Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਬੱਚਿਆਂ ਦਾ ਟੀਕਾਕਰਨ ਬਹੁਤ ਜਰੂਰੀ: ਡਾ. ਸੀਮਾ ਗਰਗ

ਬੱਚਿਆਂ ਦਾ ਟੀਕਾਕਰਨ ਬਹੁਤ ਜਰੂਰੀ: ਡਾ. ਸੀਮਾ ਗਰਗ

ਗੜ੍ਹਦੀਵਾਲਾ (ਚੌਧਰੀ)

: ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਐਚਸੀ ਭੂੰਗਾ ਵਿਖੇ ਸਮੂਹ ਆਸ਼ਾ ਫੈਸਿਲੀਟੇਟ ਅਤੇ ਆਸ਼ਾ ਵਰਕਰਾਂ ਨੂੰ ਹੈਡਕਾਊਟ ਸਰਵੇ ਅਤੇ ਰੂਟੀਨ ਟੀਕਾਕਰਨ ਦੀ ਟਰੇਨਿੰਗ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਦਿੱਤੀ ਗਈ। ਟਰੇਨਿੰਗ ਵਿੱਚ ਵਿਸ਼ੇਸ਼ ਤੌਰ ਤੇ ਹੁਸ਼ਿਆਰਪੁਰ ਤੋਂ ਡਾਕਟਰ ਸੀਮਾ ਗਰਗ ਟੀਕਾਕਰਨ ਅਫਸਰ ਪਹੁੰਚੇ ਅਤੇ ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰਾਂ ਨੂੰ ਵਿਸਥਾਰ ਨਾਲ ਸੰਬੰਧਿਤ ਵਿਸ਼ਾ ਬਾਰੇ ਸਿਖਲਾਈ ਦਿੱਤੀ ਇਸ ਸਬੰਧੀ ਜਿਲਾ ਟੀਕਾਕਰਨ ਅਫਸਰ ਡਾਕਟਰ ਸੀਮਾ ਨੇ ਨਿਮੋਨੀਆ,ਅਨੀਮੀਆ ਮੁਕਤ ਭਾਰਤ, ਸਾਂਸ ਪ੍ਰੋਗਰਾਮ, ਐਚਵੀਵਾਈਸ ਐਚਵੀਐਨਸੀ,ਨਮਕ ਟੈਸਟ ਕਿਟ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾਕਟਰ ਸੀਮਾ ਨੇ ਕਿਹਾ ਕਿ ਗਰਭਵ ਔਰਤਾਂ ਨਵਜੰਮੇ ਬੱਚਿਆਂ ਦੀਆਂ ਮਾਵਾਂ ਅਤੇ ਬੱਚਿਆਂ ਦੀ ਮੁੱਢਲੀ ਦੇਖਭਾਲ ਨੂੰ ਪਹਿਲ ਦੇਣ ਲਈ ਕਿਹਾ। ਉਹਨਾਂ ਕਿਹਾ ਕਿ ਜਮਾਂਦਰੂ ਨੁਕਸ ਦੀ ਪਛਾਣ ਲਈ ਸਿਟ ਸੰਸਥਾਵਾਂ ਦੇ ਡਿਲੀਵਰੀ ਪੁਆਇੰਟਾਂ ਤੇ ਹੀ ਡਿਲੀਵਰੀ ਹੋਣ ਸਮੇਂ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਬੱਚੇ ਦੀ ਡਾਕਟਰੀ ਜਾ ਕਰਵਾਉਣਾ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਜਮਾਂਦਰੂ ਨੁਕਸ ਹੋਣ ਦੀ ਸਥਿਤੀ ਵਿੱਚ ਬੱਚੇ ਨੂੰ ਆਰ ਬੀ ਐਸ ਕੇ ਤਹਿਤ ਮੁਫਤ ਇਲਾਜ ਸੁਵਿਧਾ ਦਾ ਲਾਭ ਮਿਲ ਸਕੇ। ਇਸ ਤੋਂ ਇਲਾਵਾ ਉਨਾਂ ਦੁਆਰਾ ਹੈਡ ਕਾਊਂਟ ਸਰਵੇ ਦੀ ਵੀ ਸਿਖਲਾਈ ਦਿੱਤੀ ਗਈ।ਉਹਨਾਂ ਕਿਹਾ ਕਿ ਇਹ ਸਰਵੇ ਆਸ਼ਾ ਘਰ ਘਰ ਜਾ ਕੇ ਕਰਨਗੀਆਂ। ਇਸ ਦੇ ਨਾਲ ਹੀ ਉਹਨਾਂ ਆਮ ਜਨ ਨੂੰ ਅਪੀਲ ਵੀ ਕੀਤੀ ਕਿ ਜੇਕਰ ਕੋਈ ਵੀ ਆਸ਼ਾ ਵਰਕਰ ਤੁਹਾਡੇ ਘਰ ਸਰਵੇ ਲਈ ਆਉਂਦੀ ਹੈ ਤਾਂ ਉਹਨਾਂ ਨੂੰ ਸਹੀ ਡਾਟਾ ਉਪਲ ਕਰਵਾਇਆ ਜਾਵੇ। ਇਸ ਦੌਰਾਨ ਡਾ. ਜਗਤਾਰ ਸਿੰਘ, ਜਸਤਿੰਦਰ ਸਿੰਘ ਬੀ.ਈ.ਈ. ਅਮਿਤਾ ਸ਼ਰਮਾ ਐਚ.ਆਈ. ਓਮੇਸ਼ ਵੋਹ ਐਚ.ਆਈ, ਸਮੂਹ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ।