ਅਜਾਦ ਪਾਰਟੀ,ਸ਼ਿਵਸੈਨਾ,ਲੋਕ ਇਨਸਾਫ ਪਾਰਟੀ ਵੱਲੋਂ ਜਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਹੜਤਾਲ 20 ਵੇਂ ਦਿਨ ‘ਚ ਪ੍ਰਵੇਸ਼
ਬਟਾਲਾ 27 ਨਵੰਬਰ (ਸੁਨੀਲ ਚੰਗਾ/ ਅਵਿਨਾਸ਼ ) : ਪਿਛਲੇ ਲੰਬੇ ਸਮੇਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਉਪ ਪ੍ਰਧਾਨ ਰਮੇਸ਼ ਨਈਅਰ ਅਤੇ ਲੋਕ ਇਨਸਾਫ ਪਾਰਟੀ ਦੇ ਵਿਜੇ ਤਰੇਹਨ ਵੱਲੋਂ ਬਟਾਲਾ ਜਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਭੁੱਖ ਹੜਤਾਲ 20 ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ । ਸੀਨੀਅਰ ਸਿਟੀਜਨ ਪ੍ਰਧਾਨ ਪਰੋਫੈਸਰ ਸੁਖਵੰਤ ਸਿੰਘ ਗਿੱਲ ਲੋਕ ਯੁਵਾ ਸ਼ਕਤੀ ਦੇ ਪ੍ਰਧਾਨ ਸਤਨਾਮ ਸਿੰਘ ਬਾਜਵਾ, ਰਛਪਾਲ ਸਿੰਘ ਬਾਜਵਾ, ਸੁਖਵੰਤ ਸਿੰਘ ਬਸਰਾ ਨੇ ਹਮਾਇਤ ਦੇ ਕੇ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਹੋਰ ਬੱਲ ਮਿਲਿਆ । ਪ੍ਰਦਾਨ ਕਲਸੀ ਤੇ ਰਮੇਸ਼ ਨਈਅਰ ਅਤੇ ਵਿਜੇ ਤਰੇਹਨ ਨੇ ਇਕ ਸਾਂਝੇ ਬਿਆਨ ਵਿਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ਨੂੰ ਪੂਰਨ ਜਿਲਾ ਐਲਾਨ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪ੍ਰਭਾਵਸ਼ਾਲੀ ਚਿੱਠੀ ਲਿਖ ਮੁੱਖ ਮੰਤਰੀ ਚੱਨੀ ਨੂੰ ਬਟਾਲਾ ਨੂੰ ਜ਼ਿਲ੍ਹਾ ਐਲਾਨ ਕਰਨ ਲਈ ਮਜਬੂਰ ਕਰ ਕੇ ਰੱਖ ਦਿੱਤਾ ਹੈ ਜਿਹੜਾ ਕਿ ਪ੍ਰਤਾਪ ਬਾਜਵਾ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।