Prime Punjab Times

Latest news
ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਟਯੂਸ਼ਨ ਪੜ੍ਹ ਕੇ ਘਰ ਪਰਤ ਰਹੇ 16 ਸਾਲਾ ਨੌਜਵਾਨ ਦੀ ਮੌ+ਤ ਨਗਰ ਕੌਂਸਲ ਚੋਣਾਂ : ਸ਼ਾਮਚੁਰਾਸੀ ਦੇ 9 ਵਾਰਡਾਂ ’ਚੋਂ 6 ’ਚ ਆਮ ਆਦਮੀ ਪਾਰਟੀ, 2 ’ਚ ਕਾਂਗਰਸ ਪਾਰਟੀ ਅਤੇ ਇਕ ਆਜ਼ਾਦ ਉਮੀਦਵ... ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ....
ADVERTISEMENT
You are currently viewing ਪੰਜਾਬ ਦੇ ਹੋਣਗੇ ਮਸਲੇ ਹੱਲ,ਆਓ ਚੱਲੀਏ ਭਾਜਪਾ ਵੱਲ’ ਦੇ ਨਾਅਰੇ ਨਾਲ ਐਡਵੋਕੇਟ ਸ਼ੁਭ ਸਰੋਚ ਨੇ ਦਸੂਹਾ ਤੋਂ ਪੇਸ਼ ਕੀਤੀ ਦਾਅਵੇਦਾਰੀ

ਪੰਜਾਬ ਦੇ ਹੋਣਗੇ ਮਸਲੇ ਹੱਲ,ਆਓ ਚੱਲੀਏ ਭਾਜਪਾ ਵੱਲ’ ਦੇ ਨਾਅਰੇ ਨਾਲ ਐਡਵੋਕੇਟ ਸ਼ੁਭ ਸਰੋਚ ਨੇ ਦਸੂਹਾ ਤੋਂ ਪੇਸ਼ ਕੀਤੀ ਦਾਅਵੇਦਾਰੀ

​ਦਸੂਹਾ  / ਗੜ੍ਹਦੀਵਾਲਾ 10 ਮਈ (ਪ੍ਰਦੀਪ ਕੁਮਾਰ )

: ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੁੰਦਿਆਂ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਸ਼ੁਭ ਸਰੋਚ ਨੇ ਵਿਧਾਨ ਸਭਾ ਹਲਕਾ ਦਸੂਹਾ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। “ਪੰਜਾਬ ਦੇ ਹੋਣਗੇ ਮਸਲੇ ਹੱਲ, ਆਓ ਚੱਲੀਏ ਭਾਜਪਾ ਵੱਲ” ਦੇ ਜੋਸ਼ੀਲੇ ਨਾਅਰੇ ਹੇਠ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਡਡਿਆਲੀ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਾਜਪਾ ਦੀ ਟਿਕਟ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।

​ਇਸ ਮੌਕੇ ਆਯੋਜਿਤ ਪ੍ਰੋਗਰਾਮ ਵਿੱਚ ਪਿੰਡ ਡਡਿਆਲੀ , ਰਾਮਪੁਰ , ਅਗਲੋਰ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਐਡਵੋਕੇਟ ਸ਼ੁਭ ਸਰੋਚ ਦੇ ਇਸ ਫੈਸਲੇ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਮੁਹਿੰਮ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ।

​​ਇਸ ਦੌਰਾਨ ਭਾਜਪਾ ਆਗੂ ਰਵਿੰਦਰ (ਰਵੀ) ਸ਼ਿੰਗਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਡਵੋਕੇਟ ਸ਼ੁਭ ਸਰੋਚ ਇੱਕ ਸੂਝਵਾਨ, ਪੜ੍ਹੇ-ਲਿਖੇ ਅਤੇ ਮਿਹਨਤੀ ਇਨਸਾਨ ਹਨ, ਜੋ ਹਲਕੇ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਜਾਣਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਨੂੰ ਅਪੀਲ ਕਰਨਗੇ ਕਿ ਕਿ ਹਲਕੇ ਦੀ ਨੁਮਾਇੰਦਗੀ ਲਈ ਅਜਿਹੇ ਕਾਬਲ ਚਿਹਰੇ ਨੂੰ ਇੱਕ ਮੌਕਾ ਜ਼ਰੂਰ ਦੇਵੇ ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਸਬੰਧੀ ਰਵੀ ​ਸ਼ਿੰਗਾਰੀ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਨੂੰ ਅਪੀਲ ਕਰਨਗੇ ਕਿ ਜਿਹੜਾ ਵੀ ਪੈਨਲ ਸੈਂਟਰ ਨੂੰ ਭੇਜਿਆ ਜਾਵੇਗਾ ਉਹਦੇ ਵਿੱਚ ਐਡਵੋਕੇਟ ਸ਼ੁਭ ਸਰੋਚ ਦਾ ਨਾਮ ਭੇਜਿਆ ਜਾਵੇ। ਉਹਨਾਂ ਵਿਸ਼ਵਾਸ ਦਵਾਇਆ ਕਿ ਜਿਹੜਾ ਪੈਨਲ ਬਣੂਗਾ ਉਹਦੇ ਵਿੱਚ ਯਤਨ ਕੀਤਾ ਜਾਊਗਾ ਅਤੇ ਇਸ ਗੱਲ ਲਈ ਅਸੀਂ ਸਾਰੇ ਵਰਕਰ ਯਤਨ ਕਰਾਂਗੇ ਕਿ ਇਸ ਪੈਨਲ ਵਿੱਚ ਐਡਵੋਕੇਟ ਸ਼ੁਭ ਸਰੋਤ ਦਾ ਨਾਮ ਜਰੂਰ ਹੋਵੇ। ਹਾਲਾਂਕਿ ਅੰਤਿਮ ਫੈਸਲਾ ਪਾਰਟੀ ਹਾਈ ਕਮਾਂਡ ਦਾ ਹੋਵੇਗਾ। ਇਸ ਮੌਕੇ ਉਨ੍ਹਾਂ ​ਪ੍ਰੋਗਰਾਮ ਦੌਰਾਨ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੀ ਤਿੱਖੇ ਸਿਆਸੀ ਨਿਸ਼ਾਨੇ ਸਾਧੇ।

ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਦੇ ਅਸਲ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਲਈ ਲੋਕ ਹੁਣ ਭਾਰਤੀ ਜਨਤਾ ਪਾਰਟੀ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਹੇ ਹਨ। ਇਸ ਮੌਕੇ ਇਕੱਤਰ ਲੋਕਾਂ ਨੇ “ਭਾਰਤੀਏ ਜਨਤਾ ਪਾਰਟੀ ਜ਼ਿੰਦਾਬਾਦ ਦੇ ਜੋਸ਼ੀਲੇ ਨਾਅਰੇ” ਲਗਾਏ ਅਤੇ ਐਡਵੋਕੇਟ ਸ਼ੁਭ ਸਰੋਚ ਦਾ ਸਾਥ ਦੇਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਐਡਵੋਕੇਟ ਸ਼ੁਭ ਸਰੋਚ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਹਲਕਾ ਦਸੂਹਾ ਦਾ ਸਰਬਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਹੈ।ਇਸ ਮੌਕੇ ਜਸਵੰਤ ਪੱਪੂ , ਇੰਜੀਨੀਅਰ ਵਿਜੇ ਸਿੰਘ, ਅਨਿਲ ਸ਼ਰਮਾ, ਦਵਿੰਦਰ ਸਿੰਘ ਲੱਕੀ, ਬੱਬੀ ਡੋਗਰਾ, ਕਸ਼ਮੀਰ ਸਿੰਘ, ਸੁਰਿੰਦਰ ਪਾਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

error: copy content is like crime its probhihated