ਸੰਤੋਸ਼ ਕਟਾਰੀਆ ਨੇ ਕਿਸਾਨਾਂ ਦੀ ਸੁਵਿਧਾ ਲਈ ਟਕਾਰਲਾ ਵਿਖੇ ਬੀਐਮਸੀ ਦਾ ਕੀਤਾ ਉਦਘਾਟਨ..
ਬਲਾਚੌਰ ,11 ਮਈ (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦੀ ਜਨਤਾ ਨੂੰ ਹਰੇਕ ਸਹੂਲਤ ਦੇਣ ਦਾ ਪ੍ਰਯਤਨ ਕਰਦੀ ਆ ਰਹੀ ਹੈ। ਭਾਵੇਂ ਸਿੱਖਿਆ ਦਾ ਖੇਤਰ ਹੋਵੇ, ਸਿਹਤ ਦਾ ਖੇਤਰ, ਖੇਤੀਬਾੜੀ, ਬਿਜਲੀ ਵਿਭਾਗ ਦੇ ਖੇਤਰ ਵਿੱਚ ਸੁਧਾਰ ਕਰ ਰਹੀ ਹੈ। ਇਸੇ ਲੜੀ ਦੇ ਤਹਿਤ ਕਿਸਾਨਾਂ ਦੀ ਸੁਵਿਧਾ ਦੇ ਲਈ ਟਕਾਰਲਾ ਵਿਖੇ ਬੀ ਐਮ ਸੀ ਦਾ ਉਦਘਾਟਨ ਕਰਦਿਆਂ ਹੋਇਆਂ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਬਲਾਚੌਰ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਦੂਰ ਦੁਰਾਡੇ ਦੁੱਧ ਪਾਉਣ ਜਾਣਾ ਪੈਂਦਾ ਸੀ ਹੁਣ ਇਸ ਸੈਂਟਰ ਦੇ ਖੁੱਲਣ ਨਾਲ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਦੀ ਸਮੇਂ ਦੀ ਬੱਚਤ ਹੋਵੇਗੀ।