ਬਟਾਲਾ( ਸੰਜੀਵ/ ਅਵਿਨਾਸ਼ ਸ਼ਰਮਾ ) : ਲੋਕ ਇਨਸਾਫ ਪਾਰਟੀ ਦੀ ਵਿਸ਼ੇਸ਼ ਮੀਟਿੰਗ ਬਟਾਲਾ ਹਲਕਾ ਇੰਚਾਰਜ ਵਿਜੇ ਤ੍ਰੇਹਨ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਬਟਾਲਾ ਹਲਕਾ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਹਰਭਜਨ ਕੌਰ ਦੀ ਰਹਿਨੁਮਾਈ ਹੇਠ ਇਸਤਰੀ ਵਿੰਗ ’ਚ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿਚ ਇਸਤਰੀ ਵਿੰਗ ਨੇ ਭਾਰੀ ਯੋਗਦਾਨ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਲੋਕ ਹੇਤੂ ਸਿਮਰਜੀਤ ਸਿੰਘ ਬੈਂਸ ਕੋਮੀ ਪ੍ਰਧਾਨ ਪੰਜਾਬ ਅਤੇ ਬਟਾਲਾ ਹਲਕੇ ਵਿਚ ਬਟਾਲਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਪ੍ਰਧਾਨ ਤ੍ਰੇਹਨ ਲੋਕਾਂ ਦੀ ਲੜਾਈ ਹਮੇਸ਼ਾ ਲੜਦੇ ਹਨ। ਇਸ ਮੌਕੇ ਐਡਵੋਕੇਟ ਅਮਨਦੀਪ ਕੌਰ ਸਿਵਲ ਮੰਡਲ ਪ੍ਰਧਾਨ, ਪ੍ਰਭਾ ਸ਼ਰਮਾ ਬਟਾਲਾ ਸਿਟੀ ਜਨਰਲ ਸਕੱਤਰ, ਸਰਬਜੀਤ ਕੌਰ ਬਟਾਲਾ ਸਿਟੀ ਸੈਕਟਰੀ, ਜੋਗਿੰਦਰ ਕੌਰ ਵਾਰਡ ਪ੍ਰਧਾਨ, ਕਮਲਾਰਾਣੀ ਵਾਰਡ ਪ੍ਰਧਾਨ, ਭਾਵਨਾ ਰਾਜਪੂਤ ਵਾਰਡ ਪ੍ਰਧਾਨ ਸੰਗੀਤ ਰਾਣੀ ਵਾਰਡ 14 ਪ੍ਰਧਾਨ, ਡਿੰਪਲ ਕੁਮਾਰੀ ਵਾਰਡ 14 ਉਪ ਪ੍ਰਧਾਨ, ਸਿਮਰਨਜੀਤ ਕੌਰ, ਕਮਲਪ੍ਰੀਤ ਸਿੰਘ ਬਟਾਲਾ ਸਿਵਲ ਮੰਡਲ ਉਪ ਪ੍ਰਧਾਨ ਆਦਿ ਨੂੰ ਸਿਰੋਪਾਉ ਪਾ ਕੇ ਸ਼ਾਮਲ ਕੀਤਾ। ਇਸਤਰੀ ਵਿੰਗ ਸਿਵਲ ਮੰਡਲ ਪ੍ਰਧਾਨ ਐਡਵੋਕੇਟ ਅਮਨਦੀਪ ਕੌਰ ਕੰਗ ਨੇ ਕਿਹਾ ਕਿ ਬਟਾਲਾ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਰ ਵਰਗ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਬਟਾਲਾ ਸਿਟੀ ਪ੍ਰਧਾਨ ਸ਼ਮੀ ਕੁਮਾਰ, ਸਿਵਲ ਮੰਡਲ ਪ੍ਰਧਾਨ ਭਗਵੰਤ ਸਿੰਘ, ਬਟਾਲਾ ਹਲਕਾ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਹਰਭਜਨ ਕੌਰ, ਉਪਕਾਰ ਸਿੰਘ ਮੁੱਖ ਸੇਵਾਦਾਰ, ਜਤਿੰਦਰ ਸ਼ਰਮਾ, ਜੋਗਿੰਦਰਪਾਲ ਆਦਿ ਹਾਜ਼ਰ ਸਨ।

ਲੋਕ ਇਨਸਾਫ ਪਾਰਟੀ ਬਟਾਲਾ ਹਲਕੇ ਤੋਂ ਇਸਤਰੀ ਵਿੰਗ ਐਡਵੋਕੇਟ ਅਮਨਦੀਪ ਕੌਰ ਕੰਗ ਸਿਵਲ ਮੰਡਲ ਪ੍ਰਧਾਨ ਨਿਯੁਕਤ
- Post published:December 31, 2021
You Might Also Like

स्वास्थ्य व शिक्षा से जुड़े बुनियादी मुद्दे पंजाब सरकार की…..

ਹਲਕਾ ਟਾਂਡਾ ਉੜਮੁੜ ਦੇ ਕੰਢੀ ਵਾਸੀ ਅੱਜ ਵੀ ਸਾਰੀਆਂ ਸਹੁਲਤਾਂ ਤੋਂ ਵਾਂਝੇ : ਜਸਵੀਰ ਸਿੰਘ ਰਾਜਾ

ਕੱਲ ਸਹੁੰ ਚੁੱਕਣਗੇ ਪੰਜਾਬ ਦੇ ਨਵੇਂ ਮੰਤਰੀ,ਬਾਅਦ ‘ਚ ਮੁੱਖ ਮੰਤਰੀ ਕਰ ਸਕਦੇ ਹਨ ਨਵੇਂ ਮੰਤਰੀਆਂ ਨਾਲ ਮੀਟਿੰਗ.. ਜਾਣੋ ਕੌਣ ਕੌਣ ਹੋਣਗੇ..

ਜ਼ਿਲ੍ਹਾ ਪ੍ਰਸ਼ਾਸ਼ਨ ਵਿਆਹ ਪੁਰਬ ਸਮਾਗਮ ਸਫਲਤਾਪੁਰਵਕ ਢੰਗ ਨਾਲ ਨੇਪਰੇ ਚਾੜ੍ਹਣ ਲਈ ਪੱਬਾਂਭਾਰ
