Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਕਾਰਜਕਾਰੀ ਸਿਵਲ ਸਰਜਨ ਵੱਲੋਂ ਡਿਲਿਵਰੀ ਕੇਸ ਦੀ ਵਾਇਰਲ ਵੀਡੀਓ ਦੀ ਪੜਤਾਲ….

ਕਾਰਜਕਾਰੀ ਸਿਵਲ ਸਰਜਨ ਵੱਲੋਂ ਡਿਲਿਵਰੀ ਕੇਸ ਦੀ ਵਾਇਰਲ ਵੀਡੀਓ ਦੀ ਪੜਤਾਲ….

ਪਠਾਨਕੋਟ ( ਅਵਿਨਾਸ਼ ਸ਼ਰਮਾ, ਤਰੁਣ, ਰੋਹਿਤ)

ਕਾਰਜਕਾਰੀ ਸਿਵਲ ਸਰਜਨ ਵੱਲੋਂ ਡਿਲਿਵਰੀ ਕੇਸ ਦੀ ਵਾਇਰਲ ਵੀਡੀਓ ਦੀ ਪੜਤਾਲ ਕਰਨ ਲਈ ਕਮੇਟੀ ਕੀਤੀ ਗਠਿਤ

ਲੇਬਰ ਰੂਮ ਵਿਚ ਮਰਦਾਂ ਦੀ ਸਖ਼ਤੀ ਨਾਲ ਐਂਟਰੀ ਅਤੇ ਵੀਡੀਓ ਗਰਾਫੀ ਰੋਕਣ ਲਈ ਮਹਿਲਾ ਪੁਲਿਸ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ : ਡਾ ਅਦਿਤੀ ਸਲਾਰੀਆ

 29 ਸਤੰਬਰ : ਅੱਜ ਉੱਚ ਅਧਿਕਾਰੀਆਂ ਵਲੋਂ ਪ੍ਰਾਪਤ ਕੀਤੀਆਂ ਗਈਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ, ਪਠਾਨਕੋਟ ਵਿਖੇ ਡਲਿਵਰੀ ਕੇਸ ਦੀ ਵਾਇਰਲ ਹੋਈ ਵੀਡੀਓ ਦੀ ਪੜਤਾਲ ਕਰਣ ਲਈ ਚਾਰ ਅਧਿਕਾਰੀਆਂ ਦੀ ਪੜਤਾਲ ਕਮੇਟੀ ਦਾ ਗਠਨ ਕਾਰਜਕਾਰੀ ਸਿਵਲ ਸਰਜਨ ਡਾ ਅਦਿਤੀ ਸਲਾਰੀਆ ਵਲੋਂ ਕੀਤਾ ਜਾ ਚੁੱਕਾ ਹੈ ਅਤੇ ਮੁਢਲੀ ਪੜਤਾਲ ਅੱਜ ਸ਼ੁਰੂ ਕਰਵਾਈ ਹੈ।
ਇਸ ਸੰਬੰਧੀ ਕਾਰਜਕਾਰੀ ਸਿਵਲ ਸਰਜਨ, ਪਠਾਨਕੋਟ ਡਾ. ਅਦਿੱਤੀ ਸਲਾਰੀਆ ਵੱਲੋਂ ਗੰਭੀਰ ਨੋਟਿਸ ਲੈਂਦੇ ਹੋਏ ਸਿਵਲ ਹਸਪਤਾਲ,ਪਠਾਨਕੋਟ ਦਾ ਦੌਰਾ ਕੀਤਾ ਗਿਆ। ਉਹਨਾਂ ਵਲੋਂ ਇਸ ਪੂਰੀ ਘਟਨਾਂ ਦੀ ਜਗ੍ਹਾ ਦਾ ਦੌਰਾ ਐਮ.ਸੀ.ਐਚ. ਸੈਂਟਰ,ਸਿਵਲ ਹਸਪਤਾਲ, ਵਿਖੇ ਨਿਜੀ ਤੌਰ ਤੇ ਜਾ ਕੇ ਕੀਤਾ ਗਿਆ। ਉਸ ਸਮੇਂ ਤੇ ਡਿਊਟੀ ਤੇ ਹਾਜ਼ਰ ਮੈਡੀਕਲ, ਪੈਰਾਮੈਡੀਕਲ ਦਰਜਾ-4 ਅਤੇ ਸਵੀਪਰ ਸਟਾਫ਼ ਦੀ ਮੀਟਿੰਗ ਬੁਲਾ ਕੇ ਮਾਮਲੇ ਸੰਬੰਧੀ ਤਲਬੀ ਕੀਤੀ ਗਈ ਅਤੇ ਤਥਾਂ ਦੀ ਘੋਖ ਕੀਤੀ ਗਈ।

ਲੇਬਰ ਰੂਮ ਪੋਸਟ ਮਾਰਟਮ ਰੂਮ ਅਤੇ ਵਾਰਡਾਂ ਦਾ ਦੌਰਾ ਕਰਦੇ ਹੋਏ ਸਟਾਫ਼ ਨੂੰ ਲੜੀਂਦੀਆਂ ਹਦਾਇਤ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਸੁਨੀਲ ਕੁਮਾਰ ਦੇ ਸਨਮੁੱਖ ਉਹਨਾਂ ਨੂੰ ਦਿੱਤੀਆਂ ਗਈਆਂ ।ਸਾਰੀ ਸਥਿਤੀ ਅਤੇ ਦਾਖਲ ਜਨਾਂਨਾਂ ਮਰੀਜ਼ਾਂ ਤੋਂ ਮਿਲ ਰਹੀਆਂ ਸਹੂਲਤਾਂਵਾਂ ਪੁੱਛਣ ਤੋਂ ਬਾਅਦ ਤਸੱਲੀਬਖਸ਼ ਪਾਈਆਂ ਗਈਆਂ।

ਸੀਨੀਅਰ ਮੈਡੀਕਲ ਅਫ਼ਸਰ,ਡਾ: ਸੁਨੀਲ ਚੰਦ ਨੂੰ ਹਦਾਇਤ ਕੀਤੀ ਗਈ ਕਿ ਲੇਬਰ ਰੂਮ ਅੰਦਰ ਮਰਦਾਂ ਦੀ ਸਖਤੀ ਨਾਲ ਐਂਟਰੀ ਬੰਦ ਕਰਣ ਸੰਬਧੀ ਪਹਿਲਾਂ ਹੀ ਜਾਰੀ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਣ ਵਿੱਚ ਦਿੱਕਤ ਆਉਣ ਜਾਂ ਵੀਡੀਓਗ੍ਰਾਫੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਤਾਲ-ਮੇਲ ਕਰਦੇ ਹੋਏ ਸਕਿਊਰਟੀ ਵਧਾ ਕੇ ਮਹਿਲਾ ਕਾਂਸਟੇਬਲਾਂ ਦੀ ਗਿਣਤੀ ਵਿੱਚ ਇਜਾਫਾ ਕੀਤਾ ਜਾਵੇ।ਲੇਬਰ ਰੂਮ ਸਟਾਫ਼ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਣ ਲਈ ਹਦਾਇਤ ਕੀਤੀ ਗਈ ਅਤੇ ਅਣਗਹਿਲੀ ਤੋਂ ਗੁਰੇਜ਼ ਕਰਣ ਲਈ ਕਿਹਾ ਗਿਆ।

ਇਸ ਮੌਕੇ ਤੇ ਉਹਨਾਂ ਨਾਲ ਡਾ. ਰਾਜ ਕੁਮਾਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, : ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਚੰਦ ਡਾ: ਮੁਕਤਾ ਗੌਤਮ, ਡਾ: ਸਾਕਸ਼ੀ ਸਗਲੋਤਰਾ ਡਾ: ਪ੍ਰਿਅੰਕਾ ਠਾਕੁਰ ਅਤੇ ਮੌਕੇ ਤੇ ਤੈਨਾਤ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਆਦਿ ਹਾਜ਼ਰ ਸਨ।