Prime Punjab Times

Latest news
DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ADVERTISEMENT
You are currently viewing ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ,ਆਈ ਐੱਸ ਬੀ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਕਿੱਲ ਨਾਲ ਸੁਸੱਜਿਤ  ਕਰਕੇ ਰੁਜ਼ਗਾਰ ਦੇ ਅਵਸਰਾਂ ਦਾ ਆਗਾਜ਼ 

ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ,ਆਈ ਐੱਸ ਬੀ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਕਿੱਲ ਨਾਲ ਸੁਸੱਜਿਤ  ਕਰਕੇ ਰੁਜ਼ਗਾਰ ਦੇ ਅਵਸਰਾਂ ਦਾ ਆਗਾਜ਼ 

ਬਲਾਚੌਰ ( ਜਤਿੰਦਰਪਾਲ ਸਿੰਘ ਕਲੇਰ )  : ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ,ਆਈਐਸਬੀ, ਮੁਹਾਲੀ ਅਤੇ ਪੰਜਾਬ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਨੂੰ ਸਕਿੱਲ ਨਾਲ ਸੁਸੱਜਿਤ ਕਰਕੇ  ਹੈਲਥ ਕੇਅਰ ਸੈਕਟਰ ਅਤੇ ਸਹਿਯੋਗੀ ਖੇਤਰਾਂ ਵਿੱਚ ਰੁਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਲਈ  ਪ੍ਰੋਗਰਾਮ ਦਾ ਆਗਾਜ਼ ਕੀਤਾ ਹੈ ।ਐਲ ਟੀ ਐੱਸ ਯੂ ਪੰਜਾਬ ਜਿਸ ਨੂੰ  ਆਈਬੀਐਮ,, ਟਾਟਾ ਟੈਕਨਾਲੋਜੀ  ਅਤੇ ਐੱਨਸਿਸ ਇੰਡਸਟਰੀ ਭਾਈਵਾਲ ਅਤੇ ਆਰ.ਈ.ਆਰ. ਟੀ. ਅਕਾਦਮਿਕ ਭਾਈਵਾਲ ਨੇ ਸਥਾਪਿਤ ਕੀਤਾ ਹੈ, ਇਹ ਭਾਰਤ ਤੋਂ ਲੋੜ ਅਤੇ ਸਿਖਲਾਈ ਦੇ ਅੰਤਰ ਨੂੰ ਘੱਟ ਕਰਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਕਿੱਲ  ਨਾਲ ਭਰਪੂਰ ਕੰਮਕਾਜੀ ਸ਼ਕਤੀ ਪ੍ਰਦਾਨ ਕਰੇਗਾ ।ਇਸ ਮਕਸਦ ਨਾਲ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ, ਪੰਜਾਬ  ਆਈਐਸਬੀ ,ਮੁਹਾਲੀ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਇਕ ਵਰਚੁਅਲ ਸੈਸ਼ਨ “”ਭਾਰਤ ਤੋਂ ਸਕਿੱਲ ਮੈਨ ਪਾਵਰ ਨੂੰ ਵਿਦੇਸ਼ ਦੇ ਜ਼ਰੂਰਤ ਅਨੁਸਾਰ ਮਾਈ ਮੁਹੱਈਆ ਕਰਵਾਉਣ  ਸੰਬੰਧੀ ਆਯੋਜਿਤ ਕੀਤਾ।

ਯੂਨੀਵਰਸਿਟੀ ਬੁਲਾਰੇ ਨੇ ਦੱਸਿਆ ਕਿ ਸ. ਚਰਨਜੀਤ ਸਿੰਘ ਚੰਨੀ, ਮਾਣਯੋਗ ਮੁੱਖ ਮੰਤਰੀ, ਪੰਜਾਬ ਨੇ ਇਸ ਸੈਸ਼ਨ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ  ਸ਼ਿਰਕਤ ਕੀਤੀ ਅਤੇ ਆਯੋਜਕਾਂ ਨੂੰ ਇਸ ਸੰਬੰਧੀ ਮੁਬਾਰਕਬਾਦ ਦਿੰਦੇ ਹੋਏ ਭਰਪੂਰ ਸਰਾਹਨਾ ਕੀਤੀ।  ਇਸ ਆਪਣੀ ਹੀ ਪ੍ਰਕਾਰ ਦੇ ਪਹਿਲੇ ਈਵੈਂਟ ਵਿੱਚ ਭਾਰਤ ਸਰਕਾਰ, ਪੰਜਾਬ ਸਰਕਾਰ ,ਹਾਈ ਕਮਿਸ਼ਨਰ, ਟ੍ਰੇਨਿੰਗ ਏਜੰਸੀਆਂ,,  ਸਰਟੀਫਿਕੇਟ ਬਾਡੀਆਂ  ਨੇ ਇੰਗਲੈਂਡ ,ਜਰਮਨੀ ,ਕਨਾਡਾ, ਜਾਪਾਨ ,ਆਸਟ੍ਰੇਲੀਆ ਅਤੇ ਸਿੰਘਾਪੁਰ ਅਤੇ ਹੈਲਥ ਕੇਅਰ ਨਾਲ ਸਬੰਧਤ ਸੰਸਥਾਵਾਂ ਦੇ  ਪ੍ਰਿੰਸੀਪਲ, ਅਧਿਆਪਕ, ਟ੍ਰੇਨਰਜ਼ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਤੇ ਡਾ ਸੰਦੀਪ ਸਿੰਘ ਕੌੜਾ, ਸਲਾਹਕਾਰ ਪੰਜਾਬ ਸਰਕਾਰ (ਸਕਿੱਲ ਡਿਵੈਲਪਮੈਂਟ ਅਤੇ ਤਕਨੀਕੀ ਸਿੱਖਿਆ ) ਗੈਸਟ ਆਫ ਆਨਰ ਵੱਲੋਂ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਕੰਮਕਾਜੀ ਜਮਾਤ 15 ਤੋਂ 59 ਸਾਲ  ਦੀ ਜਨਸੰਖਿਆ ਕੁੱਲ ਸੰਖਿਆ ਦਾ 60 ਪਰਸੈਂਟ ਦੇ ਆਸ ਪਾਸ ਹੈ ਅਤੇ ਇੱਕ ਰਿਪੋਰਟ ਅਨੁਸਾਰ ਇਹ ਸੰਖਿਆ 2030 ਤੱਕ 68 ਪਰਸੈਂਟ ਤੱਕ ਹੋ ਜਾਣ ਦਾ ਅਨੁਮਾਨ ਹੈ  ।

ਭਾਰਤ ਵਿੱਚ ਕਾਫ਼ੀ ਮਾਤਰਾ ਵਿੱਚ ਰੁਜ਼ਗਾਰ ਲਈ ਕੰਮਕਾਜੀ ਸ਼ਕਤੀ ਸਕਿੱਲ ਨਾਲ ਭਰਪੂਰ ਕਰਕੇ ਵਿਦੇਸ਼ ਅਤੇ ਭਾਰਤ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ ।ਡਾ ਚੰਦਨ ਚੌਧਰੀ ਸੀਨੀਅਰ ਐਸੋਸੀਏਟ ਆਈਐਸਬੀ ,ਮੁਹਾਲੀ ਨੇ ਕਿਹਾ ਕਿ  ਆਉਣ ਵਾਲੇ ਤਿੰਨ ਦਹਾਕਿਆਂ ਵਿੱਚ ਭਾਰਤ ਤੋਂ ਮੈਨ ਪਾਵਰ  ਦੀ ਵਿਦੇਸ਼ਾਂ ਅਤੇ ਭਾਰਤ ਵਿੱਚ ਰੁਜ਼ਗਾਰ ਦੇ ਭਰਪੂਰ ਮੌਕੇ ਹਨ ਬਸ਼ਰਤੇ ਕਿ ਇਹ ਅੱਛੀ ਤਰ੍ਹਾਂ ਸਕਿੱਲ ਨਾਲ ਸੁਸੱਜਿਤ ਹੋਵੇ  ।ਇਸ ਈਵੈਂਟ ਵਿੱਚ  ਵੱਖ ਵੱਖ ਦੇਸ਼ਾਂ ਦੇ 40 ਪੈਨਲਿਸਟ ਅਤੇ ਕੁੱਲ   4212 ਪ੍ਰਤੀਭਾਗੀਆਂ ਵਿੱਚ ਸ਼ਾਮਲ  ਪ੍ਰਿੰਸੀਪਲਜ਼ ,ਅਧਿਆਪਕਾਂ, ਟਰੇਨਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ਼ਾਮਲ   ਵਿਦਿਆਰਥੀਆਂ ਨੇ ਪ੍ਰਸ਼ਨ ਪੁੱਛ ਕੇ ਆਪਣੇ ਕੈਰੀਅਰ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਅੱਵਲ ਦਰਜੇ ਦੀ   ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਸੈਸ਼ਨ ਤੋਂ ਲਾਭ ਲੈ ਕੇ ਆਪਣੇ  ਕੈਰੀਅਰ ਨੂੰ ਅੱਗੇ ਵਧਾਉਣ ਲਈ ਸੋਚਿਆ   ਤਾਂ ਜੋ ਕੇ ਕੈਰੀਅਰ ਨੂੰ ਸਹੀ ਦਿਸ਼ਾ ਪ੍ਰਦਾਨ ਹੋ ਸਕੇ।

ਐੱਲ ਟੀ ਐੱਸ ਯੂ ਪੰਜਾਬ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਅਲੱਗ ਅਲੱਗ ਦੇਸ਼ਾਂ ਲਈ ਤਿੰਨ ਟੈਕਨੀਕਲ ਸੈਸ਼ਨ ਆਯੋਜਿਤ ਕੀਤੇ ਗਏ  ਜਿਨ੍ਹਾਂ ਵਿਚ ਸ੍ਰੀ ਅਨੁਰਾਗ ਭੂਸ਼ਣ, ਜੁਆਇੰਟ   ਸੈਕਟਰੀ ਭਾਰਤ ਸਰਕਾਰ, ਪ੍ਰੋ ਦਿਨੇਸ਼ ਕੁਮਾਰ ਸਿੰਘ ਏਮਜ਼ ਬਠਿੰਡਾ,, ਸ੍ਰੀ  ਬਿੱਠਲ  ਮਡਿਆਲਕਰ ਪ੍ਰੋਗਰਾਮ ਡਾਇਰੈਕਟਰ ਆਈਬੀਐਮ,  ਸ੍ਰੀਮਤੀ ਰੂਮਾ ਬੱਸੀ ਐੱਮਡੀ  ਬ੍ਰਿਟਿਸ਼ ਕੋਲੰਬੀਆ,  ਡਾ ਹਿਮਾਂਗੀ ਭਾਰਦਵਾਜ ਬ੍ਰਿਟਿਸ਼  ਹਾਈ ਕਮਿਸ਼ਨ,  ਸ੍ਰੀ ਬਰੂਸ ਪੋਹ ਸੀ ਈ ਓ, ਡਾ ਅਵਨੀਸ਼ ਕੁਮਾਰ ਡਾਇਰੈਕਟਰ  ਐੱਮ ਈ ਆਰ ਪੰਜਾਬ ਸਰਕਾਰ,  ਗੁ  ਸ੍ਰੀ ਗੁਰਿੰਦਰਜੀਤ ਸਿੰਘ ਡਾਇਰੈਕਟਰ ਹੈਲਥ ਅਤੇ ਫੈਮਿਲੀ ਵੈੱਲਫੇਅਰ ਪੰਜਾਬ,  ਸ੍ਰੀ  ਮਾਰਕਸ ਆਸ਼ਟ  ਆਈ ਮੂਵ ਜਰਮਨੀ , ਸ੍ਰੀਮਤੀ ਰਿਤੂ ਅਗਰਵਾਲ , ਸ੍ਰੀਮਤੀ ਕ੍ਰਿਸਟਿਨ   ਰਸੇਲ ਆਸਟ੍ਰੇਲੀਆ,

ਸ੍ਰੀਮਤੀ  ਬਹੂਆ ਚੈਡਵਿਕ ਕਨਾਡਾ,  ਸ੍ਰੀ ਹਰਸ਼ ,  ਸ੍ਰੀ ਲਾਂਸ ਥੌਮਸ ਸਟੋਨ ਆਸਟ੍ਰੇਲੀਆ,  ਡਾ ਫਿਲਿਪ ਜੇ ਲਾਇਡ ਕਨਾਡਾ,  ਸ੍ਰੀ ਅਰੁਨਾਚਲਮ ਹੈੱਡ ਆਈ ਮੂਵ ਇੰਡੀਆ  ਅਤੇ  ਹੋਰ ਵਿਭਿੰਨ ਦੇਸ਼ਾਂ ਤੋਂ  ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਸਬੰਧੀ ਵਿਦਿਆਰਥੀਆਂ ਨੂੰ ਭਰਪੂਰ  ਜਾਣਕਾਰੀ ਪ੍ਰਦਾਨ ਕੀਤੀ ।

ਫੋਟੋ ਕੈਪਸ਼ਨ  -ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ, ਆਈਐਸਬੀ ਮੁਹਾਲੀ  ਅਤੇ ਪੰਜਾਬ ਸਰਕਾਰ  ਵੱਲੋਂ ਆਯੋਜਤ ਵਰਚੁਅਲ ਸ਼ੈਸ਼ਨ ਦੇ ਵੱਖ ਵੱਖ ਦ੍ਰਿਸ਼  ।