Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੌ+ਤ, ਇਕ ਜਖਮੀ

ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੌ+ਤ, ਇਕ ਜਖਮੀ

ਗੁਰਦਾਸਪੁਰ (ਅਸ਼ਵਨੀ) 

31 ਮਈ  – ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਅਧੀਨ ਵੱਖ-ਵੱਖ ਚਾਪੇ ਸੜਕ ਹਾਦਸਿਆਂ ਵਿੱਚ ਦੋ ਦੀ ਮੋਤ ਹੋ ਗਈ ਜਦੋਕਿ ਇਕ ਅੋਰਤ ਜਖਮੀ ਹੋ ਗਈ ।
ਪੁਲਿਸ ਸਟੇਸ਼ਨ ਧਾਰੀਵਾਲ ਅਧੀਨ ਧਾਰੀਵਾਲ-ਗੁਰਦਾਸਪੁਰ ਸੜਕ ਉੱਪਰ ਅੱਡਾ ਸੋਹਲ ਵਿੱਖੇ ਟੱਰਕ ਵੱਲੋ ਕਾਰ ਨੂੰ ਟੱਕਰ ਮਾਰ ਦੇਣ ਕਾਰਨ ਮਾਂ-ਪੁੱਤਰ ਜਖਮੀ ਹੋ ਗਏ ਜਿੱਥੇ ਇਲਾਜ ਦੋਰਾਨ ਲੜਕੇ ਦੀ ਮੋਤ ਹੋ ਗਈ ਜਦੋ ਕਿ ਮਾਤਾ ਦਾ ਇਲਾਜ ਚੱਲ ਰਿਹਾ ਹੈ । ਹਰਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਬੀਤੀ 28 ਮਈ ਨੂੰ ਉਹ ਆਪਣੀ ਪਤਨੀ ਅਰਸ਼ਦੀਪ ਕੋਰ ਅਤੇ ਬੇਟੇ ਮੋਹਿਕਪ੍ਰੀਤ ਸਿੰਘ 16 ਸਾਲ ਦੇ ਨਾਲ ਆਪਣੀ ਕਾਰ ਨੰਬਰ ਡੀ ਐਲ 9 ਸੀ ਐਨ 6880 ਤੇ ਸਵਾਰ ਹੋ ਕੇ ਪਿੰਡ ਸੋਹਲ ਤੋਂ ਗੁਰਦਾਸਪੁਰ ਜਾ ਰਹੇ ਸਨ ਕਰੀਬ 3.15 ਵਜੇ ਜਦੋਂ ਉਹ ਅੱਡਾ ਸੋਹਲ ਤੋਂ ਥੋੜਾ ਅੱਗੇ ਪੁੱਜੇ ਤਾਂ ਟਰੱਕ ਨੰਬਰ ਜੇ ਕੇ 02 ਬੀ ਸੀ 6335 ਦੇ ਚਾਲਕ ਨੇ ਪਿੱਛੇ ਤੋਂ ਉਹਨਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਪਤਨੀ ਤੇ ਬੇਟਾ ਜਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹੱਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਦੇ ਬੇਟੇ ਦੀ ਮੋਤ ਹੋ ਗਈ ਜਦੋਕਿ ਪਤਨੀ ਦਾ ਇਲਾਜ ਚੱਲ ਰਿਹਾ ਹੈ ।ਤਫਤੀਸ਼ੀ ਅਫਸਰ ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਟਰੱਕ ਚਾਲਕ ਮੁਹੰਮਦ ਸ਼ਰੀਫ ਵਾਸੀ ਜੰਮੂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਗੁਰਦਾਸਪੁਰ-ਦੀਨਾ ਨਗਰ ਸੜਕ ਉਪਰ ਪੈਂਦੇ ਹੋਟਲ ਮੈਨਜਮੈਂਟ ਕਾਲਜ ਨੇੜੇ ਕਿਸੇ ਨਾਮਾਲੂਮ ਵਹੀਕਲ ਦੇ ਡਰਾਈਵਰ ਵੱਲੋਂ ਟਕੱਰ ਮਾਰ ਦੇਣ ਕਾਰਨ ਇੱਕ ਨਾਮਾਲੂਮ ਵਿਅਕਤੀ ਦੀ ਮੋਤ ਹੋ ਗਈ । ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਦੀਨਾ ਨਗਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਗਦੀਸ਼ ਰਾਜ ਪੁੱਤਰ ਲੇਖ ਰਾਜ ਵਾਸੀ ਬਰਿਆਰ ਦੀ ਸ਼ਿਕਾਇਤ ਤੇ ਨਾਮਾਲੂਮ ਵਹਿਕਲ ਦੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।