Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਦਸਵੰਦ ਫਾਊਂਡੇਸ਼ਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ 109 ਵਿਅਕਤੀਆਂ ਨੇ ਖੂਨ ਦਾਨ ਕਰਕੇ ਨਵਾਂ ਇਤਿਹਾਸ ਸਿਰਜਿਆ

ਦਸਵੰਦ ਫਾਊਂਡੇਸ਼ਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ 109 ਵਿਅਕਤੀਆਂ ਨੇ ਖੂਨ ਦਾਨ ਕਰਕੇ ਨਵਾਂ ਇਤਿਹਾਸ ਸਿਰਜਿਆ

ਬਟਾਲਾ 2‌ ਜੂਨ (ਅਵਿਨਾਸ਼ ਸ਼ਰਮਾ)

: ਭਾਰਤੀ ਸੈਨਾ ਨੂੰ ਸਲਾਮ ਮਿਸ਼ਨ ਦੇ ਤਹਿਤ ਸਥਾਨਕ ਚੰਦਰ ਨਗਰ ਮੁਰਗੀ ਮਹੱਲਾ ਬਟਾਲਾ ਵਿਖੇ ਲੋਕ ਭਲਾਈ ਸੰਸਥਾ ਦਸਵੰਧ ਫਾਉਂਡੇਸ਼ਨ ਵੱਲੋਂ ਐਤਵਾਰ ਨੂੰ ਮਹਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਔਰਤਾਂ ਸਮੇਤ 109 ਵਿਅਕਤੀਆਂ ਨੇ ਖੂਨਦਾਨ ਕਰਕੇ ਇਹ ਪ੍ਰਣ ਕੀਤਾ ਕਿ ਅਸੀਂ ਮਰੀਜ਼ ਦੀ ਜਾਨ ਬਚਾਉਣ ਦੇ ਲਈ ਹਰ ਵੇਲੇ ਹਾਜ਼ਰ ਹਾਂ ਦਸਵੰਧ ਫਾਉਂਡੇਸ਼ਨ ਦੇ ਸਰਪ੍ਰਸਤ ਜੋਗਿੰਦਰ ਮੁਰਾਲਾ ਚੇਅਰਮੈਨ ਇਸ਼ੂ ਰਾਂਚਲ਼ ਅਤੇ ਪ੍ਰਧਾਨ ਲਵਲੀ ਕੁਮਾਰ ਸਮੇਤ ਸਮੁੱਚੀ ਦਸਵੰਧ ਫਾਉਂਡੇਸ਼ਨ ਦੀ ਟੀਮ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਦੀ ਭਲਾਈ ਦੇ ਲਈ ਅਜਿਹੇ ਪ੍ਰੋਜੈਕਟ ਜਾਰੀ ਰਹਿਣਗੇ। ਸਾਬਕਾ ਮੰਤਰੀ ਅਤੇ ਫਤਿਹਗੜ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਇਸ ਖੂਨ ਦਾ ਕੈਂਪ ਵਿੱਚ ਆਪਣੀ ਹਾਜ਼ਰੀ ਲਗਾਈ ਅਤੇ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਕਿਹਾ ਕਿ ਦਸਵੰਧ ਫਾਉਂਡੇਸ਼ਨ ਇੱਕ ਸ਼ਲਾਗਾ ਯੋਗ ਕੰਮ ਕਰ ਰਹੀ ਹੈ ਅਤੇ ਮਾਨਵਤਾ ਦੀ ਸੇਵਾ ਲਈ ਸੰਸਥਾ ਦੇ ਲਈ ਉਦਾਹਰਨ ਹੈ।ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ ਅਤੇ ਖੁਦ ਖੂਨ ਦਾਨ ਵਿੱਚ ਹਿੱਸਾ ਲੈਂਦੇ ਹੋਏ ਖੂਨਦਾਨੀ ਬਣ ਕੇ ਨੌਜਵਾਨ ਵਰਗ ਨੂੰ ਉਤਸ਼ਾਹਤ ਕੀਤਾ। ਉਹਨਾਂ ਕਿਹਾ ਕਿ ਦਸਵੰਧ ਫਾਊਂਡੇਸ਼ਨ ਦੀ ਟੀਮ ਨੇ ਬਟਾਲਾ ਦੇ ਅੰਦਰ ਇੱਕ ਨਵਾਂ ਇਤਿਹਾਸ ਰਚਿਆ ਹੈ ਕਿਉਂਕਿ ਕਰੋਨਾ ਕਾਲ ਦੇ ਦੌਰਾਨ ਜਦੋਂ ਲੋਕੀ ਆਪਣੇ ਘਰੋਂ ਨਹੀਂ ਸੀ ਨਿਕਲਦੇ ਉਸ ਵੇਲੇ ਦਸਵੰਧ ਫਾਉਂਡੇਸ਼ਨ ਦੀ ਟੀਮ ਨੇ ਲੋਕਾਂ ਦੀ ਜਾਨ ਬਚਾਈ ਹੈ। ਲਾਈਨ ਕਲੱਬ ਸੇਵਾ ਸਫਾਈਰ ਦੇ ਪ੍ਰਧਾਨ ਅਤੇ ਨੀਵ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਜੀਵ ਵਿਗ ਨੇ ਦਸਵੰਧ ਫਾਉਂਡੇਸ਼ਨ ਦੀ ਟੀਮ ਦੀ ਸ਼ਲਾਗਾ ਕਰਦੇ ਕਿਹਾ ਕਿ ਇਹ ਟੀਮ ਯੋਧਿਆਂ ਦੀ ਟੀਮ ਹੈ ਜਿਨਾਂ ਨੇ ਵੱਖ-ਵੱਖ ਸਮੇਂ ਦੇ ਵਿੱਚ ਮਾਨਵਤਾ ਦੀ ਸੇਵਾ ਲਈ ਬਹੁਤ ਵੱਡੇ ਪ੍ਰੋਜੈਕਟ ਕੀਤੇ ਹਨ ਅਤੇ ਅੱਗੇ ਤੋਂ ਵੀ ਇਹਨਾਂ ਨੇ ਪ੍ਰਣ ਲਿਆ ਹੈ ਕਿ ਉਹ ਮਨੁੱਖਤਾ ਦੀ ਸੇਵਾ ਲਈ ਕਦੇ ਵੀ ਪਿੱਛੇ ਨਹੀਂ ਹਟਣਗੇ ।ਉਹਨਾਂ ਦੇ ਨਾਲ ਲਾਈਨ ਕਲੱਬ ਸੇਵਾ ਸਫਾਇਰ ਦੇ ਨਵ ਨਿਯੁਕਤ ਪ੍ਰਧਾਨ ਪੁਨੀਤ ਬਾਂਸਲ ਦੀਪਕ ਪੱਥਰੀਆ, ਆਦਿ ਹਾਜਰ ਸਨ ਵਿਸ਼ੇਸ਼ ਤੌਰ ਤੇ ਨੌਜਵਾਨ ਆਗੂ ਮੋਤੀ, ਅਜਮੇਰ ਬੰਟੀ ਨੇ ਸ਼ਿਰਕਤ ਕੀਤੀ। ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਸੀਨੀਅਰ ਡਿਪਟੀ ਮੇਅਰ ਸੁਨੀਲ ਸਦੀਨ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਜਿਲਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਗੌਤਮ ਸੇਠ ਗੁੱਡੂ ਪਾਰਟੀ ਦੇ ਸਪੋਕਸਮੈਨ ਹੀਰਾਤਰੀ ਸਮੇਤ ਕਾਂਗਰਸੀ ਆਗੂਆਂ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਬਟਾਲਾ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਕਿਹਾ ਕਿ ਜੋਗਿੰਦਰ ਅੰਗੂਰਾਲਾ, ਇਸ਼ੂ ਰਾਂਚਲ ਅਤੇ ਲਵਲੀ ਕੁਮਾਰ ਦੀ ਜੋ ਟੀਮ ਮਾਨਵਤਾ ਦੀ ਸੇਵਾ ਲਈ ਕੰਮ ਕਰ ਰਹੀ ਹੈ। ਉਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਜਦੋਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੋਈ ਸੀ ਪ੍ਰੰਤੂ ਦਸਵੰਧ ਫਾਊਂਡੇਸ਼ਨ ਦੇ ਇਹ ਯੋਧੇ ਉਦੋਂ ਲੋਕਾਂ ਦੀ ਜਾਨ ਬਚਾ ਰਹੇ ਸਨ। ਉਹਨਾਂ ਕਿਹਾ ਕਿ ਦਸਵੰਦ ਫਾਊਂਡੇਸ਼ਨ ਦੇ ਨਾਲ ਮੈਂ ਹਰ ਵੇਲੇ ਖੜਾ ਹਾਂ। ਉਹਨਾਂ ਨਾਲ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸਾਬਕਾ ਪ੍ਰਧਾਨ ਸਵਰਨ ਮੁਢ ਰਮੇਸ਼ ਕੁਮਾਰ ਬੂਰਾ, ਕੌਂਸਲਰ ਬੱਬੀ ਸੇਖਰੀ, ਕੌਂਸਲਰ ਰਾਣੂ ਸੇਖੜੀ ਆਦਿ ਹਾਜ਼ਰ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਮਹਿਤਾ ਸਮੇਤ ਅਮਨ ਬਲਾਕ ਪ੍ਰਧਾਨ ਸਮੇਤ ਭਾਜਪਾ ਦੇ ਆਗੂਆਂ ਨੇ ਖੂਨਦਾਨੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਜਿਲ੍ਾ ਪ੍ਰਧਾਨ ਹੀਰਾਵਾਲੀਆ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਜਦੋਂ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਉਸ ਵੇਲੇ ਇਸ ਇੱਕ ਥੈਲੀ ਖੂਨ ਦੀ ਕੀਮਤ ਦਾ ਪਤਾ ਲੱਗਦਾ ਹੈ ਉਹਨਾਂ ਕਿਹਾ ਕਿ ਦਸਵੰਧ ਫਾਉਂਡੇਸ਼ਨ ਬਹੁਤ ਵਧੀਆ ਅਤੇ ਸਲਾਗਾ ਯੋਗ ਕੰਮ ਕਰ ਰਹੀ ਹੈ।। ਇਸ ਮੌਕੇ ਲਾਈਨ ਕਲੱਬ ਪਾਰਥ ਰਿਹਾਨ ਦੇ ਪ੍ਰਧਾਨ ਸੁਭਾਸ਼ ਓਹਰੀ, ਇੰਸੇਪੈਕਟਰ ਪ੍ਰਭਜੋਤ ਸਿੰਘ ਅਠਵਾਲ, ਰਾਸ਼ਟਰੀ ਐਵਾਰਡੀ ਹਰਮਨ ਗੁਰਾਇਆ, ਮੈਨੇਜਰ ਅੱਤਰ ਸਿੰਘ, ਡਾਕਟਰ ਲਖਬੀਰ ਭਾਗੋਵਾਲੀਆ, ਸਬ ਇੰਸਪੈਕਟਰ ਸਤਵਿੰਦਰ ਸਿੰਘ ਪੰਨੂ, ਲਾਇਨ ਗਗਨਦੀਪ ਸਿੰਘ,ਰਿੰਕੂ ਸੰਧੂ , ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ਮੀ ਕਪੂਰ,ਸੈਫ ਹਿਊਮਨ ਤੋਂ ਲੱਕੀ ਸ਼ਰਮਾ,ਗੋਪਾਲ ਬਾਂਸਲ,ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਰਾਘਵ ਸ਼ਰਮਾ, ਰੋਹਿਤ ਸ਼ਰਮਾ ਸ੍ਰੀ ਗੁਰੂ ਰਾਮ ਦਾਸ ਸੋਸਾਇਟੀ ਤੋਂ ਅਰੁਣ ਕੁਮਾਰ, ਨਵੀਨ ਕੁਮਾਰ, ਹੀਰਾ ਅੱਤਰੀ,ਦੀਵਾਨ ਸਿੰਘ ,ਰਾਕੇਸ਼ ਕੁਮਾਰ, ਹਰਪ੍ਰੀਤ ਵਾਹਲਾ,ਮਨੋਜ ਰਾਂਚਲ,ਰਾਕੇਸ਼ ਕੁਮਾਰ,ਸਵਰਨ ਮੁੱਢ,ਅਮਿਤ ਲੱਡਾ,ਬਲਦੇਵ ਰਾਜ ਧਾਰੀਵਾਲ,ਗੀਤਾ ਸ਼ਰਮਾ ਸਮਾਜ ਸੇਵਿਕਾ,ਪੂਜਾ ਕੁਮਾਰੀ, ਡਾ ਗੀਤਾ ਸ਼ਰਮਾ,ਗਗਨਦੀਪ ਕੌਰ,ਸੁਰਿੰਦਰ ਪਾਲ ਜਨਰਲ ਸੈਕਟਰੀ ਦਸਵੰਧ ਫਾਊਂਡੇਸ਼ਨ ,ਸਰਪੰਚ ਜਸਪ੍ਰੀਤ ਸਿੰਘ ਢਿੱਲੋਂ ਦਿਹਾਤੀ ਪ੍ਰਧਾਨ,ਵਾਈਸ ਚੇਅਰਮੈਨ ਜਗਦੀਸ਼ ਕੁਮਾਰ,ਵਾਈਸ ਪ੍ਰਧਾਨ ਡਾ ਸੰਨੀ ਕੁਮਾਰ, ਤਰਲੋਕ ਸਿੰਘ ਲਾਡੀ ਸੀਨੀਅਰ ਕਾਰਜਕਾਰੀ ਮੈਂਬਰ,ਹਰਪ੍ਰੀਤ ਸਿੰਘ ਮਠਾਰੂ ਸੀਨੀਅਰ ਮੀਤ ਪ੍ਰਧਾਨ , ਮਨਦੀਪ ਰਿੰਕੂ ਚੌਧਰੀ,ਨਰਿੰਦਰ ਗੌਤਮ ਸੀਨੀਅਰ ਕਾਰਜਕਾਰੀ ਮੈਂਬਰ,ਅਰੁਣ ਸੇਖੜੀ ਸੀਨੀਅਰ ਪ੍ਰਧਾਨ,ਮੋਹਨ ਲਾਲ ਸੀਨੀਅਰ ਕਾਰਜਕਾਰੀ ਮੈਂਬਰ ,ਸ਼ੈਲੀ ਭਗਤ,ਸੋਨੂੰ ਟਾਕ , ਮਾਸਟਰ ਜੋਗਿੰਦਰ ਸਿੰਘ, ਰਾਕੇਸ਼ ਜੁਲਕਾ, ਆਦਿ ਹਾਜਰ ਸਨ

error: copy content is like crime its probhihated