Prime Punjab Times

Latest news
ਬੇਗਮਪੁਰਾ ਟਾਈਗਰ ਫੋਰਸ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, 11 ਫਰਵਰੀ ਨੂੰ ਸਾਰੇ ਸਰਕਾਰੀ ਅਦਾਰਿਆਂ ਵਿੱਚ ਅੱਧੇ ... ਇਤਿਹਾਸ ਵਿਭਾਗ ਵਲੋਂ ਨੈਤਿਕ ਕਦਰਾਂ ਕੀਮਤਾਂ ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ, ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰੇ : ਨਰੇਸ਼ ਕੁਮਾਰ ਦਸੂਹਾ ਚ ਐਨ ਆਰ ਆਈ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  ਅੱਡਾ ਬੈਰੀਅਰ ਤੇ 2 ਗੱਡੀਆਂ ਦੀ ਹੋਈ ਟੱਕਰ,ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ ਕੰਪਿਉਟਰ ਵਿਭਾਗ ਵਲੋਂ ਸਾਈਬਰ ਜਾਗਰੂਕਤਾ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਐਨ.ਐਸ.ਐਸ.ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋੋਣ ਦੀ ਲੋੋੜ :- ਡਾ. ਹਰਜੀਤ ਸਿੰਘ ਰਿਸਰਸ ਮੈਥਡੌਲੋਜੀ ਅਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਤੇ ਵਿਸ਼ੇਸ਼ ਸੈਮੀਨਾਰ डी ए वी पब्लिक स्कूल गढ़दीवाला में करवाई गई जल बचाओ गतिविधि

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਪੁਲਿਸ ਵਲੋਂ ਇੱਕ ਪ੍ਰਵਾਸੀ ਔਰਤ ਦੇ ਕਤਲ ਕਰਨ ਵਾਲੇ ਦੋਸ਼ੀ ਨੂੰ 24 ਘੰਟੇ ਦੇ ਅੰਦਰ ਕੀਤਾ ਗ੍ਰਿਫਤਾਰ

ਪੁਲਿਸ ਵਲੋਂ ਇੱਕ ਪ੍ਰਵਾਸੀ ਔਰਤ ਦੇ ਕਤਲ ਕਰਨ ਵਾਲੇ ਦੋਸ਼ੀ ਨੂੰ 24 ਘੰਟੇ ਦੇ ਅੰਦਰ ਕੀਤਾ ਗ੍ਰਿਫਤਾਰ

ਸ਼ਹੀਦ ਭਗਤ ਸਿੰਘ ਨਗਰ (ਐਸ .ਕੇ.ਜੋਸ਼ੀ) 

: ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 30/31-07-2024 ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਰੂਨਾ ਦੇਵੀ ਦਾ ਕਤਲ ਕਰਨ ਵਾਲੇ ਉਸਦੇ ਪਤੀ ਸ਼ੈਟੂ ਕੁਮਾਰ ਪੁੱਤਰ ਅਰੁਨ ਯਾਦਵ ਵਾਰਡ ਨੰ 4 ਸ਼ੀਹਪੁਰ ਮਾਧੇਪੁਰ ਬਿਹਾਰ ਹਾਲ ਵਾਸੀ ਮਾਹਲ ਖੁਰਦ ਥਾਣਾ ਔੜ੍ਹ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਉਨ੍ਹਾ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਰਨੈਲ ਸਿੰਘ (ਸਾਬਕਾ ਸਰਪੰਚ) ਪੁੱਤਰ ਬਖਸ਼ੀਸ਼ੀ ਸਿੰਘ ਵਾਸੀ ਮਾਹਲ ਖੁਰਦ ਥਾਣਾ ਔੜ ਨੇ ਮਿਤੀ 31-07-2024 ਨੂੰ ਮੁੱਖ ਅਫਸਰ ਥਾਣਾ ਔੜ੍ਹ ਨੂੰ ਇਤਲਾਹ ਦਿੱਤੀ ਕਿ ਉਹਨਾਂ ਦੇ ਪਿੰਡ ਦਾ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਨਾਜਰ ਸਿੰਘ ਜੋ ਪਰਿਵਾਰ ਸਮੇਤ ਵਿਦੇਸ਼ ਕੈਨੇਡਾ ਗਿਆ ਹੋਇਆ ਹੈ ਨੇ ਆਪਣੇ ਘਰ ਦੀ ਦੇਖਭਾਲ ਲਈ ਸ਼ੈਟੂ ਕੁਮਾਰ ਪੁੱਤਰ ਅਰੁਨ ਯਾਦਵ ਵਾਰਦ ਨੰ 4 ਸ਼ੀਹਪੁਰ ਮਾਧੇਪੁਰ ਬਿਹਾਰ ਨੂੰ ਦਿੱਤੀ ਹੋਈ ਹੈ ਜੋ ਆਪਣੀ ਪਤਨੀ ਰੂਨਾ ਦੇਵੀ ਸਮੇਤ ਲੜਕਾ ਸਾਹਿਲ ਤੇ ਲੜਕੀ ਰਾਣੀ ਦੇ ਕੁਲਵਿੰਦਰ ਸਿੰਘ ਦੇ ਘਰ ਦੀ ਸਾਈਡ ਵਾਲੇ ਕਮਰਿਆ ਵਿੱਚ ਰਹਿ ਰਹੇ ਹਨ। ਜੋ ਸੈਂਟੂ ਕੁਮਾਰ ਉਕਤ ਨੇ ਰਾਤ ਵਕਤ ਕਰੀਬ 1:30 ਵਜੇ ਆਪਣੀ ਪਤਨੀ ਰੂਨਾ ਦੇਵੀ ਨਾਲ ਲੜਾਈ ਝਗੜਾ ਕੀਤਾ ਅਤੇ ਉਸਦੀ ਕੁੱਟਮਾਰ ਕੀਤੀ ਹੈ ਜਿਸ ਕਰਕੇ ਰੂਨਾ ਦੇਵੀ ਬੇਹੋਸ਼ ਹੋ ਗਈ। ਜਰਨੈਲ ਸਿੰਘ ਸਾਬਕਾ ਸਰਪੰਚ ਵੱਲੋ ਥਾਣਾ ਇਤਲਾਹ ਦੇਣ ਦਾ ਪਤਾ ਲੱਗਣ ਤੇ ਦੋਸ਼ੀ ਸ਼ੈਟੂ ਕੁਮਾਰ ਮੌਕਾ ਤੋ ਖਿਸਕ ਗਿਆ। ਜੋ ਦੋਸ਼ੀ ਸ਼ੈਟੂ ਕੁਮਾਰ ਵੱਲੋ ਕੀਤੀ ਗਈ ਕੁੱਟਮਾਰ ਕਰਕੇ ਲੱਗੀਆ ਸੱਟਾ ਦੀ ਤਾਬ ਨਾ ਝੱਲਦੇ ਹੋਏ ਉਸਦੀ ਪਤਨੀ ਰੂਨਾ ਦੇਵੀ ਦੀ ਮੌਕਾ ਪਰ ਮੌਤ ਹੋ ਗਈ। ਇਸ ਸਬੰਧੀ ਮੁਕੱਦਮਾ ਨੰਬਰ 60 ਮਿਤੀ 31.07.2024 ਅ/ਧ 103 (1) ਬੀ.ਐਨ.ਐਸ ਥਾਣਾ ਔੜ ਬਰਖਿਲਾਫ ਦੋਸ਼ੀ ਸ਼ੈਂਟੂ ਕੁਮਾਰ ਉਕਤ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਮੁਕੱਦਮਾ ਦੀ ਸਵੰਦੇਨਸ਼ੀਲਤਾ ਨੂੰ ਦੇਖਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸ਼੍ਰੀ ਸੁਰਿੰਦਰ ਚਾਂਦ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ) ਸ਼ਹੀਦ ਭਗਤ ਸਿੰਘ ਨਗਰ ਦੀ ਸੁਪਰਵੀਜਨ ਹੇਠ ਇੰਸਪੈਕਟਰ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਔੜ੍ਹ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਤੇ ਮੁਕੱਦਮਾ ਦੇ ਦੋਸ਼ੀ ਸ਼ੈਟੂ ਕੁਮਾਰ ਪੁੱਤਰ ਅਰੁਨ ਯਾਦਵ ਵਾਰਡ ਨੰ 4 ਸ਼ੀਹਪੁਰ ਮਾਧੇਪੁਰ ਬਿਹਾਰ ਹਾਲ ਵਾਸੀ ਮਾਹਲ ਖੁਰਦ ਥਾਣਾ ਔੜ੍ਹ ਨੂੰ ਪਿੰਡ ਮਾਹਲ ਖੁਰਦ ਵਿਖੇ ਇੱਕ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋ ਵਾਰਦਾਤ ਵਿੱਚ ਵਰਤਿਆ ਗਿਆ ਡੰਡਾ ਬਰਾਮਦ ਕੀਤਾ ਗਿਆ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸ਼ੈਟੂ ਕੁਮਾਰ ਅਤੇ ਮ੍ਰਿਤਕ ਰੂਨਾ ਦੇਵੀ ਦੇ ਵਿਵਾਹਿਕ ਸਬੰਧ ਸੁਖਾਲੇ ਨਹੀ ਚੱਲ ਰਹੇ ਸੀ।
ਗ੍ਰਿਫਤਾਰ ਦੋਸ਼ੀ
ਸ਼ੈਟੂ ਕੁਮਾਰ ਪੁੱਤਰ ਅਰੁਨ ਯਾਦਵ ਵਾਰਡ ਨੰ 4 ਸ਼ੀਹਪੁਰ ਮਾਧੇਪੁਰ ਬਿਹਾਰ ਹਾਲ ਵਾਸੀ ਮਾਹਲ ਖੁਰਦ ਥਾਣਾ ਔੜ੍ਹ

error: copy content is like crime its probhihated