸੰਪੂਰਨ ਸਮਝ ਪ੍ਰਦਾਨ ਕਰਾਉਣਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਜਿਨ੍ਹਾਂ ਨੇ ਕਿਸੇ ਵੀ ਸਟਰੀਮ ਵਿਚ ਬਾਹਰਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ, ਕਿਸੇ ਮਾਨਤਾ ਪ੍ਰਾਪਤ ਬੋਰਡ, ਯੂਨੀਵਰਸਿਟੀ, ਕੌਂਸਲ ਜਾਂ ਜਨਰਲ ਸਰਟੀਫਿਕੇਟ ਐਜੂਕੇਸ਼ਨ (ਜੀ.ਸੀ.ਈ.) ਪ੍ਰੀਖਿਆ (ਲੰਡਨ, ਕੈਂਬਰਿਜ, ਸ੍ਰੀਲੰਕਾ) ਦੁਆਰਾ ਐਡਵਾਂਸ (ਏ) ਪੱਧਰ ਦਾ ਘੱਟ ਤੋਂ ਘੱਟ ਰਾਸ਼ਟਰੀ ਓਪਨ ਸਕੂਲ ਦੁਆਰਾ ਆਯੋਜਿਤ ਸੀਨੀਅਰ ਸੈਕੰਡਰੀ ਪ੍ਰੀਖਿਆ ਵਿਚ ਏ ਪਾਸ ਗਰੇਡ ਦੁਆਰਾ ਆਯੋਜਿਤ ਪੰਜ ਵਿਸ਼ਿਆਂ ਵਿਚ ਜਾਂ ਏ.ਆਈ.ਸੀ.ਟੀ.ਈ. ਜਾਂ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਦੁਆਰਾ ਮਾਨਤਾ ਪ੍ਰਾਪਤ ਜਾਂ 3 ਜਾਂ 4 ਸਾਲ ਦਾ ਡਿਪਲੋਮਾ ਕੋਰਸ ਪਾਸ ਕਰਨ ਵਾਲੇ ਉਮੀਦਵਾਰ ਇਸ ਕੋਰਸ ਵਿਚ ਦਾਖਲਾ ਲੈਣ ਦੇ ਯੋਗ ਹਨ।