ਗੜ੍ਹਦੀਵਾਲਾ 27 ਜੂਨ (ਚੌਧਰੀ )
: ਅੱਜ ਇੱਕ ਹੋਰ ਸਾਈਬਰ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਿਤਾ ਵਲੋਂ ਫੌਰਨ ਚ ਬੈਠੇ ਪੁੱਤਰ ਦੀ ਜਮਾਨਤ ਦਾ ਝਾਂਸਾ ਠੱਗਬਾਜਾਂ ਵਲੋਂ ਫਰੌਡ ਕਾਲ ਕਰਕੇ 50,000 ਦੀ ਠੱਗੀ ਮਾਰ ਲਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨਿਰਮਲ ਸਿੰਘ ਪਿੰਡ ਥੇਂਦਾ ਗੜ੍ਹਦੀਵਾਲਾ ਨੇ ਸਾਈਬਰ ਕ੍ਰਾਈਮ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਇੱਕ ਪੁੱਤਰ ਆਸਟ੍ਰੇਲੀਆ ਪੜਾਈ ਕਰਨ ਲਈ ਗਿਆ ਹੋਇਆ ਹੈ । ਓਹਨਾ ਕਿਹਾ ਕਿ ਮੈਨੂੰ ਇੱਕ ਫੌਰਨ ਨੰਬਰ ਤੋ ਵ੍ਹਸਟਅਪ ਤੇ ਫ਼ੋਨ ਆਉਂਦਾ ਹੈ ਜਿਸ ਵਿੱਚ ਇੱਕ ਵਿਅਕਤੀ ਪਹਿਲਾ ਅੰਗਰੇਜ਼ੀ ਚ ਗੱਲ ਕਰਦਾ ਹੈ ਫਿਰ ਪੰਜਾਬੀ ਚ ਬੋਲਦਾ ਹੈ ਕੇ ਤੁਹਾਡੇ ਪੁੱਤਰ ਦਾ ਇੱਕ ਸੜਕ ਹਾਦਸਾ ਹੋ ਗਿਆ ਹੈ, ਨਾਲ ਹੀ ਕਿਸੇ ਦੀ ਰੋਣ ਦੀ ਅਵਾਜ ਵੀ ਮੈਨੂੰ ਸੁਣਾ ਦਿੱਤੀ ਗਈ ਕਿ ਪਿਤਾ ਜੀ ਮੈਨੂੰ ਬਚਾ ਲਓ , ਇਹ ਜਿੰਨੇ ਪੈਸੇ ਕਿਹੰਦੇ ਹਨ ਤੁਰੰਤ ਪਾ ਦਿਓ । ਜਿਸ ਕਾਰਨ ਪਿਤਾ ਬਹੁਤ ਡਰ ਜਾਂਦਾ ਹੈ ਤੇ ਤੁਰੰਤ ਪੈਸੇ ਪਾਉਣ ਲਈ ਮਜ਼ਬੂਰ ਹੋ ਜਾਂਦਾ ਹੈ । ਓਹਨਾ ਦੱਸਿਆ ਕਿ ਠੱਗਾ ਵਲੋਂ ਇਕ ਬਾਰਕੋਡ ਭੇਜਿਆ ਜਾਂਦਾ ਹੈ ਠੱਗਾਂ ਵਲੋਂ 5 ਲੱਖ ਪਾਉਣ ਦੀ ਡਿਮਾਂਡ ਕੀਤੀ ਗਈ । ਜਿਸ ਵਿਚ ਅਸੀ ਪਹਿਲਾਂ 50,000 ਪਾ ਦਿੰਦੇ ਹਾ, ਪਰ ਜਦੋ ਦੁਬਾਰਾ ਪਾਉਣ ਲਗਦੇ ਹਾਂ ਤਾ ਉਸ ਵਿਚ ਪੈਸੇ ਅੱਗੇ ਹੋਰ ਨਹੀਂ ਪੈਂਦੇ , ਠੱਗਾ ਵਲੋਂ ਇੱਕ,ਦੋ ਹੋਰ ਬਾਰ ਕੋਡ ਭੇਜਿਆ ਜਾਂਦਾ ਹੈ , ਜਿਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਪੈਂਦੀ ਹੀ ਤੇ ਉਹ ਆਪਣੇ ਪੁੱਤਰ ਦੇ ਫ਼ੋਨ ਤੇ ਕਾਲ ਕਰਦੇ ਹਨ ਤੇ ਪਤਾ ਲੱਗਦਾ ਹੈ ਕਿ ਪੁੱਤਰ ਬਿਲਕੁਲ ਸਹੀ ਸਲਾਮਤ ਹੈ , ਉਹ ਦੁਰਾਬਾ ਠੱਗਾ ਨੂੰ ਫ਼ੋਨ ਕਰਦੇ ਹਨ ਤੇ ਫੋਨ ਬੰਦ ਆਉਣ ਲੱਗ ਪੈਂਦਾ ਹੈ । ਇਸ ਤੋਂ ਬਾਅਦ ਪਰਿਵਾਰ ਵਲੋਂ ਸਾਈਬਰ ਕ੍ਰਾਈਮ ਚ ਰਿਪੋਰਟ ਦਿੱਤੀ ਗਈ । ਜਿਸ ਤੋਂ ਬਾਅਦ ਹਾਲੇ ਤੱਕ ਕੋਈ ਕਾਰਵਾਹੀ ਨਹੀਂ ਹੋਈ ।
ਫ਼ੋਟੋ :- ਆਪਬੀਤੀ ਸੁਣਾਉਂਦੇ ਹੋਏ ਨਿਰਮਲ ਸਿੰਘ ਚਿਪੜਾ