Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing 166 ਗ੍ਰਾਮ ਨਸ਼ੀਲੇ ਪਾਊਡਰ,24 ਬੋਤਲਾਂ ਨਜਾਇਜ਼ ਸ਼ਰਾਬ ਨਾਲ ਇੱਕ ਔਰਤ ਸਮੇਤ 4 ਨੂੰ ਕੀਤਾ ਗ੍ਰਿਫਤਾਰ 

166 ਗ੍ਰਾਮ ਨਸ਼ੀਲੇ ਪਾਊਡਰ,24 ਬੋਤਲਾਂ ਨਜਾਇਜ਼ ਸ਼ਰਾਬ ਨਾਲ ਇੱਕ ਔਰਤ ਸਮੇਤ 4 ਨੂੰ ਕੀਤਾ ਗ੍ਰਿਫਤਾਰ 

ਹੁਸ਼ਿਆਰਪੁਰ /ਚੱਬੇਵਾਲ / ਮਾਹਿਲਪੁਰ / ਗੜ੍ਹਸ਼ੰਕਰ (PPT NEWS) 

12 ਨਵੰਬਰ : 166 ਗ੍ਰਾਮ ਨਸ਼ੀਲੇ ਪਾਊਡਰ,24 ਬੋਤਲਾਂ ਨਜਾਇਜ਼ ਸ਼ਰਾਬ ਨਾਲ ਇੱਕ ਔਰਤ ਸਮੇਤ 3 ਵਿਅਕਤੀਆਂ ਨੂੰ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ਦੀ ਪੁਲਸ ਨੇ ਕਾਬੂ ਕੀਤਾ ਹੈ।

ਸਿਟੀ : ਪੁਲਿਸ ਐਫ ਆਈ ਆਰ ਮੁਤਾਬਕ ਐਸ.ਆਈ ਸੁਰਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਿਲਸਿਲਾ ਗਸ਼ਤ ਅਤੇ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਗਊਸ਼ਾਲਾ ਰੋਡ ਮੋਜੂਦ ਸੀ ਤਾਂ ਸਬਜੀ ਮੰਡੀ ਵਲੋ ਇੱਕ ਮੋਨਾ ਨੋਜਵਾਨ ਈ-ਰਿਕਸ਼ਾ ਪਰ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾਹ ਤੇ ਮਨ ਐਸ.ਆਈ ਨੇ ਸਾਥੀ ਕਰਮਚਾਰੀਆਂ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਪੁਸ਼ਪਿੰਦਰ ਸਿੰਘ ਉਰਫ ਟਿੰਕੂ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮਕਾਨ ਨੰ 432 ਗਲੀ ਨੰ 01 ਨਰਾਇਣ ਨਗਰ ਬਹਾਦਰਪੁਰ ਥਾਣਾ ਸਿਟੀ ਹੁਸ਼ਿ ਦੱਸਿਆ।ਜਿਸ ਦੀ ਤਲਾਸ਼ੀ ਕਰਨ ਤੇ ਉਸ ਦੀ ਪੈਟ ਵਿੱਚੋ 63 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।

ਚੱਬੇਵਾਲ : ਇਸੇ ਤਰ੍ਹਾਂ ਏ.ਐਸ.ਆਈ ਰਕੇਸ ਕੁਮਾਰ ਹਾਜਰ ਥਾਣਾ ਸੀ ਤਾਂ ਮੁੱਖ ਮੁਨਸ਼ੀ ਥਾਣਾ ਨੇ ਇਤਲਾਹ ਦਿੱਤੀ ਕਿ ਏ.ਐਸ.ਆਈ ਬਲਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਰਾਨੇ ਗਸ਼ਤ ਨੇੜੇ ਪੁਲ ਪਿੰਡ ਟੋਹਲੀਆਂ ਲਾਗੇ ਇੱਕ ਨੋਜਵਾਨ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਹੈ।ਜਿਸ ਵਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਥੱਲੇ ਸੁੱਟੇ ਮੋਮੀ ਲਿਫਾਫਾ ਵਿੱਚ ਕੋਈ ਗੈਰ ਕਾਨੂੰਨੀ ਪਾਬੰਧੀ ਸ਼ੁਦਾ ਚੀਜ ਹੋਣ ਦਾ ਸ਼ੱਕ ਹੈ, ਮੌਕਾ ਪਰ ਪੁੱਜ ਕੇ ਕਾਰਵਾਈ ਕਰੋ। ਜਿਸਤੇ ਏ.ਐਸ.ਆਈ ਰਾਕੇਸ਼ ਕੁਮਾਰ ਵਲੋਂ ਮੌਕਾ ਪਰ ਪੁੱਜ ਕੇ ਏ.ਐਸ.ਆਈ ਬਲਜੀਤ ਸਿੰਘ ਵਲੋਂ ਕਾਬੂ ਕੀਤੇ ਨੋਜਵਾਨ ਮਨਜੀਤ ਕੁਮਾਰ ਉਰਫ ਜੀਤੀ ਪੁੱਤਰ ਤਰਸੇਲ ਲਾਲ ਵਾਸੀ ਪਿੰਡ ਟੋਹਲੀਆ,ਥਾਣਾ ਚੱਬੇਵਾਲ ਵਲੋਂ ਥੱਲੇ ਸੁੱਟੇ ਮੋਮੀ ਲਿਫਾਫਾ ਨੂੰ ਚੈੱਕ ਕਰਨ ਤੇ ਉਸ ਵਿੱਚੋ 33 ਗ੍ਰਾਮ ਨਸੀਲਾ ਪਦਾਰਥ ਬ੍ਰਾਮਦ ਹੋਇਆ।ਜਿਸਤੇ ਮੁਕੱਦਮਾ ਦਰਜ ਕੀਤਾ ਗਿਆ।

ਮਾਹਿਲਪੁਰ : ਇਸੇ ਤਰ੍ਹਾਂ ਏ.ਐਸ.ਆਈ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆ ਬਾ ਸਵਾਰੀ ਸਰਕਾਰੀ ਗੱਡੀ ਰਾਹੀ ਬਰਾਏ ਚੈਕਿੰਗ ਸ਼ੱਕੀ ਤੇ ਭੈੜੇ ਵਿਅਕਤੀਆਂ ਦੇ ਸਬੰਧ ਵਿੱਚ ਸਪੈਸ਼ਲ ਨਾਕਾਬੰਦੀ ਕੈਨਲ ਬਰਿੱਜ ਕੋਟਫਤੂਹੀ ਕੀਤੀ ਹੋਈ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਜੀਤ ਸਿੰਘ ਦਾ ਨਾਮ ਵਿਅਕਤੀ ਜੋ ਸੈਲਾ ਏਰੀਏ ਦਾ ਹੈ ਜੋ ਆਪਣੀ ਸਕੂਟਰੀ ਤੇ ਚੌਕੀ ਕੋਟਫਤੂਹੀ ਤੋ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਹਾਈ ਪੱਧਰ ਤੇ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਗਰ ਹੁਣੇ ਹੀ ਐਮਾਂ ਜੱਟਾਂ ਪੁਲ ਨਹਿਰ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਵਿਅਕਤੀ ਆਪਣੀ ਸਕੂਟਰੀ ਪਰ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ । ਜੋ ਇਹ ਇਤਲਾਹ ਸੱਚੀ ਤੇ ਠੋਸ ਹੋਣ ਕਰਕੇ ਜਿਸ ਕੋਲੋਂ 24 ਬੋਤਲਾਂ ਨਜਾਇਜ਼ ਸ਼ਰਾਬ ਮਾਰਕਾ ਪੰਜਾਬ ਕਲੱਬ ਵਿਸਕੀ ਬ੍ਰਾਮਦ ਹੋਇਆ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।

ਗੜਸ਼ੰਕਰ : ਐਸ ਆਈ ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਦੇ ਸੰਬੰਧ ਵਿੱਚ ਨਵਾਸ਼ਹਰ ਰੋਡ ਗੜਸ਼ੰਕਰ ਮੌਜੂਦ ਸੀ ਤਾ ਪਿੰਡ ਦੇਨੋਵਾਲ ਸਾਇਡ ਤੋ ਕੱਚੇ ਰਸਤੇ ਤੋ ਨਹਿਰ ਦੀ ਪਟੜੀ ਪਰ ਇੱਕ ਔਰਤ ਆਪਣੇ ਸੱਜੇ ਹੱਥ ਵਿੱਚ ਇੱਕ ਮੋਮੀ ਲਿਫਾਫਾ ਫੜੀ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕੰਮੀ ਪਤਨੀ ਕਸ਼ਮੀਰੀ ਲਾਲ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਦੱਸਿਆ ।ਜਿਸ ਦੇ ਹੱਥ ਵਿੱਚ ਮੋਮੀ ਲਿਫਾਫਾ ਨੂੰ ਚੈਕ ਕਰਨ ਤੇ ਜਿਸ ਵਿੱਚੋਂ 70 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ