ਭਗਵਾਨ ਵਾਲਮੀਕਿ ਨੌਜਵਾਨ ਸਭਾ ਵਲੋਂ ਐਡਵੋਕੇਟ ਅਨੂ ਸੱਭਰਵਾਲ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਰੂਪ ਦੇ ਕੇ ਕੀਤਾ ਸਨਮਾਨਿਤ
ਗੜ੍ਹਦੀਵਾਲਾ 30 ਨਵੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ ਐਡਵੋਕੇਟ ਅਨੂ ਸੱਭਰਵਾਲ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਵਿਨੋਦ ਕਲਿਆਣ ਜੀ ਨੇ ਦੱਸਿਆ ਕਿ ਗੜ੍ਹਦੀਵਾਲਾ ਦੇ ਵਾਲਮੀਕਿਨ ਸਮਾਜ ਵਿਚੋਂ ਐਡਵੋਕੇਟ ਅਨੂ ਸੱਭਰਵਾਲ ਪਹਿਲੀ ਔਰਤ ਹੈ ਜੋ ਕਿ ਲਾਅ ਦੀ ਡਿਗਰੀ ਪਾਸ ਕਰਕੇ ਐਡਵੋਕੇਟ ਬਣੀ ਹੈ ਅਤੇ ਗੜ੍ਹਦੀਵਾਲਾ ਦੇ ਪੂਰੇ ਵਾਲਮੀਕਿਨ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਸਾਰੇ ਸਮਾਜ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਬੇਟੀ ਵਾਂਗ ਅੱਗੇ ਵੱਧਣਾ ਚਾਹੀਦਾ ਹੈ ਅਤੇ ਆਪਣੇ ਮਾਂ ਬਾਪ ਅਤੇ ਸਮਾਜ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।ਇਸ ਮੌਕੇ ਅਨੂ ਸੱਭਰਵਾਲ ਨੇ ਪੂਰੀ ਸਭਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਮੈਂ ਆਪਣੇ ਸਮਾਜ ਤੇ ਹੋ ਰਹੇ ਅਤਿਆਚਾਰ ਖਿਲਾਫ ਵੀ ਲੜਾਂਗੀ ਅਤੇ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੀ।ਇਸ ਮੌਕੇ ਪ੍ਰਧਾਨ ਵਿਨੋਦ ਕਲਿਆਣ। ਸਨੀ ਕਲਿਆਣ।ਜਾਨੂੰ ਗੜਦੀਵਾਲ|ਸੁਲਤਾਨ ਸਲੀਮ |ਪਮ ਤਲਵਾੜ |ਅਮਰ ਰਾਜ | ਸ਼ੂਭਮ|ਅਜੇ ਕਲਿਆਣ |ਨੋਨਾ ਜੀ |ਕਾਕਾ ਮਲਿਕ|ਗੋਰਵ ਸਭਰਵਾਲ|ਹੈਪੀ ਮਲਿਕ|ਸ਼ਾਲੂ ਮਲਿਕ||ਪਵਨ ਕੁਮਾਰ |ਰਾਜੂ |ਕੁਦੁ|ਵਲਵੀਰ ਵੀਰਾ ਜੀ |ਰਜੇਸ਼ ਕਲਿਆਣ |ਵਿਸ਼ਾਲ ਆਦਿ ਹਾਜ਼ਰ ਸਨ।