Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਚਾਇਨਾ ਡੋਰ ਨਾਲ ਪਿਓ ਹੋਇਆ ਗੰਭੀਰ ਜਖਮੀ, ਬੇਟੀ ਬਾਲ ਬਾਲ ਬਚੀ 

ਚਾਇਨਾ ਡੋਰ ਨਾਲ ਪਿਓ ਹੋਇਆ ਗੰਭੀਰ ਜਖਮੀ, ਬੇਟੀ ਬਾਲ ਬਾਲ ਬਚੀ 

ਦਸੂਹਾ 12 ਦਸੰਬਰ (ਚੌਧਰੀ) 

: ਅੱਜ ਦਸੂਹਾ ‘ਚ ਬਾਈਕ ਸਵਾਰ ਪਿਓ-ਧੀ ਨੂੰ ਚਾਈਨਾ ਡੋਰ ਦੀ ਚਪੇਟ ਚ ਆਉਣ ਨਾਲ ਪਿਓ ਦੇ ਇੱਕ ਹੱਥ ਦੀਆਂ ਦੋ ਉਂਗਲਾਂ ਤੇ ਗਹਿਰੇ ਕੱਟ ਲੱਗਣ ਨਾਲ ਗੰਭੀਰ ਜਖਮੀ ਹੋ ਗਿਆ ਅਤੇ ਉਸਦੀ ਬੇਟੀ ਬਾਲ ਬਾਲ ਬਚ ਗਈ । ਪਿਓ ਦੇ ਦੋਹਾਂ ਉਂਗਲਾਂ ਤੇ ਕਾਫੀ ਟਾਂਕੇ ਲੱਗੇ ਹਨ। ਵਿਅਕਤੀ ਦੀ ਪਛਾਣ ਦੀਪਕ ਕੁਮਾਰ ਵਾਸੀ ਵਾਰਡ ਨੰਬਰ 13 ਵਜੋਂ ਹੋਈ ਹੈ। ਉਸ ਨੂੰ ਸਿਵਲ ਹਸਪਤਾਲ ਦਸੂਹਾ ਲਿਆਂਦਾ ਗਿਆ।

ਪੀੜਤ ਨੇ ਦੱਸਿਆ ਕਿ ਉਹ ਆਪਣੀ ਦੋ ਸਾਲ ਦੀ ਬੱਚੀ ਨਾਲ ਬਾਈਕ ‘ਤੇ ਸਵਾਰ ਹੋਕੇ ਘਰ ਜਾ ਰਿਹਾ ਸੀ। ਅਚਾਨਕ ਉਸ ਦੀ ਬੇਟੀ ਦੇਵਾਂਸੀ ਚਾਈਨਾ ਡੋਰ ‘ਚ ਫਸ ਗਈ। ਜਦੋਂ ਉਸਨੇ ਆਪਣੇ ਆਪ ਨੂੰ ਬਚਾਉਣ ਲਈ ਡੋਰ ਫੜੀ ਤਾਂ ਉਸਦੇ ਹੱਥ ਵਿੱਚ ਟੁੱਟ ਗਈ। ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਹੱਥ ’ਤੇ ਨੌਂ ਟਾਂਕੇ ਲਾਏ ਗਏ।ਇਸ ਮੌਕੇ ਦੀਪਕ ਨੇ ਕਿਹਾ ਕਿ ਜੇਕਰ ਮੈਂ ਆਪਣੇ ਹੱਥ ਨਾਲ ਡੋਰ ਨਾ ਫੜੀ ਹੁੰਦੀ ਤਾਂ ਮੇਰੀ ਬੇਟੀ ਦੀ ਜਾਨ ਜਾ ਸਕਦੀ ਸੀ।

ਦੂਜੇ ਪਾਸੇ ਵਪਾਰ ਮੰਡਲ ਦੇ ਮੈਂਬਰ ਅਮਰੀਕ ਸਿੰਘ ਗੱਗੀ ਨੇ ਕਿਹਾ ਕਿ ਅਸੀਂ ਹਮੇਸ਼ਾ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਅਪੀਲ ਕਰਦੇ ਹਨ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਟਰੇਡ ਯੂਨੀਅਨ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰੇਗੀ।

ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ : SHO ਹਰਪ੍ਰੇਮ ਸਿੰਘ 

ਦਸੂਹਾ ਦੇ ਐਸਐਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਇੱਕ ਹਫਤਾ ਪਹਿਲਾਂ ਚਾਇਨਾ ਡੋਰ ਨਾ ਵੇਚਣ ਸਬੰਧੀ ਅਨਾਊਂਸਮੈਂਟ ਕੀਤੀ ਗਈ ਸੀ । ਦਸੂਹਾ ‘ਚ ਚਾਈਨਾ ਡੋਰ ‘ਤੇ ਪਾਬੰਦੀ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਹੈ। ਡੋਰ ਵੇਚਣ ਵਾਲੇ ਸਾਰੇ ਦੁਕਾਨਦਾਰਾਂ ਨੂੰ 13 ਦਸੰਬਰ ਨੂੰ ਸਵੇਰੇ 10 ਵਜੇ ਥਾਣਾ ਦਸੂਹਾ ਵਿਖੇ ਪਹੁੰਚ ਦੀ ਅਪੀਲ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲਦੀ ਹੀ ਵਪਾਰ ਮੰਡਲ ਦਸੂਹਾ ਨਾਲ ਮੀਟਿੰਗ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।