Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਪ੍ਰੀਖਿਆ ਦੌਰਾਨ ਤਨਾਅ ਮੁਕਤ ਰਹਿਣਾ  ਸਭ ਤੋਂ ਜ਼ਰੂਰੀ – ਪ੍ਰਿੰਸੀਪਲ ਤਰਸੇਮ ਸਿੰਘ

ਪ੍ਰੀਖਿਆ ਦੌਰਾਨ ਤਨਾਅ ਮੁਕਤ ਰਹਿਣਾ  ਸਭ ਤੋਂ ਜ਼ਰੂਰੀ – ਪ੍ਰਿੰਸੀਪਲ ਤਰਸੇਮ ਸਿੰਘ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ ) 

: ਕੇ ਆਰ ਕੇ ਡੀ ਏ ਵੀ ਸਕੂਲ ਗੜ੍ਹਦੀਵਾਲਾ ਵਿੱਚ 10+2 ਦੇ ਵਿਦਿਆਰਥੀਆਂ ਨੂੰ  ਉਹਨਾਂ ਦੇ ਜੂਨੀਅਰਜ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ  ਦੀ ਪ੍ਰਧਾਨਗੀ ਪ੍ਰਿੰਸੀਪਲ ਤਰਸੇਮ ਸਿੰਘ ਨੇ ਕੀਤੀ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਦੀਪਕ ਜੈਨ ਅਤੇ ਡਾਕਟਰ ਸੰਜੀਵ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।  ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਤਰਸੇਮ ਸਿੰਘ ਨੇ ਕਿਹਾ ਕਿ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਤਨਾਅ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ। ਪ੍ਰੀਖਿਆ ਦੌਰਾਨ  ਵਿਦਿਆਰਥੀਆਂ ਲਈ ਤਨਾਅ ਮੁਕਤ ਰਹਿਣਾ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣਾ ਮਨਪਸੰਦ ਭੋਜਨ ਖਾਣਾ ਅਤੇ  ਕੁਝ ਸਮਾਂ ਆਪਣਾ ਮਨਪਸੰਦ ਵੀ ਸੰਗੀਤ ਸੁਣਨਾ।  ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਪਣਾ ਕਾਨਫੀਡੈਂਸ ਲੇਵਲ ਉਂਚਾ ਰਖਣਾ ਚਾਹੀਦਾ ਹੈ। ਜੇਕਰ ਕੋਈ ਮੁਸ਼ਕਲ ਵੀ ਆ ਜਾਵੇ ਤਾਂ ਉਹਨਾਂ ਨੂੰ ਆਪਣੇ ਮਾਪਿਆਂ ਜਾਂ ਅਧਿਆਪਕ ਨਾਲ ਮੁਸ਼ਕਲ ਵਾਰੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ । ਉਹਨਾਂ ਨੇ ਮੈਰਿਟ ਲਿਸਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਸਵਰਗਵਾਸੀ ਪਤਨੀ ਨੀਲਮ ਬਾਲਾ ਦੀ ਯਾਦ ਵਿੱਚ 5000 ਨਕਦ ਇਨਾਮ ਦੇਣ ਐਲਾਨ ਕੀਤਾ।

ਇਸ ਮੌਕੇ ਦੀਪਕ ਜੈਨ ਨੇ ਵੀ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਅਤੇ ਉਹਨਾਂ ਨੂੰ ਅਗਾਮੀ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਵੀ ਐਲਾਨ ਕੀਤਾ ਕਿ ਜਿਹੜੇ ਵਿਦਿਆਰਥੀ ਮੈਰਿਟ ਲਿਸਟ ਵਿੱਚ ਆਉਣਗੇ ਉਹਨਾਂ ਨੂੰ ਉਹ ਆਪਣੇ ਸਵਰਗਵਾਸੀ  ਪਿਤਾ ਪ੍ਰਕਾਸ਼ ਜੈਨ ਅਤੇ ਮਾਤਾ ਸਤਿਆਵਤੀ ਜੈਨ ਦੀ ਯਾਦ ਵਿੱਚ 5000 ਨਕਦ ਇਨਾਮ ਦੇਣਗੇ। ਪਾਰਟੀ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੰਤ ਵਿੱਚ ਮਿਸ ਤਨੀਸ਼ਾ ,ਮਿਸ ਫੇਅਰਵੈਲ ਅਤੇ ਜਸਪ੍ਰੀਤ ਸਿੰਘ, ਮਿਸਟਰ ਫੇਅਰਵੈਲ ਚੁਣੇ ਗਏ। ਇਸ ਮੌਕੇ  ਸੁਨੀਲ ਦੱਤ,ਪਵਨ ਕੁਮਾਰ, ਅਸ਼ੋਕ ਕੁਮਾਰ, ਰਣਜੋਧ ਸਿੰਘ, ਸੰਦੀਪ ਕੁਮਾਰ, ਮੈਡਮ ਸ਼ਵੇਤਾ ਸ਼ਰਮਾ, ਮੈਡਮ ਹਰਮਿੰਦਰ ਕੌਰ, ਮੈਡਮ ਰਜਨੀ,  ਮੈਡਮ,ਰੀਨਾ,ਮੈਡਮ ਮਨਕਿਰਨ, ਮੈਡਮ ਕਮਲੇਸ਼,ਮੈਡਮ ਮੈਡਮ ਨੇਹਾ, ਮੈਡਮ ਨਵਜੋਤ, ਪ੍ਰੀਤੀ,ਮੈਡਮ ਰੇਖਾ, ਮੈਡਮ ਅਮਨ,ਮੈਡਮ ਸੁਨੀਤਾ ਸਹਿਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

error: copy content is like crime its probhihated