Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਬੀ.ਡੀ.ਪੀ.ਓ. ਦਫਤਰ ਵਲੋਂ ਨਵੇਂ ਚੁਣੇ ਸਰਪੰਚਾਂ ਨੂੰ ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ਦੇ ਵੰਡੇ ਸੱਦਾ ਪੱਤਰ

ਬੀ.ਡੀ.ਪੀ.ਓ. ਦਫਤਰ ਵਲੋਂ ਨਵੇਂ ਚੁਣੇ ਸਰਪੰਚਾਂ ਨੂੰ ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ਦੇ ਵੰਡੇ ਸੱਦਾ ਪੱਤਰ

ਫਗਵਾੜਾ 6 ਨਵੰਬਰ (ਲਾਲੀ)

* ਪਹਿਲੀ ਵਾਰ ਬਣੇ ਸਰਪੰਚਾਂ ‘ਚ ਭਾਰੀ ਉਤਸ਼ਾਹ

:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਵੇਂ ਚੁਣੇ ਗਏ ਸਰਪੰਚਾਂ ਦੇ 8 ਨਵੰਬਰ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੇ ਸਬੰਧ ਵਿਚ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਬੀ.ਡੀ.ਪੀ.ਓ. ਰਾਮਪਾਲ ਰਾਣਾ ਨੇ ਸਮੂਹ ਸਰਪੰਚਾਂ ਨੂੰ ਸੱਦਾ ਪੱਤਰ ਦਿੱਤੇ। ਇਸ ਦੌਰਾਨ ਉਹਨਾਂ ਦੱਸਿਆ ਕਿ ਸਹੁੰ ਚੁੱਕ ਸਮਾਗਮ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਫਗਵਾੜਾ ਤੋਂ ਸਮੂਹ ਸਰਪੰਚਾਂ ਦਾ ਜੱਥਾ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਬੀ.ਡੀ.ਪੀ.ਓ. ਦਫਤਰ ਤੋਂ ਰਵਾਨਾ ਹੋਵੇਗਾ। ਉਹਨਾਂ ਦੱਸਿਆ ਕਿ ਸਹੁੰ ਚੁੱਕ ਸਮਾਗਮ ਸਾਇਕਲ ਵੈਲੀ ਪਿੰਡ ਧਨਾਨਸੂ (ਲੁਧਿਆਣਾ) ਵਿਖੇ ਹੋਵੇਗਾ। ਉਹਨਾਂ ਸਮੂਹ ਸਰਪੰਚਾਂ ਆਪਣੇ ਸੱਦਾ ਪੱਤਰ ਅਤੇ ਸਰਪੰਚੀ ਸਰਟੀਫਿਕੇਟ ਨਾਲ ਲੈ ਕੇ ਜਾਣ ਦੀ ਹਦਾਇਤ ਵੀ ਕੀਤੀ। ਇਸ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪਹਿਲੀ ਵਾਰ ਬਣੇ ਸਰਪੰਚਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਉਹ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇਣਗੇ। ਇਸ ਮੌਕੇ ਟੀ ਸੀ ਸੁਲੱਖਣ ਸਿੰਘ, ਪੰਚਾਇਤ ਸਕੱਤਰ ਮਲਕੀਤ ਚੰਦ, ਸੰਜੀਵ ਕੁਮਾਰ, ਬਲਵਿੰਦਰ ਸਿੰਘ ਤੋਂ ਇਲਾਵਾ ਜੇ.ਈ. ਅਮਨਦੀਪ ਕੈਲੇ ਅਤੇ ਅਨਿਲ ਕੁਮਾਰ, ਪਟਵਾਰੀ ਸੁਰਿੰਦਰ ਕੁਮਾਰ, ਟੀ.ਏ. ਜਸਕਰਨ ਵਰਮਾ, ਉਪੇਸ਼ , ਸਰਪੰਚ ਵਿਜੇ ਕੁਮਾਰ ਢੱਕ ਪੰਡੋਰੀ,ਸੁਰਿੰਦਰ ਸਿੰਘ,ਗੁਰਮੀਤ ਸਿੰਘ,ਬਲਵਿੰਦਰ ਸਿੰਘ, ਪਰਮਜੀਤ ਕੌਰ ਬੇਗਮਪੁਰ, ਜਸਵੀਰ ਕੌਰ,ਕਿਰਪਾਲ ਸਿੰਘ,ਗੁਰਦੀਪ ਸਿੰਘ ਘੁੰਮਣ, ਬਲਵੀਰ ਚੰਦ, ਰਾਜਾ ਸਿੰਘ,ਕੁਲਵੰਤ ਕੌਰ ਪਾਂਛਟਾ, ਚਰਨਜੀਤ ਕੌਰ,ਰਣਜੀਤ ਕੌਰ, ਜਸਵੀਰ ਕੌਰ, ਅਮਰਜੀਤ ਕੌਰ,ਹਰਵਿੰਦਰ ਸਿੰਘ ਨਾਹਲ,ਸੁਦੇਸ਼ ਕੁਮਾਰ,ਸ਼ਾਨੋ,ਜਸਵਿੰਦਰ ਕੌਰ,ਨਿਰਮਲ ਕੁਮਾਰ,ਬਖਸ਼ਿੰਦਰ ਬਾਂਸਲ, ਮਨਜੀਤ ਕੌਰ,ਸਤਵਿੰਦਰ ਸਿੰਘ ਸੁਖਵਿੰਦਰ ਸਿੰਘ, ਪੁਰਸ਼ੋਤਮ, ਰਿੰਪਲ ਕੁਮਾਰ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੇ ਬੀ.ਡੀ.ਪੀ.ਓ. ਦਫਤਰ ਵਿਖੇ ਸਰਪੰਚਾਂ ਨੂੰ ਸਹੁੰ ਚੁੱਕ ਸਮਾਗਮ ਦੇ ਵੰਡੇ ਜਾ ਰਹੇ ਸੱਦਾ ਪੱਤਰਾਂ ਦੇ ਦ੍ਰਿਸ਼।