Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਵੱਖ-ਵੱਖ ਸੜਕ ਹਾਦਸਿਆਂ ਵਿੱਚ ਇਕ ਦੀ ਮੌਤ,ਇਕ ਜਖਮੀ

ਵੱਖ-ਵੱਖ ਸੜਕ ਹਾਦਸਿਆਂ ਵਿੱਚ ਇਕ ਦੀ ਮੌਤ,ਇਕ ਜਖਮੀ

ਗੁਰਦਾਸਪੁਰ(ਅਸ਼ਵਨੀ)

26 ਦਸੰਬਰ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਅਧੀਨ ਪੈਂਦੇ ਇਲਾਕਿਆ ਵਿੱਚ ਵਾਪਰੇ ਸੜਕੀ ਹਾਦਸਿਆਂ ਵਿੱਚ ਇਕ ਦੀ ਮੋਤ ਅਤੇ ਇਕ ਜਖਮੀ ਹੋ ਗਿਆ ।

ਪੁਲਿਸ ਸਟੇਸ਼ਨ ਕਲਾਨੋਰ ਅਧੀਨ ਗੁਰਦਾਸਪੁਰ-ਭਾਗੋਵਾਲ ਸੜਕ ਉੱਪਰ ਟਰੈਕਟਰ ਟ੍ਰਾਲੀ ਅਤੇ ਮੋਟਰ-ਸਾਈਕਲ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੋਤ ਹੋ ਗਈ । ਅਮਰੀਕ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਭਾਗੋਵਾਲ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀ ਦੱਸਿਆ ਕਿ ਉਸ ਦਾ ਭਾਣਜਾ ਕੁਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਭਾਗੋਵਾਲ ਬੀਤ ਦਿਨ ਮੋਟਰਸਾਈਕਲ ਨੰਬਰ ਪੀ ਬੀ 18 ਐਕਸ 8042 ਤੇ ਸਵਾਰ ਹੋ ਕੇ ਆਪਣੀ ਮਾਤਾ ਦੀ ਦਵਾਈ ਲੈ ਕੇ ਗੁਰਦਾਸਪੁਰ ਤੋਂ ਆਪਣੇ ਪਿੰਡ ਵਾਪਿਸ ਆ ਰਿਹਾ ਸੀ ਜਦੋਂ ਉਹ ਕਰੀਬ 6.50 ਵਜੇ ਬਟਾਲਾ ਰੋਡ ਪੰਜਾਬ ਐਂਡ ਸਿੰਧ ਬੈਂਕ ਨੇੜੇ ਪੁੱਜਾਂ ਤਾਂ ਬਟਾਲਾ ਸਾਈਡ ਤੋਂ ਆਈ ਇਕ ਟਰੈਕਟਰ ਟ੍ਰਾਲੀ ਜਿਸ ਨੂੰ ਕੋਈ ਨਾਮਾਲੂਮ ਚਾਲਕ ਚਲਾ ਰਿਹਾ ਸੀ ਨੇ ਉਸ ਦੇ ਭਾਣਜੇ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਭਾਣਜੇ ਦੀ ਮੋਤ ਹੋ ਗਈ । ਟਰੈਕਟਰ ਚਾਲਕ ਮੋਕਾ ਤੋ ਫ਼ਰਾਰ ਹੋ ਗਿਆ । ਸਹਾਇਕ ਸਬ ਇੰਸਪੈਕਟਰ ਸਵਿੰਦਰ ਪਾਲ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਬਿਆਨ ਤੇ ਨਾਮਾਲੂਮ ਟਰੈਕਟਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਪੁਲਿਸ ਸਟੇਸ਼ਨ ਦੀਨਾ ਨਗਰ ਅਧੀਨ ਪੈਂਦੇ ਦੀਨਾ ਨਗਰ ਵਿਖੇ ਰਾਇਲ ਇੰਨ ਫੀਲਡ ਮੋਟਰ-ਸਾਈਕਲ ੲਜੈਂਸੀ ਸਾਹਮਣੇ ਇਨੋਵਾ ਅਤੇ ਮੋਟਰ-ਸਾਈਕਲ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਚਾਲਕ ਜਖਮੀ ਹੋ ਗਿਆ । ਜਗਦੇਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਨਿਮਾਣੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀ ਦੱਸਿਆ ਕਿ ਉਹ ਫੋਜ ਵਿੱਚ ਨੋਕਰੀ ਕਰਦਾ ਹੈ ਤੇ ਇਕ ਮਹੀਨੇ ਦੀ ਛੂਟੀ ਆਇਆ ਹੋਇਆ ਹੈ । ਬੀਤ ਦਿਨ ਉਹ ਆਪਣੇ ਮੋਟਰਸਾਈਕਲ ਨੰਬਰ ਪੀ ਬੀ 18 ਐਕਸ 8042 ਤੇ ਸਵਾਰ ਹੋ ਕੇ ਆਪਣੇ ਦੋਸਤ ਨੂੰ ਮਿਲਕੇ ਵਾਪਿਸ ਆਪਣੇ ਪਿੰਡ ਆ ਰਿਹਾ ਸੀ ਜਦੋਂ ਉਹ ਕਰੀਬ 5.45 ਵਜੇ ਰਾਇਲ ਇੰਨ ਫੀਲਡ ਏਜੰਸੀ ਦੀਨਾ ਨਗਰ ਨੇੜੇ ਪੁੱਜਾਂ ਤਾਂ ਗੁਰਦਾਸਪੁਰ ਸਾਈਡ ਤੋਂ ਆਈ ਇਕ ਚਿੱਟੇ ਰੰਗ ਦੀ ਇਨੋਵਾ ਕਾਰ ਜਿਸ ਨੂੰ ਕੋਈ ਨਾਮਾਲੂਮ ਚਾਲਕ ਚਲਾ ਰਿਹਾ ਸੀ ਨੇ ਉਸ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਕਾਫ਼ੀ ਸੱਟਾ ਲੱਗੀਆਂ ਹਨ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਹੈ । ਸਹਾਇਕ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਜਗਦੇਵ ਸਿੰਘ ਦੇ ਬਿਆਨ ਤੇ ਨਾਮਾਲੂਮ ਇਨੋਵਾ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

error: copy content is like crime its probhihated