Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦਸੂਹਾ ਪੁਲਿਸ ਵਲੋਂ ਨਜਾਇਜ ਸ਼ਰਾਬ ਸਪਲਾਈ ਕਰਨ ਵਾਲੇ 02 ਦੋਸ਼ੀ ਗ੍ਰਿਫਤਾਰ

ਦਸੂਹਾ ਪੁਲਿਸ ਵਲੋਂ ਨਜਾਇਜ ਸ਼ਰਾਬ ਸਪਲਾਈ ਕਰਨ ਵਾਲੇ 02 ਦੋਸ਼ੀ ਗ੍ਰਿਫਤਾਰ

ਦਸੂਹਾ (ਚੌਧਰੀ) 

4 ਜੂਨ : ਦਸੂਹਾ ਪੁਲਿਸ ਵਲੋਂ ਨਜਾਇਜ ਸ਼ਰਾਬ ਸਪਲਾਈ ਕਰਨ ਵਾਲੇ 02 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਨੇ ਜਿਲ੍ਹੇ ਅੰਦਰ ਨਸ਼ਾ ਵੇਚਣ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ, ਇੰਸ. ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋਂ ਏ ਐਸ ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸੱਕੀ ਪੁਰਸ਼ਾ ਦੇ ਸਬੰਧ ਵਿੱਚ ਬਲੱਗਣ ਚੌਂਕ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਮਿਲਾਕੀ ਹੋ ਕੇ ਇਤਲਾਹ ਦਿੱਤੀ ਕਿ ਪਲਵਿੰਦਰ ਸਿੰਘ ਉਰਫ ਸਾਬੀ ਪੁੱਤਰ ਜਸਵੀਰ ਸਿੰਘ ਵਾਸੀ ਕੈਥਾਂ ਪੁਲੀ ਪੱਠਿਆਂ ਵਾਲਾ ਟਾਲ ਦਸੂਹਾ ਜੋ ਕਿ ਪੁਲੀ ਪਰ ਆਪਣੇ ਟਾਲ ਤੇ ਤੂੜੀ ਅਤੇ ਪਸ਼ੂਆ ਦਾ ਹਰਾ ਚਾਰਾ ਵੇਚਦਾ ਹੈ ਅਤੇ ਪੱਠਿਆ ਦੇ ਟਾਲ ਪਰ ਪਸੂਆ ਦਾ ਚਾਰਾ ਵੇਚਣ ਦੇ ਬਹਾਨੇ ਹੀਰਾ ਪੁੱਤਰ ਰਮੇਸ਼ ਲਾਲ ਵਾਸੀ ਵਾਰਡ ਨੰਬਰ 5 ਨਜਦੀਕ ਪੁਰਾਣੀ ਕੋਕਾ ਏਜੰਸੀ ਕੈਥਾਂ ਦਸੂਹਾ ਨਾਲ ਮਿਲ ਕੇ ਹਿਮਾਚਲ ਤੋ ਲਿਆ ਕੇ ਅੰਗ੍ਰੇਜੀ ਸਰਾਬ ਅਤੇ ਦੇਸੀ ਸ਼ਰਾਬ ਪੈਕਟਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ ਰੇਡ ਕੀਤਾ ਜਾਵੇ ਤਾ ਭਾਰੀ ਮਾਤਰਾ ਵਿੱਚ ਸ਼ਰਾਬ ਅੰਗ੍ਰੇਜੀ For Sale in ਹਿਮਾਚਲ ਅਤੇ ਨਜਾਇਜ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ ਜਿਸ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜਿਸਤੇ ਪਲਵਿੰਦਰ ਸਿੰਘ ਉਰਫ ਸਾਬੀ ਪੁੱਤਰ ਜਸਵੀਰ ਸਿੰਘ ਵਾਸੀ ਕੈਂਥਾ ਕੋਲੋ ਰੋਇਲ ਸਟੈਗ ਫਾਰ ਸੇਲ ਇੰਨ ਹਿਮਾਚਲ ਪ੍ਰਦੇਸ਼ ਦੀਆਂ 24 ਬੋਤਲਾਂ ਅਤੇ (18,000 ML), 15 ਬੋਤਲਾਂ ਨਜਾਇਜ ਸ਼ਰਾਬ ( 9,000 ML) ਅਤੇ ਹੀਰਾ ਪੁੱਤਰ ਰਮੇਸ਼ ਲਾਲ ਵਾਸੀ ਵਾਰਡ ਨੰਬਰ 5 ਨਜਦੀਕ ਪੁਰਾਣੀ ਕੋਕਾ ਏਜੰਸੀ ਕੈਥਾਂ ਦਸੂਹਾ ਕੋਲੋਂ 15 ਬੋਤਲਾਂ ਨਜਾਇਜ ਸ਼ਰਾਬ ( 9,000 ML) ਬ੍ਰਾਮਦ ਕੀਤੀ। ਮੁਕੱਦਮਾ ਨੰਬਰ 99 ਮਿਤੀ 02-06-23 ਅ:ਧ 61-1-14 ‘Excise ACT  ਅਧੀਨ ਥਾਣਾ ਦਸੂਹਾ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ।