ਗੜ੍ਹਦੀਵਾਲਾ 1 ਜੂਨ (ਚੌਧਰੀ)
ਨਿੱਘੇ ਤੇ ਮਿਲਵਰਤਣ ਵਾਲੇ ਸੁਭਾਅ ਦੇ ਮਾਲਕ ਸਨ ਮਾਤਾ ਗੁਰਮੇਜ ਕੌਰ
: ਪਿੰਡ ਰਾਣਾ ਦੇ ਸਰਪੰਚ ਆਮ ਆਦਮੀ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਕੁਲਦੀਪ ਸਿੰਘ ਮਿੰਟੂ ਦੀ ਮਾਤਾ ਗੁਰਮੇਜ ਕੌਰ ਦਾ 22 ਮਈ ਨੂੰ ਦੇਹਾਂਤ ਹੋ ਗਿਆ ਸੀ ।ਅੱਜ ਉਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ,ਪਿੰਡ ਵਾਸੀ ਰਿਸ਼ਤੇਦਾਰ,ਪਾਰਟੀ ਵਰਕਰ ਭਾਰੀ ਗਿਣਤੀ ਵਿੱਚ ਪਹੁੰਚੇ ਤੇ ਸ਼ਰਧਾਂਜਲੀ ਸਮਾਰੋਹ ਵਿੱਚ ਹਾਜਰੀ ਲਗਵਾਈ। ਗੁਰਦੁਆਰਾ ਸੰਤ ਬਾਬਾ ਅਮਰ ਸਿੰਘ ਬੋਰੀ ਵਾਲੇ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ।ਸਰਧਾਂਜਲੀ ਸਮਾਰੋਹ ਵਿੱਚ ਲੋਕ ਸਭਾ ਮੈਂਬਰ ਡਾ ਰਾਜਕੁਮਾਰ ਚੱਬੇਵਾਲ,ਅਕਾਲੀ ਆਗੂ ਦੇਸਰਾਜ ਧੁੱਗਾ, ਮੈਨੇਜਰ ਫਕੀਰ ਸਿੰਘ ਸਹੋਤਾ ,ਹਰਭਜਨ ਸਿੰਘ ਢੱਟ ,ਨਾਇਬ ਤਹਿਸੀਦਾਰ ਲਵਦੀਪ ਸਿੰਘ ਧੂਤ,ਗੁਰਵਿੰਦਰ ਸਿੰਘ ਪਾਵਲਾ ਚੇਅਰਮੈਨ ਇੰਪਰੂਵਮੈਂਟ ਟੱਰਸਟ,ਰਜਿੰਦਰ ਸਿੰਘ ਮਾਰਸ਼ਲ, ਪ੍ਰਿੰਸੀਪਲ ਰਛਪਾਲ ਸਿੰਘ ਨੇ ਸ਼ਰਧਾਂਲੀ ਸਮੋਹ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮਾਂ ਹੀ ਰੱਬ ਦਾ ਰੂਪ ਹੈ ।ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ,ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ।ਉਹਨਾਂ ਕਿਹਾ ਕਿ ਬਾਹਰ ਗਏ ਬੇਟੇ ਨੂੰ ਵੀ ਮਾਂ ਹੀ ਪੁੱਛਦੀ ਹੈ ਕਿੰਨੇ ਤੂੰ ਕਮਾਉਣਾ ਬਾਕੀ ਸਾਰੇ ਪੁੱਛਦੇ ,ਰੋਟੀ ਖਾਦੀ ਹੈ ਕਿ ਨਹੀਂ ਪਹਿਲਾਂ ਮਾਂ ਪੁੱਛਦੀ ? ਬੁਲਾਰਿਆਂ ਨੇ ਕਿਹਾ ਕਿ ਅੱਜ ਮਾਤਾ ਗੁਰਮੇਜ ਕੌਰ ਦੇ ਸ਼ਰਧਾਂਜਲੀ ਸਮਾਰੋਹ ਤੇ ਭਾਰੀ ਇਕੱਠ ਪਰਿਵਾਰ ਨੂੰ ਦਿੱਤੇ ਸਰੋਕਾਰ ਦੀ ਮੂੰਹ ਬੋਲਦੀ ਤਸਵੀਰ ਹੈ।ਇਸ ਮੌਕੇ ਉੱਘੇ ਸਮਾਜ ਸੇਵਕ ਅੰਬਾਲਾ ਜੱਟਾਂ ਹਰਭਜਨ ਸਿੰਘ ਢੱਟ ਨੇ ਗੁਰਦੁਆਰਾ ਸਾਹਿਬ ਬੋਰੀ ਵਾਲੇ ਦੀ ਬੇਹਤਰੀ ਲਈ ਇੱਕ ਲੱਖ ਰੁਪਏ ਦਾਨ ਦਿੱਤੇ। ਅੱਜ ਦੇ ਇਕੱਠ ਵਿੱਚ ਹਲਕਾ ਟਾਂਡਾ ਤੋਂ ਐਮਐਲਏ ਦੀ ਪਤਨੀ ਰਮਨਦੀਪ ਕੌਰ ਨੇ ਵੀ ਇਸ ਸਰਧਾਂਜਲੀ ਸਮਰੋਹ ਵਿੱਚ ਹਾਜ਼ਰੀ ਲਗਵਾਈ ।ਇਸ ਤੋਂ ਇਲਾਵਾ ਕੈਪਟਨ ਤਰਸੇਮ ਸਿੰਘ ਮੱਲੇਵਾਲ, ਕੁਲਦੀਪ ਸਿੰਘ ਸਾਬਕਾ ਸਰਪੰਚ ਪੰਡੋਰੀ ਅਟਵਾਲ , ਲਵਲੀ ਜੈਨ,ਕੇਸ਼ਵ ਸੈਣੀ ,ਅੰਕੁਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਪਿੰਡ ਵਾਸੀ ਹਾਜ਼ਰ ਸਨ।








