Prime Punjab Times

Latest news
ਪੰਜਾਬ ‘ਚ ਚੱਲੀਆਂ ਤਾਬੜਤੋੜ ਗੋਲੀਆਂ: ਕਬੱਡੀ ਖਿਡਾਰੀ ਸਣੇ ਦੋ ਨੌਜਵਾਨਾਂ ਦੀ ਮੌਤ,ਇਕ ਗੰਭੀਰ ਜ਼ਖਮੀ शार्ट सर्किट होने कारण चलती कार में लगी आग,कार जलकर हुई राख ਲਵਦੀਪ ਸਿੰਘ ਧੂਤ ਸਮੇਤ 8 ਨਾਇਬ ਤਹਿਸੀਲਦਾਰ ਪਦਉੱਨਤ ਹੋਏ, ਬਣੇ ਤਹਿਸੀਲਦਾਰ ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਪੀਅਰ ਸਟਿੱਚ ਵਰਕਸ਼ਾਪ’ ਦਾ ਆਯੋਜਨ ਖ਼ਾਲਸਾ ਕਾਲਜ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ "ਭਾਰਤੀ ਗਿਆਨ ਪ੍ਰਣਾਲੀ" ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਆਈ.ਏ.ਐਸ.ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਦਸੂਹਾ ਵਿਖੇ ਸਰਕਾਰੀ ਕਾਲਜ ਖੋਲ੍ਹਣ ਲਈ ਮੌਜੂਦਾ ਸਰਕਾਰ ਦੇ ਕੀਤੇ ਐਲਾਨ ਖੋਖਲੇ ਸਾਬਤ ਹੋਏ : ਸੰਜੀਵ ਮਨਹਾਸ ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ ਖੂਨਦਾਨ ਕੈਂਪ ਦੌਰਾਨ 70 ਤੋਂ ਵੱਧ ਯੂਨਿਟ ਖੂਨ ਇਕੱਠ, ਸਮਾਜਿਕ ਸੰਸਥਾਵਾਂ ਦਾ ਸਰਾਹਣਯੋਗ ਯੋਗਦਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਡਿਗਰੀ-ਵੰਡ ਸਮਾਗਮ ਕਰਵਾਇਆ ਗਿਆ
ADVERTISEMENT
You are currently viewing ਪੁਲਿਸ ਨੇ ਸੁਚੇਤ ਅਤੇ ਸਰਗਰਮ ਰਵੱਈਆ ਦਿਖਾਉਦੇ ਹੋਏ ਹਮਲਾ ਹੋਣ ਤੋ ਪਹਿਲਾਂ ਹੀ ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

ਪੁਲਿਸ ਨੇ ਸੁਚੇਤ ਅਤੇ ਸਰਗਰਮ ਰਵੱਈਆ ਦਿਖਾਉਦੇ ਹੋਏ ਹਮਲਾ ਹੋਣ ਤੋ ਪਹਿਲਾਂ ਹੀ ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

ਬਟਾਲਾ,6 ਅਪ੍ਰੈਲ ( ਅਵਿਨਾਸ਼ ਸ਼ਰਮਾ )

ਬਟਾਲਾ ਜਿਲ੍ਹਾ ਵਿੱਚ ਰੈਕੀ ਕਰਕੇ ਫਿਰੋਤੀਆਂ ਮੰਗਣ ਵਾਲੇ ਗੈਂਗਸਟਰ ਸਰਵਨ ਸਿੰਘ ਜੀਵਨ ਫੋਜੀ ਤੇ ਸੁਖਨੂਰ ਸਿੰਘ ਸੂਬਾ ਹਰੂਵਾਲ ਦੇ ਗੈਂਗ ਮੈਂਬਰਾਂ ਨੂੰ ਨਾਜਾਇਜ਼ ਅਸਲਾ ਐਮੀਨੇਸ਼ਨ ਸਮੇਤ ਗ੍ਰਿਫਤਾਰ ਕਰਨ ਵਿੱਚ ਮਿਲੀ ਭਾਰੀ ਸਫਲਤਾ

:  ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਜਿਲ੍ਹਾ ਬਟਾਲਾ ਵਿੱਚ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ.ਡੀ ਬਟਾਲਾ ਦੀਆਂ ਹਦਾਇਤਾਂ ਤੇ ਵਿਪਿਨ ਕੁਮਾਰ ਡੀ.ਐਸ.ਪੀ ਫਤਿਹਗੜ੍ਹ ਚੂੜੀਆਂ ਦੀ ਨਿਗਰਾਨੀ ਅਧੀਨ ਐਸ.ਐਚ.ੳ ਘਣੀਏ ਕੇ ਬਾਂਗਰ ਦੀ ਅਗਵਾਈ ਹੇਠ ਥਾਣਾ ਘਣੀਏ ਕੇ ਬਾਂਗਰ ਪੁਲਿਸ ਵੱਲੋਂ ਨਾਕਾਬੰਦੀ ਦੋਰਾਨ ਸੁਖਨੂਰ ਸਿੰਘ ਉਰਫ ਸੂਬਾ ਹਰੂਵਾਲ ਅਤੇ ਸਰਵਨ ਸਿੰਘ ਉਰਫ ਜੀਵਨ ਫੋਜੀ ਦੇ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਨਜਾਇਜ ਅਸਲਾ ਬਰਾਮਦ ਕਰਨ ਵਿੱਚ ਮਿਲੀ ਸਫਲਤਾ ਮਿਲੀ ਹੈ।

ਪੁਲਿਸ ਲਾਈਨ ਬਟਾਲਾ ਵਿਖੇ ਐਸ.ਐਸ.ਪੀ ਬਟਾਲਾ ਵੱਲੋ ਮੀਡੀਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 02 ਅਪ੍ਰੈਲ 2025 ਦੀ ਰਾਤ ਨੂੰ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਪਾਰਟੀ ਨੇ ਦੋਰਾਨੇ ਗਸ਼ਤ ਮੋਟਰ ਸਾਈਕਲ ਸਵਾਰ ਅਭੀ ਮਸੀਹ ਪੁੱਤਰ ਬਲਵਿੰਦਰ ਮਸੀਹ, ਇੰਦਰਾਸ ਮਸੀਹ ਪੁੱਤਰ ਅਮੈਨੂਅਲ ਮਸੀਹ ਵਾਸੀਆਨ ਬਿਸ਼ਨੀਵਾਲ ਨੂੰ ਕਾਬੂ ਕਰਕੇ ਉਹਨਾ ਦੀ ਤਲਾਸ਼ੀ ਕਰਨ ਤੇ ਉਹਨਾ ਪਾਸੋ ਇੱਕ ਮੈਗਜੀਨ ਸਮੇਤ 05 ਰੋਂਦ ਜਿੰਦਾ 30 ਬੋਰ ਬਰਾਮਦ ਹੋਣ ਤੇ ਮੁੱਕਦਮਾ ਦਰਜ ਕਰਕੇ ਤਫਤੀਸ਼ ਕੀਤੀ ਗਈ ।

ਦੋਰਾਨੇ ਪੁੱਛਗਿੱਛ ਇਹਨਾ ਨੇ ਮੰਨਿਆ ਇਹਨਾ ਨਾਲ ਦੋਸ਼ੀਆਨ ਅਭੀ ਮਸੀਹ ਤੇ ਇੰਦਰਾਸ ਮਸੀਹ ਨੇ ਦੱਸਿਆ ਕਿ ਉਹਨਾ ਨਾਲ ਗਗਨਦੀਪ ਪੁੱਤਰ ਨਿੰਮਾ ਮਸੀਹ ਵਾਸੀ ਪਿੰਡ ਮੰਗੀਆਂ, ਅਮਰਪ੍ਰੀਤ ਕੁਮਾਰ ਪੁੱਤਰ ਲੇਟ ਤੁਲਸੀਦਾਸ ਵਾਸੀ ਧਰਮਕੋਟ ਰੰਧਾਵਾ ਅਤੇ ਬਿੰਨੀ ਵਾਸੀ ਮੰਗੀਆਂ ਵੀ ਸ਼ਾਮਲ ਹਨ ਜਿਸਤੇ ਮਿਤੀ 04.04.2025 ਨੂੰ ਗਗਨਦੀਪ, ਅਮਰਪ੍ਰੀਤ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ।

ਜਦੋ ਦੋਸ਼ੀਆਂ ਪਾਸੋ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਨੂਰ ਸਿੰਘ ਉਰਫ ਸੂਬਾ ਪੁੱਤਰ ਸੁੱਚਾ ਸਿੰਘ ਵਾਸੀ ਹਰੂਵਾਲ ਅਤੇ ਸਰਵਨ ਸਿੰਘ ਉਰਫ ਜੀਵਨ ਫੋਜੀ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ਹਿਜਾਦਾ ਕਲ੍ਹਾ ਜੋ ਵਿਦੇਸ਼ਾਂ ਵਿੱਚ ਬੈਠ ਕੇ ਲੋਕਾ ਨੂੰ ਡਾਉਦੇ ਧਮਕਾਉਦੇ ਹਨ ਤੇ ਉਹਨਾ ਫਿਰੋਤੀਆਂ ਮੰਗਦੇ ਹਨ ਦੇ ਕਹਿਣ ਤੇ ਲੋਕਾਂ ਦੀ ਰੈਕੀ ਕਰਦੇ ਤੇ ਜੇਕਰ ਕਿਸੇ ਨੂੰ ਗੋਲੀ ਮਾਰਨੀ ਹੋਵੇ ਤਾਂ ਉਹ ਕਰਨ ਲਈ ਤਿਆਰ ਹਨ ।

ਉਨ੍ਹਾਂ ਅੱਗੇ ਦੱਸਿਆ ਕਿ ਦੋਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਉਕਤਾਨ ਦੋਸ਼ੀਆ ਵਲੋ ਜੀਵਨ ਫੋਜੀ ਦੇ ਕਹਿਣ ਪਰ ਦਨੇਸ਼ ਕੁਮਾਰ ਉਰਫ ਬੋਬੀ ਪੁੱਤਰ ਕਿਸ਼ਨ ਕੁਮਾਰ ਵਾਸੀ ਧਰਮਕੋਟ ਰੰਧਾਵਾ ਥਾਣਾ ਡੇਰਾ ਬਾਬਾ ਨਾਨਕ ਦੀ ਰੈਕੀ ਕੀਤੀ ਗਈ ਤੇ ਇਸਦਾ ਗੋਲੀਆ ਮਾਰ ਕੇ ਕਤਲ ਕਰਨਾ ਸੀ। ਇਥੇ ਜਿਕਰਯੋਗ ਗੱਲ ਇਹ ਹੈ ਕਿ ਗੈਗਸਟਰ ਜੀਵਨ ਫੌਜੀ ਵਲੋ ਵਾਰ-ਵਾਰ ਦਨੇਸ਼ ਕੁਮਾਰ ਉਰਫ ਬੋਬੀ ਪਾਸੋ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਤੋ ਪਹਿਲਾ ਵੀ 03 ਵਾਰ ਫਿਰੋਤੀ ਨਾ ਦੇਣ ਕਰਕੇ ਦਿਨੇਸ਼ ਕੁਮਾਰ ਬੋਬੀ ਪਰ ਹਮਲਾ ਕੀਤਾ ਜਾ ਚੁੱਕਾ ਸੀ। ਇਹਨਾ ਹਮਲਿਆ ਸਬੰਧੀ ਪਹਿਲਾ ਵੀ ਮੁਕੱਦਮਾ ਨੰਬਰ 89 ਮਿਤੀ 21/07/2023 ਜੁਰਮ 387 ਭ.ਦ 25 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ, ਮੁਕੱਦਮਾ ਨਬਰ 41 ਮਿਤੀ 07/05/2024 ਜੁਰਮ 387, 336, 506, 34 ਭ.ਦ 25/27 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ, ਮੁਕੱਦਮਾ ਨੰਬਰ 96 ਮਿਤੀ 21/08/2024 ਜੁਰਮ 109, 111, 308(4) ਬੀ, ਐਨ. ਐਸ 25/27 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ ਦਰਜ ਕੀਤੇ ਜਾ ਚੁਕੇ ਸਨ ਅਤੇ ਹਰੇਕ ਮੁਕੱਦਮੇ ਵਿਚ ਦੋਸੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਬਟਾਲਾ ਪੁਲਿਸ ਵਲੋ ਸੁਚੇਤ ਅਤੇ ਸਰਗਰਮ ਰਵੱਈਆ (Proactive approach) ਦਿਖਾਉਦੇ ਹੋਏ ਹਮਲਾ ਹੋਣ ਤੋ ਪਹਿਲਾ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਗੈਗਸਟਰਾ ਵਲੋ ਫਿਰੋਤੀ ਲਈ ਕੀਤੇ ਜਾਣ ਵਾਲੇ ਟਾਰਗੇਟਡ ਕਿੰਲਿਗ ਨੂੰ ਹੋਣ ਤੋ ਬਚਾਉਣ ਵਿੱਚ ਕਾਮਯਾਬੀ ਮਿਲੀ ਹੈ।

ਇਸ ਵਾਰਦਾਤ ਦੇ ਸਬੰਧ ਵਿੱਚ ਮੁੱਕਦਮਾ ਨੰਬਰ 24 ਮਿਤੀ 03.04.2025 ਜੁਰਮ 25-54-59 ਅਸਲਾ ਐਕਟ, 55, 61(2), 3(5), 111 ਬੀ.ਐਨ.ਐਸ ਥਾਣਾ ਘਣੀਏ ਕੇ ਬਾਂਗਰ ਦਰਜ ਰਜਿਸਟਰ ਕੀਤਾ ਗਿਆ ਤੇ ਹੁਣ ਤੱਕ ਇਹਨਾ ਪਾਸੋ 02 ਪਿਸਟਲ 30 ਬੋਰ, 04 ਮੈਗਜੀਨ, 15 ਜਿੰਦਾ ਰੋਂਦ 30 ਬੋਰ, ਇੱਕ ਮੋਟਰ ਸਾਈਕਲ ਰਾਮਦ ਕੀਤਾ। ਗਿਆ ਹੈ ਅਤੇ ਦੋਸ਼ੀਆਨ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।ਇਨ੍ਹਾਂ ਕੋਲੋਂ ਦੋ ਪਿਸਟਲ 30 ਬੋਰ ਸਮੇਤ 04 ਮੈਗਜੀਨ ਅਤੇ 15 ਰੋਂਦ ਜਿੰਦਾ 30 ਬੋਰ ਅਤੇ ਮੋਟਰ ਸਾਈਕਲ ਬਰਾਮਦ ਹੋਇਆ ਹੈ।

ਇੱਕ ਖਾਲੀ ਮੈਗਜ਼ੀਨ (ਅਭੀ ਮਸੀਹ ਪਾਸੋ ਮਿਤੀ 02.04.2025। ਪੰਜ (5) ਜਿੰਦਾ ਰੋਂਦ 30 ਬੋਰ (ਇੰਦਰਾਸ ਮਸੀਹ ਪਾਸੇ ਮਿਤੀ 02.04.2025। ਇੱਕ ਮੋਟਰ ਸਾਈਕਲ ਨੰਬਰ ਪੀ.ਬੀ-06-AJ-3749 ਮਾਰਕਾ ਸਪਲੈਂਡਰ ਰੰਗ ਕਾਲਾ (ਅਭੀ ਮਸੀਹ ਤੇ ਇੰਦਰਾਸ ਮਸੀਹ ਪਾਸੋ ਮਿਤੀ 02.04.2025। ਇੱਕ ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ 04 ਜਿੰਦਾ ਰੋਂਦ 30 ਬੋਰ (ਗਗਨਦੀਪ ਪਾਸੋ ਮਿਤੀ 06.04.2025। ਇੱਕ ਪਿਸਟਲ 30 ਬੋਰ ਸਮੇਤ ਮੈਗਜੀਨ ਤੇ 06 ਰੋਂਦ ਜਿੰਦਾ 30 ਬੋਰ (ਅਭੀ ਮਸੀਹ ਪਾਸੋ ਮਿਤੀ 06.04.2025 ਬਰਾਮਦ ਕੀਤਾ ਗਿਆ।

error: copy content is like crime its probhihated