Prime Punjab Times

Latest news
ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ 
ADVERTISEMENT
You are currently viewing ਦੀਵਾਲੀ ਦਾ ਤਿਉਹਾਰ ਡੇਰਾ ਬਾਬਾ ਨਾਨਕ ਵਿਖੇ ਬਾਰਡਰ ਦੀਆਂ ਵੱਖ-ਵੱਖ ਚੌਂਕੀਆਂ ਤੇ ਤਾਇਨਾਤ ਸੈਨਿਕਾ ਨਾਲ ‌ਪੂਰੀ ਖੁਸ਼ੀ ਅਤੇ ਜਸ਼ਨ ਨਾਲ ਮਨਾਇਆ‌

ਦੀਵਾਲੀ ਦਾ ਤਿਉਹਾਰ ਡੇਰਾ ਬਾਬਾ ਨਾਨਕ ਵਿਖੇ ਬਾਰਡਰ ਦੀਆਂ ਵੱਖ-ਵੱਖ ਚੌਂਕੀਆਂ ਤੇ ਤਾਇਨਾਤ ਸੈਨਿਕਾ ਨਾਲ ‌ਪੂਰੀ ਖੁਸ਼ੀ ਅਤੇ ਜਸ਼ਨ ਨਾਲ ਮਨਾਇਆ‌

ਬਟਾਲਾ (ਅਵਿਨਾਸ਼ )

ਦੀਵਾਲੀ ਦਾ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਸੱਚ ਅਤੇ ਗਿਆਨ ਦੀ ਰੌਸ਼ਨੀ ਨੂੰ ਬਲਦਾ ਰੱਖਣਾ ਚਾਹੀਦਾ ਹੈ, ਤਾਂ ਜੋ ਅਗਿਆਨਤਾ ਅਤੇ ਅਧਰਮ ਦੇ ਹਨੇਰੇ ਨੂੰ ਦੂਰ ਕੀਤਾ ਜਾ ਸਕੇ :-ਢੋਲਾ

: ਅੱਜ ਸਰਹੱਦੀ ਲੋਕ ਸੇਵਾ ਸਮਿਤੀ ਜ਼ਿਲ੍ਹਾ ਗੁਰਦਾਸਪੁਰ ਦੇ ਬੈਨਰ ਹੇਠਾਂ ਬਟਾਲਾ ਇਕਾਈ ਨੇ ਦਿਵਾਲੀ ਦਾ ਤਿਉਹਾਰ ਡੇਰਾ ਬਾਬਾ ਨਾਨਕ ਵਿਖੇ ਬਾਰਡਰ ਦੀਆਂ ਵੱਖ-ਵੱਖ ਚੌਂਕੀਆਂ ਤੇ ਤਾਇਨਾਤ ਸੈਨਿਕਾ ਨਾਲ ‌ਪੂਰੀ ਖੁਸ਼ੀ ਅਤੇ ਜਸ਼ਨ ਨਾਲ ਮਨਾਇਆ‌ । ਇਸ ਮੌਕੇ ਤੇ ਬਟਾਲਾ ਇਕਾਈ ਦੇ ਪ੍ਰਧਾਨ ਸ੍ਰੀ ਨੀਰਜ ਕੁਮਾਰ ਢੋਲਾ ਨੇ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਫੌਜੀ ਵੀਰਾਂ ਦੇ ਨਾਲ ਰਲ ਮਿਲ ਕੇ ਉਹਨਾਂ ਨੂੰ ਮਿਠਾਈਆਂ ਦਿੱਤੀਆਂ ਗਈਆਂ ਅਤੇ ਦੀਵਾਲੀ ਤਿਉਹਾਰ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ‌ ਦਿਤੀਆ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਜਿਲਾ ਮਹਾ ਮੰਤਰੀ ਸ੍ਰੀ ਕਮਲ ਕਿਸ਼ੋਰ ਨੇ ਆਪਣੇ ਸੰਗਠਨ ਦੇ ਇਤਿਹਾਸ ਬਾਰੇ ਦੱਸਿਆ ਅਤੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਡੇਰਾ ਬਾਬਾ ਨਾਨਕ ਦੇ ਉੱਘੇ ਸਮਾਜ ਸੇਵਕ ਸ਼੍ਰੀ ਖੁਸ਼ਹਾਲ ਵੋਹਰਾ ਵੀ ਟੀਮ ਦੇ ਨਾਲ ਆਪਣੇ ਭਾਸ਼ਣ ਵਿਚ ਕਿਹਾ ਕਿ ਦੀਵਾਲੀ ਅਰਥ ਹੈ ਰੋਸ਼ਨੀ ਦਾ ਤਿਉਹਾਰ ਦੀਵੇ ਦੇ ਪ੍ਰਕਾਸ਼ ਨਾਲ ਹਨੇਰਾ ਨਾਸ ਹੋ ਜਾਂਦਾ ਹੈ। ਇਹ ਹਨੇਰਾ ਅਗਿਆਨਤਾ ਅਤੇ ਨਕਾਰਾਤਮਕਤਾ ਦਾ ਪ੍ਰਤੀਕ ਹੈ, ਅਧਿਆਤਮਿਕ ਦ੍ਰਿਸ਼ਟੀਕੋਣ ਤੋਂ, ਦੀਵੇ ਦੀ ਰੋਸ਼ਨੀ ਗਿਆਨਯ ਅਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਸੱਚ ਅਤੇ ਗਿਆਨ ਦੀ ਰੌਸ਼ਨੀ ਨੂੰ ਬਲਦਾ ਰੱਖਣਾ ਚਾਹੀਦਾ ਹੈ, ਤਾਂ ਜੋ ਅਗਿਆਨਤਾ ਅਤੇ ਅਧਰਮ ਦੇ ਹਨੇਰੇ ਨੂੰ ਦੂਰ ਕੀਤਾ ਜਾ ਸਕੇ। ਦੀਵੇ ਦੀ ਇਹ ਰੋਸ਼ਨੀ ਸਾਡੇ ਅੰਦਰਲੀ ਚੰਗਿਆਈ ਦਾ ਪ੍ਰਤੀਕ ਵੀ ਹੈ, ਜਿਸ ਨੂੰ ਸਾਨੂੰ ਹਰ ਸਮੇਂ ਬਲਦੇ ਰਹਿਣਾ ਚਾਹੀਦਾ ਹੈ। ਭਾਰਤ ਦੇ ਸਾਡੇ ਇਹ ਫੌਜੀ ਵੀਰ ਬੜੇ ਸਤਿਕਾਰਯੋਗ ਹਨ ਅਤੇ ਹਮੇਸ਼ਾ ਹੀ ਸਾਨੂੰ ਇਹਨਾਂ ਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ। ਇਹਨਾਂ ਯੋਧਿਆਂ ਸੈਨਿਕਾ ਕਰਕੇ ਅਸੀਂ ਸੁਰੱਖਿਅਤ ਹਾਂ। ਇਸ ਮੌਕੇ ਨਗਰ ਟੀਮ ਮੈਂਬਰ ਪਵਨ ਕਰਵਲ ਜੀ, ਮੁਨੀਸ਼ ਟੰਡਨ , ਸੂਰਜ ਕੁਮਾਰ, ਸੰਜੀਵ ਮਹਾਜਨ, ਰਾਜ ਕੁਮਾਰ ਆਦਿ ਦ ਹਜਾਰ ਸਨ।