Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਬਿਜਲੀ ਰਿਪੇਅਰ ਦੀ ਦੁਕਾਨ ਤੇ ਹੋਈ ਚੋਰੀ , ਚੋਰ 4500 ਰੁਪੈ ਅਤੇ ਸਾਢੇ ਤਿੰਨ ਕਿਲੋ ਕਾਪਰ ਲੈ ਕੇ ਹੋਇਆ ਫਰਾਰ

ਬਿਜਲੀ ਰਿਪੇਅਰ ਦੀ ਦੁਕਾਨ ਤੇ ਹੋਈ ਚੋਰੀ , ਚੋਰ 4500 ਰੁਪੈ ਅਤੇ ਸਾਢੇ ਤਿੰਨ ਕਿਲੋ ਕਾਪਰ ਲੈ ਕੇ ਹੋਇਆ ਫਰਾਰ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ) : ਨਗਰ ਕੌਸਲ ਬਲਾਚੌਰ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਬਿਜਲੀ ਰਿਪੇਅਰ ਦੀ ਦੁਕਾਨ ਕਰਨ ਵਾਲੇ ਦੋ ਭਰਾਵਾਂ ਦੀ ਦੁਕਾਨ ਵਿੱਚ ਦਿਨਦਿਹਾੜੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਬਤ ਦੁਕਾਨ ਮਾਲਕ ਵਲੋਂ ਪੁਲਿਸ ਥਾਣਾ ਸਿਟੀ ਬਲਾਚੌਰ ਵਿੱਚ ਲਿਖਤੀ ਸਿ਼ਕਾਇਤ ਵੀ ਦਰਜ ਕਰਾਈ ਗਈ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਮਹਿੰਦੀਪੁਰ ਨਿਵਾਸੀ ਨਰਿੰਦਰ ਕੁਮਾਰ ਪੁੱਤਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਹ ਪਿੰਡ ਮਹਿੰਦੀਪੁਰ ਵਿਖੇ ਬਿਜਲੀ ਰਿਪੇਅਰ, ਪੱਖਿਆ ਦੀਆ ਮੋਟਰਾ ਰਿਪੇਅਰ ਦੀ ਦੁਕਾਨ ਨਾਲ ਆਪਣਾ ਪਰਿਵਾਰਕ ਗੁਜਾਰਾ ਚਲਾਉਂਦੇ ਹਨ । ਅੱਜ ਜਦੋਂ ਉਹ ਦੁਕਾਨ ਤੇ ਆਪਣੇ ਬਜੁਰਗ ਪਿਤਾ ਰਾਮ ਪ੍ਰਕਾਸ਼ ਨੂੰ ਬਿਠਾ ਕੇ ਦੁਪਿਹਰ ਆਪਣੇ ਘਰ ਰੋਟੀ ਖਾਣ ਗਏ ਅਤੇ ਜਦੋਂ ਵਾਪਿਸ ਆਏ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਉਹ ਦੁਕਾਨ ਦੇ ਬਾਹਰ ਬੈਠ ਗਿਆ ਤਾਂ ਇੱਕ ਨੌਜਵਾਨ ਪਾਣੀ ਪੀਣ ਦੇ ਬਹਾਨੇ ਦੁਕਾਨ ਵਿੱਚ ਆਇਆ ਤਾਂ ਉਸ ਦੇ ਪਿਤਾ ਨੇ ਦੁਕਾਨ ਅੰਦਰ ਪਏ ਵਾਟਰ ਕੂਲਰ ਵਿੱਚੋ ਪਾਣੀ ਪੀਣ ਲਈ ਕਿਹਾ ।ਉਸ ਦੇ ਪਿਤਾ ਨੂੰ ਭੁਲੇਖੇ ਵਿੱਚ ਪਾ ਕੇ ਨੌਜਵਾਨ ਦੁਕਾਨ ਅੰਦਰੋ ਗੱਲੇ ਵਿੱਚ ਪਏ 4500 ਰੁਪਏ ਅਤੇ ਨਵਾ ਕੋਪਰ ਢਾਈ ਕਿਲੋ , ਪੁਰਾਣਾ ਕੋਪਰ ਇੱਕ ਕਿਲੋ ਚੋਰੀ ਕਰਕੇ ਮੌਕਾ ਤੋਂ ਫਰਾਰ ਹੋ ਗਿਆ । ਇਸ ਸਬੰਧੀ ਪੀੜਤ ਦੁਕਾਨਦਾਰ ਨੇ ਥਾਣਾ ਸਿਟੀ ਬਲਾਚੌਰ ਵਿੱਚ ਲਿਖਤੀ ਸਿ਼ਕਾਇਤ ਕਰ ਦਿੱਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇੱਕ ਸੱਕੀ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਫੋਟੋ : ਪੀੜਤ ਦੁਕਾਨਦਾਰ ਜਾਣਕਾਰੀ ਦਿੰਦਾ ਹੋਇਆ ।