Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਬਾਬਾ ਸਾਹਿਬ ਜੀ ਨੇ ਜਾਤੀ ਤੇ ਸਮਾਜਿਕ ਤੌਰ ਤੇ ਪਿੱਛੜੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਰਾਂਖਵੇਕਰਨ ਦੀ ਵਿਵਸ‌ਥਾ ਕੀਤੀ ਸੀ : ਬੇਗਮਪੁਰਾ ਟਾਈਗਰ ਫੋਰਸ

ਬਾਬਾ ਸਾਹਿਬ ਜੀ ਨੇ ਜਾਤੀ ਤੇ ਸਮਾਜਿਕ ਤੌਰ ਤੇ ਪਿੱਛੜੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਰਾਂਖਵੇਕਰਨ ਦੀ ਵਿਵਸ‌ਥਾ ਕੀਤੀ ਸੀ : ਬੇਗਮਪੁਰਾ ਟਾਈਗਰ ਫੋਰਸ

ਹੁਸ਼ਿਆਰਪੁਰ,(ਤਰਸੇਮ ਦੀਵਾਨਾ)

12 ਨਵੰਬਰ : ਮਾਨਯੋਗ ਸੁਪਰੀਮ ਕੋਰਟ ਵਲੋਂ ਸਵਰਨ ਜਾਤੀ ਦੇ ਆਰਥਿਕ ਤੌਰ ਤੇ ਕਮਜੋਰ ਪਰਿਵਾਰਾਂ ਨੂੰ 10 ਫੀਸਦੀ ਰਾਂਖਵੇਕਰਨ ਨੂੰ ਮਾਨਤਾ ਦੇਣੀ ਸਰਾਸਰ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੇਗਮਪੁਰਾ ਟਾਈਗਰ ਫੋਰਸ ਰਜਿ. ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਨੇ ਸਾਂਝੇ ਰੂਪ ਵਿੱਚ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ । ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਵਿਚ ਜਾਤੀ ਅਧਾਰ ਤੇ ਵਿਤਕਰਾ ਹੁੰਦਾ ਹੈ, ਨਾ ਕਿ ਆਰਥਿਕ ਅਧਾਰ ਤੇ। ਭਾਰਤੀ ਸੰਵਿਧਾਨ ਦੀ ਖਰੜਾ ਕਮੇਟੀ ਦੇ ਪ੍ਰਧਾਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਜਾਤੀ ਅਧਾਰ ਤੇ ਸਮਾਜਿਕ ਤੌਰ ਤੇ ਪਿੱਛੜੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਰਾਂਖਵੇਕਰਨ ਦੀ ਵਿਵਸ‌ਥਾ ਕੀਤੀ ਸੀ। ਸਮਾਜ ਵਿਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ ਅਤੇ ਪਿਛੜੀਆ ਜਾਤੀਆਂ ਦੇ ਲੋਕਾਂ ਨੂੰ ਮਾਨਤਾ ਨਹੀਂ ਮਿਲਦੀ ਭਾਵੇਂ ਉਹ ਕਿਸੇ ਵੀ ਉੱਚੇ ਅਹੁਦੇ ਤੇ ਕਿਉਂ ਨਾ ਹੋਣ? ਇਸ ਦੀ ਪ੍ਰਤੱਖ ਉਦਾਹਰਣ ਅਨੁਸੂਚਿਤ ਜਾਤੀ ਨਾਲ ਸਬੰਧਤ ਸਾਬਕਾ ਰਾਸ਼ਟਰਪਤੀ ਨੂੰ ਪੁਸ਼ਕਰ ਦੇ ਬ੍ਰਹਮਾ ਮੰਦਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ। ਉਸ ਸਾਬਕਾ ਰਾਸ਼ਟਰਪਤੀ ਨੂੰ ਮੰਦਿਰ ਦੇ ਬਾਹਰ ਪੌੜੀਆਂ ਤੇ ਬੈਠ ਕੇ ਹੀ ਪੂਜਾ ਕਰਕੇ ਵਾਪਿਸ ਮੁੜਨਾ ਪਿਆ ਸੀ। ਅਜਿਹਾ ਵਿਵਹਾਰ ਕਿਸੇ ਸਵਰਨ ਜਾਤੀ ਦੇ ਵਿਅਕਤੀ ਨਾਲ ਨਹੀ ਹੁੰਦਾ, ਭਾਵੇਂ ਉਹ ਜਿੰਨਾ ਮਰਜ਼ੀ ਗਰੀਬ ਕਿਉਂ ਨਾ ਹੋਵੇ। ਇਸ ਲਈ ਭਾਰਤ ਦੇ ਸੰਵਿਧਾਨ ਘਾੜਿਆ ਨੇ ਜਾਤੀ ਪ੍ਰਥਾ ਦੀ ਕੁਰੀਤੀ ਨੂੰ ਸਮਝਦੇ ਹੋਏ ਜਾਤੀ ਅਧਾਰ ਤੇ ਰਾਂਖਵੇਕਰਨ ਦੀ ਵਿਵਸਥਾ ਕੀਤੀ ਸੀ ਨਾ ਕਿ ਆਰਥਿਕ ਅਧਾਰ ਤੇ। ਇਸ ਲਈ ਮਾਨਯੋਗ ਸੁਪਰੀਮ ਕੋਰਟ ਨੂੰ ਸਵਰਨ ਜਾਤੀਆਂ ਦੇ ਪਰਿਵਾਰਾਂ ਨੂੰ ਆਰਥਿਕ ਅਧਾਰ ਤੇ ਦਿਤੀ ਮਾਨਤਾ ਵਾਪਿਸ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵਰਨ ਜਾਤੀਆਂ ਨੂੰ ਰਾਖਵਾਂਕਰਨ ਦੇਣਾ ਚਲੋ ਕੋਈ ਮਾੜੀ ਗੱਲ ਨਹੀਂ ਹੈ ਪਰ ਅਗਰ ਸਵਰਨ ਜਾਤੀ ਦੇ ਲੋਕਾਂ ਨੂੰ ਰਾਖਵਾਂਕਰਨ ਦਿੱਤਾ ਹੈ ਤੇ ਸਵਰਨ ਜਾਤੀ ਵੀ ਐੱਸਸੀ ਸਮਾਜ ਵਾਂਗ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਵੀ ਸਵਰਨ ਜਾਤੀਆਂ ਨੂੰ ਮਾਣਯੋਗ ਹਾਈ ਕੋਰਟ ਵੱਲੋਂ ਰਾਖਵਾਂਕਰਨ ਦੇ ਨਾਲ ਨਾਲ ਦੇਣੀ ਜ਼ਰੂਰੀ ਬਣਦੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਚਰਨਜੀਤ ਸਿੰਘ ਕਮਲਜੀਤ ਸਿੰਘ ਬਿਸ਼ਨਪਾਲ ਗਿਆਨ ਚੰਦ ਮੁਸਾਫ਼ਰ ਸਿੰਘ ਸ਼ੇਰਾ ਸਿੰਘ ਵਿਸ਼ਾਲ ਸਿੰਘ ਹਰਨੇਕ ਸਿੰਘ ਬੱਧਣ  ਸਨੀ ਸੀਣਾ ਸੁਸ਼ਾਂਤ ਮੰਮਣ ਬਿਕਰਮ ਬਿੱਜ ਹੈਪੀ ਫਤਹਿਗਡ਼੍ਹ ਮਨੀਸ਼ ਕੁਮਾਰ ਦਵਿੰਦਰ ਕੁਮਾਰ ਵਿਜੇ ਕੁਮਾਰ ਜੱਲੋਵਾਲ ਖਨੂਰ ਭੁਪਿੰਦਰ ਕੁਮਾਰ ਭਿੰਦਾ ਆਦਿ ਹਾਜ਼ਰ ਸਨ । ,ਦੋਆਬਾ ਇੰਚਾਰਜ ਜੱਸਾ ਨੰਦਨ , ਜ਼ਿਲ੍ਹਾ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

error: copy content is like crime its probhihated