Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵਿਸ਼ਵਕਰਮਾ ਵਿੱਦਿਆ ਮੰਦਿਰ ਸਕੂਲ ਬਲਾਚੌਰ ਵਲੋਂ ਨੰਨੇ ਵਿਦਿਆਰਥੀਆ ਦਾ ਕੀਤਾ ਸਨਮਾਨ

ਵਿਸ਼ਵਕਰਮਾ ਵਿੱਦਿਆ ਮੰਦਿਰ ਸਕੂਲ ਬਲਾਚੌਰ ਵਲੋਂ ਨੰਨੇ ਵਿਦਿਆਰਥੀਆ ਦਾ ਕੀਤਾ ਸਨਮਾਨ

ਵਿਸ਼ਵਕਰਮਾ ਵਿੱਦਿਆ ਮੰਦਿਰ ਸਕੂਲ ਬਲਾਚੌਰ ਵਲੋਂ ਨੰਨੇ ਵਿਦਿਆਰਥੀਆ ਦਾ ਕੀਤਾ ਸਨਮਾਨ

 ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਵਿੱਦਿਆ ਦੇ ਖੇਤਰ ਵਿੱਚ ਨਾਮਵਰ ਵਿਸ਼ਵਕਰਮਾ ਵਿੱਦਿਆ ਮੰਦਿਰ ਸਕੂਲ ਬਲਾਚੌਰ ਵਲੋਂ ਅੱਜ ਸਕੂਲ ਦੇ ਨੰਨੇ ਵਿਦਿਆਰਥੀਆਂ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ । ਸਕੂਲ ਮੈਨੇਜਮੈਂਟ ਵਲੋਂ ਰੱਖੇ ਇੱਕ ਛੋਟੇ ਜਿਹੇ ਮਗਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਕੂਲ ਦੀਆ ਛੋਟੀਆਂ ਕਲਾਸਾ ਦੇ ਨੰਨੇ ਮੁੰਨੇ ਵਿਦਿਆਰਥੀਆ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਿਸ ਤੇ ਸਕੂਲੀ ਬੱਚਿਆ ਦੇ ਚਿਹਰਿਆ ਉਪਰ ਖੁਸ਼ੀ ਵੇਖਣ ਨੂੰ ਮਿਲੀ । ਇਸ ਮੌਕੇ ਮੈਡਮ ਕਸ਼ਮੀਰ ਕੌਰ ਪਨੇਸਰ ਨੇ ਬੱਚਿਆ ਨੂੰ ਚੰਗੇ ਤਰੀਕੇ ਨਾਲ ਪੜਾਈ ਕਰਨ ਦੇ ਨਾਲ ਨਾਲ ਖੇਡਾ ਅਤੇ ਹੋਰ ਗਤੀਵਿੱਧੀਆ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ।ਉਹਨਾਂ ਬੱਚਿਆ ਨੂੰ ਗਰਮੀਆ ਦੀਆਂ ਹੋਣ ਵਾਲੀਆਂ ਛੁੱਟੀਆ ਲਈ ਦਿੱਤੇ ਹੋਮ ਵਰਕ ਨੂੰ ਟਾਈਮ ਟੇਬਲ ਬਣਾ ਕੇ ਘਰ ਪਰ ਕੰਪਲੀਟ ਕਰਨ ਅਤੇ ਚੰਗੇ ਤਰੀਕੇ ਨਾਲ ਪੜਾਈ ਕਰਨ ਲਈ ਵੀ ਆਖਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਮੋਹਨ ਸਿੰਘ ਪਨੇਸਰ, ਮੈਨੇਜਰ ਸੁਖਵਿੰਦਰ ਸਿੰਘ ਪਨੇਸਰ, ਸਕੂਲ ਪ੍ਰਬੰਧਕ ਕਮੇਟੀ ਦੇ ਆਗੂ ਸੁਰਿੰਦਰ ਪਨੇਸਰ , ਵਿਕਾਸ ਧੀਮਾਨ ਅਤੇ ਸਕੂਲ ਟੀਚਰ ਪੂਨਮ ,ਅਮਨਦੀਪ , ਹਰਜਿੰਦਰ ਕੌਰ, ਹਰਵਿੰਦਰ ਸੈਣੀ , ਸਰੋਜ ਬਾਲਾ , ਜੀਵਨ ਅਤੇ ਰੀਚਾ ਰਾਣੀ ਵੀ ਮੌਜੂਦ ਸਨ ।

ਫੋਟੋ : ਵਿਸ਼ਵਕਰਮਾ ਵਿੱਦਿਆ ਮੰਦਿਰ ਸਕੂਲ ਬਲਾਚੌਰ ਦੀ ਅਧਿਆਪਕਾ ਕਸ਼ਮੀਰ ਕੌਰ ਪਨੇਸਰ ਵਿਦਿਆਰਥਣ ਏਕਮ ਸਿੰਘ ਨੂੰ ਸਨਮਾਨਤ ਕਰਦੇ ਹੋਏ ।