ਸਿਹਤ ਵਿਭਾਗ ਦੀ ਟੀਮ ਵੱਲੋਂ ਗਾਂਧੀ ਚੌਂਕ ਵਿਚ ਕੋਟਪਾ ਐਕਟ ਦੀ ਉਲਗਣਾ ਕਰਨ ਵਾਲੇ 7 ਦੁਕਾਨਦਾਰਾਂ ਦੇ ਚਲਾਨ ਕੱਟ ਕੇ 350 ਰੁ ਵਸੂਲੇ
ਪਠਾਨਕੋਟ 23 ਜੂਨ (ਅਵਿਨਾਸ਼ ਸ਼ਰਮਾ ) ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਹੁਕਮਾਂ ਤੇ ਸਿਵਲ ਸਰਜਨ ਦਫ਼ਤਰ ਦੀ ਟੀਮ ਵੱਲੋਂ ਗਾਂਧੀ ਚੌਂਕ ਪਠਾਨਕੋਟ ਦੇ ਆਲੇ ਦੁਆਲੇ ਕੋਟਪਾ ਐਕਟ ਦੀ ਉਲਗਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਡਾ ਮੁਕਤਾ ਗੌਤਮ ਨੇ ਦੱਸਿਆ ਕਿ ਅੱਜ ਕਰੀਬ 7 ਪਾਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਸਿਰਫ 350 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ। ਇਹ ਦੁਕਾਨਦਾਰ ਸ਼ਰੇਆਮ ਖੁਲੀ ਸਿਗਰਟ ਵੇਚ ਕੇ ਕਨੂੰਨ ਦੀਆਂ ਧੱਜੀਆਂ ਉਡਾ ਰਹੇ ਸਨ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ 2003 ਤਹਿਤ ਕੋਈ ਵੀ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲਾ ਦੁਕਾਨਦਾਰ ਤੰਬਾਕੂ ਯੁਕਤ ਪਦਾਰਥ ਨਹੀਂ ਵੇਚ ਸਕਦਾ, ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੀ ਪੂਰਨ ਪਾਬੰਦੀ, ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੇ ਸਿੱਧੇ/ਅਸਿੱਧੇ ਇਸ਼ਤਿਹਾਰਾਂ ਤੇ ਰੋਕ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੇ ਸਿਗਰਟ ਜਾਂ ਹੋਰ ਤੰਬਾਕੂ ਉਤਪਾਦ ਵੇਚਣ ਜਾਂ ਖਰੀਦਣ ਤੇ ਪਾਬੰਦੀ।, ਕਿਸੇ ਵੀ ਵਿੱਦਿਅਕ ਅਦਾਰੇ ਦੀ ਬਾਹਰਲੀ ਦੀਵਾਰ ਤੋਂ 100 ਗਜ਼ ਦੇ ਘੇਰੇ ਅੰਦਰ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ਤੇ ਰੋਕ, ਬਿਨਾਂ ਸਿਹਤ ਚਿਤਾਵਨੀ ਦੇ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਵਿਕਰੀ ਤੇ ਰੋਕ, ਖੁੱਲ੍ਹੀ ਸਿਗਰਟ ਤੰਬਾਕੂ ਵੇਚਣ ਤੇ ਰੋਕ, ਆਦਿ । ਇਨ੍ਹਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਵੱਖ ਵੱਖ ਧਾਰਾ ਅਧੀਨ 200 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਹੈਲਥ ਇੰਸਪੈਕਟਰ ਰਜਿੰਦਰ ਕੁਮਾਰ, ਹੈਲਥ ਇੰਸਪੈਕਟਰ ਅਨੋਖ ਲਾਲ ਅਤੇ ਦਲਜੀਤ ਸਿੰਘ ਸਿਹਤ ਵਰਕਰ ਹਾਜ਼ਰ ਸਨ ।