ਪਠਾਨਕੋਟ 31 ਦਸੰਬਰ (ਬਿਊਰੋ) : ਅੱਜ ਦਿਨ ਸ਼ੁੱਕਰਵਾਰ ਨੂੰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਹਲਾ-ਬੋਲ ਹੜਤਾਲ 46ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਤੇ ਪੰਕਜ ਕੁਮਾਰ, ਜਿਲ੍ਹਾ ਪ੍ਰਧਾਨ ਐਨ.ਐਚ.ਐਮ. ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਰੋਜਾਨਾਂ ਐਨ.ਐਚ.ਐਮ. ਮੁਲਾਜਮਾਂ ਨੂੰ ਟਾਲ-ਮਟੋਲ ਕਰਕੇ ਖੱਜਲ ਖਵਾਰ ਕੀਤਾ ਜਾ ਰਿਹਾ ਹੈ। ਸਰਕਾਰ ਐਨ.ਐਚ.ਐਮ ਦੀ ਮੰਗਾ ਪ੍ਰਤੀ ਗੰਭੀਰ ਨਹੀਂ ਹੈ। ਕੱਲ ਮੁੱਖ ਮੰਤਰੀ ਵੱਲੋ ਚਮਕੌਰ ਸਾਹਿਬ ਵਿਖੇ ਵੱਡੇ ਐਲਾਨ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਉਸ ਰੈਲੀ ਵਿੱਚ ਐਨ.ਐਚ. ਐਮ ਬਾਰੇ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ। ਜਿਸ ਕਰਕੇ ਮੁਲਾਜਿਮਾਂ ਵਿੱਚ ਭਾਰੀ ਰੋਸ਼ ਹੈ। ਇਸ ਮੌਕੇ ਤੇ ਹਰਜਿੰਦਰ ਸਿੰਘ ਗੋਰਾਯਾ ਬਲਾਕ ਸਟੈਟੀਸਟੀਕਲ ਅਸਿਸਟੈਂਟ ਵੱਲੋਂ ਕਿਹਾ ਗਿਆ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਅਜੇ ਵੀ ਲਾਰੇ ਲਗਾਉਂਦੀ ਰਹੀ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ ਕਰਕੇ ਸਰਕਾਰ ਦੇ ਝੂਠੇ ਐਲਾਨਾਂ ਪ੍ਰਤੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਇਸ ਦਾ ਨਤੀਜਾ ਆਣ ਵਾਲੇ ਵਿਧਾਨਸਭਾ ਚੁਨਾਵਾਂ ਵਿੱਚ ਭੁਗਤਨਾ ਪਵੇਗਾ। ਇਸ ਮੌਕੇ ਤੇ ਸਟਾਫ ਨਰਸ ਨੀਤੂ ਸਿੰਘ ਵੱਲੋਂ ਦੱਸਿਆ ਕਿ ਅਸੀਂ ਆਪਣੇ ਕੰਮ ਤੇ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਪਰ ਵਾਰ-ਵਾਰ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਾਰਨ ਧਰਨਾ ਲਗਾਉਣ ਲਈ ਮਜਬੂਰ ਹਾਂ। ਜੇਕਰ ਅਜੇ ਵੀ ਸਰਕਾਰ ਵੱਲੋਂ ਕੋਈ ਪੋਜੀਟਿਵ ਜਵਾਬ ਮਿਲਦਾ ਹੈ ਤਾਂ ਅਸੀ ਆਪਣੀ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਕੰਮ ਤੇ ਜਾਣ ਲਈ ਤਿਆਰ ਹਾਂ। ਇਸ ਮੌਕੇ ਤੇ ਡੀ.ਪੀ.ਐਮ. ਅਮਨਦੀਪ ਸਿੰਘ, ਡਾ. ਦੀਪਾਲੀ ਮਨਹਾਸ, ਡਾ. ਵਿਮੁਕਤ ਸ਼ਰਮਾ, ਡਾ. ਤਨਵੀ ਭਾਰਦਵਾਜ, ਜੀਵਨ ਜੋਤੀ, ਦੀਪਿਕਾ, ਡਾ ਭਾਵਨਾ, ਡਾ ਮਨਜੀਤ ਕੌਰ, ਪਿ੍ਆ ਮਹਾਜਨ, ਚੰਦਰ ਮਹਾਜਨ, ਦੀਪਿਕਾ ਸ਼ਰਮਾ, ਅੰਕਿਤਾ, ਪਾਰਸ , ਜਤਿਨ ਕੁਮਾਰ, ਰਵੀ ਕੁਮਾਰ, ਪ੍ਰਦੀਪ ਕੁਮਾਰ, ਪ੍ਰਿੰਸ ਮਹਾਜਨ, ਸੰਦੀਪ ਕੁਮਾਰ, ਸੰਦੀਪ ਕੁਮਾਰ, ਕੁਲਦੀਪ ਸਿੰਘ ਆਦਿ ਹਾਜਰ ਸਨ।
ਐਨ.ਐਚ.ਐਮ.ਕਰਮਚਾਰੀਆਂ ਵੱਲੋਂ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦੀ ਚੇਤਾਵਨੀ
- Post published:December 31, 2021