Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਹਰ ਪ੍ਰੀਵਾਰ ਜੁੜੇ ਮਾਨਵਤਾ ਦੀ ਸੇਵਾ ਨਾਲ ,ਪਿਤਾ ਅਤੇ ਸਪੁੱਤਰੀ ਵੱਲੋਂ ਇਕੱਠੇ….

ਹਰ ਪ੍ਰੀਵਾਰ ਜੁੜੇ ਮਾਨਵਤਾ ਦੀ ਸੇਵਾ ਨਾਲ ,ਪਿਤਾ ਅਤੇ ਸਪੁੱਤਰੀ ਵੱਲੋਂ ਇਕੱਠੇ….

ਹਰ ਪ੍ਰੀਵਾਰ ਜੁੜੇ ਮਾਨਵਤਾ ਦੀ ਸੇਵਾ ਨਾਲ ,ਪਿਤਾ ਅਤੇ ਸਪੁੱਤਰੀ ਵੱਲੋਂ ਇਕੱਠੇ ਖੂਨਦਾਨ ਕਰਕੇ ਲੋਕਾਂ ਨੂੰ ਦਿੱਤਾ ਸੁਨੇਹਾ

ਗੜ੍ਹਦੀਵਾਲਾ 20 ਅਗਸਤ (ਚੌਧਰੀ) : ਮਾਨਵਤਾ ਦੀ ਸੇਵਾ ਸਰਬਸਾਂਝੀਵਾਲਤਾ ਪਰਉਪਕਾਰ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਹਰ ਪ੍ਰੀਵਾਰ ਨੂੰ ਅੱਗੇ ਆਉਣਾ ਚਾਹੀਦਾ ਹੈ । ਖੂਨਦਾਨ ਅਤੇ ਨੇਤਰਦਾਨ ਸੇਵਾ ਨਾਲ ਜੁੜੇ ਸਰਦਾਰ ਬਰਿੰਦਰ ਸਿੰਘ ਮਸੀਤੀ ਵੱਲੋਂ ਆਪਣੇ ਜਨਮ ਦਿਨ ਤੇ ਮੋਕੇ ਖੂਨਦਾਨ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਉਨ੍ਹਾਂ ਦੀ ਸਪੁੱਤਰੀ ਅਮਨਦੀਪ ਕੌਰ ਵੱਲੋਂ ਵੀ ਆਪਣਾ ਖੂਨਦਾਨ ਕਰਕੇ ਆਪਣੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਪਿਤਾ ਦੀ ਚੜਦੀ ਕਲਾ ਲਈ ਅਰਦਾਸ ਕੀਤੀ । ਪਿਤਾ ਅਤੇ ਸਪੁੱਤਰੀ ਵੱਲੋਂ ਇਕੱਠੇ ਹੀ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਕਰਨ ਲਈ ਇਕ ਉਦਾਹਰਨ ਪੇਸ਼ ਕੀਤੀ। ਸ਼੍ਰੀ ਮਸੀਤੀ ਨੇ ਕਿਹਾ ਕਿ ਇਸ ਮਹਾਨ ਸੇਵਾ ਲਈ ਉਘੇ, ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਉਨ੍ਹਾਂ ਦੇ ਪ੍ਰੇਰਨਾ ਸਰੋਤ ਹਨ ਅਤੇ ਉਹ ਪੂਰੀ ਜ਼ਿੰਦਗੀ ਇਨ੍ਹਾਂ ਮਹਾਨ ਸੇਵਾਵਾਂ ਪ੍ਰਤੀ ਪੰਜਾਬ ਭਰ ਵਿੱਚ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੇ ਰਹਿਣਗੇ । ਇਸ ਮੌਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਬਲਜੀਤ ਸਿੰਘ ਪਨੇਸਰ ਅਤੇ ਗੁਰਪ੍ਰੀਤ ਸਿੰਘ ਵੱਲੋਂ ਖੂਨਦਾਨੀ ਪਿਤਾ ਅਤੇ ਸਪੁੱਤਰੀ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮਹਾਨ ਸੇਵਾ ਕਾਰਜ ਲਈ ਅਤੇ ਜਨਮ ਦਿਨ ਦੇ ਮੋਕੇ ਤੇ ਜਸਬੀਰ ਸਿੰਘ , ਮਨਮੋਹਨ ਸਿੰਘ , ਡਾਕਟਰ ਕੇਵਲ ਸਿੰਘ ਵੱਲੋਂ ਵੀ ਮਸੀਤੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਜਨਮ ਦਿਨ ਇਸ ਫੰਗ ਨਾਲ ਦੀਨ ਦੁਖੀਆ ਸੇਵਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਖੂਨਦਾਨ ਅਤੇ ਨੇਤਰਦਾਨ ਸੇਵਾ ਸਮਰਪਿਤ ਕਰਕੇ ਮਨਾਵੇ ਤਾਂ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ।