Prime Punjab Times

Latest news
ਨਾਮਜ਼ਦਗੀ ਦੇ ਆਖਰੀ ਦਿਨ ਤਣਾਅ • ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮਨੇ-ਸਾਮਨੇ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਅਚਨਚੇਤ ਦੌਰਾ ਚੋਣ ਆਬਜ਼ਰਵਰ ਕੰਵਲ ਪ੍ਰੀਤ ਬਰਾੜ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਸ਼ਹਿਰ ਨੂੰ ਜਾਮ ਤੋਂ ਮੁਕਤ ਬਣਾਉਣ ਦੀ ਮੁਹਿੰਮ — ਸਿਵਲ ਸਰਜਨ ਹੁਸ਼ਿ. ਵੱਲੋਂ ਸੀ.ਐਚ.ਸੀ ਭੂੰਗਾ ਵਿਖੇ ਕੀਤੀ ਅਚਨਚੇਤ ਚੈਕਿੰਗ ਅੰਤਰਰਾਸ਼ਟਰੀ ਦਿਵਿਆਂਗ ਦਿਵਸ ‘ਤੇ ਸਪੈਸ਼ਲ ਬੱਚਿਆਂ ਨੂੰ ਨਜ਼ਰ ਦੀਆਂ ਐਨਕਾ ਤੇ ਦਿਵਿਆਂਗਾਂ ਨੂੰ ਮੋਟਰਾਈਜ਼ਡ ਟਰਾਈਸਾਈਕਲਾਂ ਦ... ਖ਼ਾਲਸਾ ਕਾਲਜ ਵਿਖੇ ਕਮਿਸਟਰੀ ਵਿਭਾਗ ਵੱਲੋਂ 'ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ' ਮੌਕੇ ਸੈਮੀਨਾਰ ਕਰਵਾਇਆ ਸੱਚਖੰਡ ਨਾਨਕ ਧਾਮ 'ਚ 5 ਤੋਂ 7 ਦਸੰਬਰ ਤੱਕ ਗੁਰੂ ਮਹਾਰਾਜ ਦਰਸ਼ਨ ਦਾਸ ਜੀ ਦੇ ਪਾਵਨ ਪ੍ਰਗਟ ਦਿਹਾੜੇ ਉਪਰੰਤ ਵਿਸ਼ਾਲ ਰੂਹਾ... ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਦਾ ਆਯੋਜਨ ਜ਼ਰੂਰੀ ਮੁਰੰਮਤ ਕਾਰਨ 3 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ADVERTISEMENT
You are currently viewing KMS ਕਾਲਜ ਵਿਖੇ 7ਵਾਂ ਸਲਾਨਾ ਸਮਾਗਮ ਕਰਵਾਇਆ ਗਿਆ – ਪ੍ਰਿੰਸੀਪਲ ਡਾ. ਸ਼ਬਨਮ ਕੌਰ 

KMS ਕਾਲਜ ਵਿਖੇ 7ਵਾਂ ਸਲਾਨਾ ਸਮਾਗਮ ਕਰਵਾਇਆ ਗਿਆ – ਪ੍ਰਿੰਸੀਪਲ ਡਾ. ਸ਼ਬਨਮ ਕੌਰ 

ਦਸੂਹਾ (ਚੌਧਰੀ) 

MP ਡਾ.ਰਾਜ ਕੁਮਾਰ ਚੱਬੇਵਾਲ ਨੇ ਕੇ.ਐਮ.ਐਸ ਕਾਲਜ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ MLA ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਾਲਜ ਦੀ ਖੇਡ ਗਰਾਊਂਡ ਵਿਕਸਿਤ ਕਰਨ ਦਾ ਕੀਤਾ ਐਲਾਨ
: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ 7ਵਾਂ ਸਾਲਾਨਾ ਸਮਾਗਮ ਚੇਅਰਮੈਨ ਚੌਧਰੀ ਕੁਮਾਰ ਸੈਣੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ ਐਮ.ਐਲ.ਏ ਹਲਕਾ ਦਸੂਹਾ ਗੈਸਟ ਆਫ ਆਨਰ ਦੇ ਰੂਪ ਵਿੱਚ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚਲਿਤ ਕਰਕੇ ਅਤੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀ ਸੈਸ਼ਨ 2024-25 ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿਖੇ ਸੈਸ਼ਨ 2025-26 ਲਈ 3 ਹੋਰ ਨਵੇਂ ਕੋਰਸ ਬੀ.ਬੀ.ਏ, ਐਮ.ਬੀ.ਏ ਅਤੇ ਐਮ.ਐਸ.ਸੀ ਬਾਇਓ ਕਮਿਸਟਰੀ ਸ਼ਾਮਲ ਕੀਤੇ ਗਏ ਹਨ। ਇਸਦੇ ਨਾਲ ਹੀ ਉਹਨਾਂ ਸੈਸ਼ਨ 2025-26 ਦੇ ਦਾਖਲੇ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕੋਆਰਡੀਨੇਟਰਾਂ, ਸਾਰੇ ਸਟਾਫ਼ ਮੈਂਬਰਾਂ ਅਤੇ ਐਨ.ਐਸ.ਐਸ ਵਲੰਟੀਅਰਜ਼ ਦੀ ਪ੍ਰਸ਼ੰਸਾ ਕੀਤੀ ਅਤੇ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਨੂੰ ਬੈਸਟ ਪ੍ਰਫੋਰਮੈਂਸ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਉਪਰੰਤ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ ਐਮ.ਐਲ.ਏ ਹਲਕਾ ਦਸੂਹਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੇ.ਐਮ.ਐਸ ਕਾਲਜ ਨੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕੇ.ਐਮ.ਐਸ ਕਾਲਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੁਮਾਰ ਸਪੋਰਟਸ ਕੰਪਲੈਕਸ ਦੇ ਅਧੀਨ ਯੂਥ ਸੇਵਾਵਾਂ ਕਲੱਬ ਨੇ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਅਤੇ ਵਿਕਾਸ ਵੱਲ ਵੱਧਣ ਲਈ ਪ੍ਰੇਰਿਤ ਕੀਤਾ। ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ ਨੇ ਕੇ.ਐਮ.ਐਸ ਕਾਲਜ ਦੀ ਨਵੀਂ ਖੇਡ ਗਰਾਊਂਡ ਨੂੰ ਪੂਰੀਆਂ ਸੁਵਿਧਾਵਾਂ ਨਾਲ ਵਿਕਸਿਤ ਕਰਨ ਦਾ ਐਲਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਮੁਹਿੰਮ ਵਿੱਚ ਉਹ ਕੇ.ਐਮ.ਐਸ ਕਾਲਜ ਨੂੰ ਪੂਰਾ ਸਹਿਯੋਗ ਦੇਣਗੇ। ਉਹਨਾਂ ਕੇ.ਐਮ.ਐਸ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੂੰ ਵਧਾਈ ਦਿੱਤੀ ਕਿ ਜੋ ਤਕਨੀਕੀ ਸਿੱਖਿਆ ਦਾ ਟੀਚਾ ਉਹ ਦਸੂਹਾ ਵਿਖੇ ਲੈ ਕੇ ਆਏ ਸੀ, ਉਸਦੀ ਪੂਰਤੀ ਹੋਣੀ ਸ਼ੁਰੂ ਹੋ ਗਈ ਹੈ। ਇਸ ਉਪਰੰਤ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਆਪਣੇ ਜੀਵਨ ਵਿੱਚ ਮਿਹਨਤ ਕਰਦੇ ਰਹਿਣ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਗੁਰੂ ਦਾ ਵੀ ਸਤਿਕਾਰ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਰਦਾਰ ਕਰਮਵੀਰ ਸਿੰਘ ਘੁੰਮਣ ਦੇ ਯਤਨਾਂ ਸਦਕਾ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਵੱਲੋਂ ਕਾਲਜ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਕੇ.ਐਮ.ਐਸ ਕਾਲਜ ਇਲਾਕੇ ਦੇ ਵਿਦਿਆਰਥੀਆਂ ਲਈ ਕਿਫਾਇਤੀ ਤਕਨੀਕੀ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦਾ ਕੰਮ ਬਾਖੂਬੀ ਕਰ ਰਿਹਾ ਹੈ। ਇਸ ਮੌਕੇ ਤੇ ਯੂਨੀਵਰਸਿਟੀ ਦੀ ਸੈਸ਼ਨ ਅਪ੍ਰੈਲ 2024 ਦੀ ਮੈਰਿਟ ਸੂਚੀ ਵਿੱਚ ਆਏ 8 ਵਿਦਿਆਰਥੀਆਂ ਨੂੰ, ਪੜ੍ਹਾਈ ਵਿੱਚ ਅਵੱਲ ਆਏ ਵਿਦਿਆਰਥੀਆਂ, ਖੇਡਾਂ ਵਿੱਚ ਜੇਤੂ ਖਿਡਾਰੀਆਂ, ਕਲਚਰ ਪ੍ਰੋਗਰਾਮ ਵਿੱਚ ਅਵੱਲ ਆਏ ਵਿਦਿਆਰਥੀਆਂ ਅਤੇ ਐਨ.ਐਸ.ਐਸ ਵਲੰਟੀਅਰਜ਼ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ ਡਾ. ਰਾਜੇਸ਼ ਕੁਮਾਰ, ਤੋਸ਼ਾਂਤ ਸੈਣੀ, ਸੰਤੋਸ਼ ਗਿੱਲ, ਡਾ. ਦਿਲਬਾਗ ਸਿੰਘ ਹੁੰਦਲ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਰਿਟਾਇਰਡ ਪ੍ਰਿੰਸੀਪਲ ਬਲਕੀਸ਼ ਰਾਜ, ਸਾਬਕਾ ਚੇਅਰਮੈਨ ਝਿਰਮਲ ਸਿੰਘ, ਸਰਦਾਰ ਹਰਭਜਨ ਸਿੰਘ, ਗੁਰਮੀਤ ਸਿੰਘ ਲੁਧਿਆਣਾ, ਬਲਜੀਤ ਸਿੰਘ ਬਲੱਗਣ, ਬ੍ਰਹਮ ਰੱਲ੍ਹਣ, ਸਰਪੰਚ ਹਰਿੰਦਰ ਸਿੰਘ ਪਿੰਡ ਜਲੋਟਾ, ਸਰਪੰਚ ਹੈਪੀ ਬੰਗਾਲੀਪੁਰ, ਸਰਪੰਚ ਅਮਨਿੰਦਰ ਸਿੰਘ ਓਡਰਾ, ਸਰਪੰਚ ਰਣਬੀਰ ਸਿੰਘ ਛੰਨੀਆਂ, ਸਰਪੰਚ ਲਖਵਿੰਦਰ ਲੱਕੀ ਜੰਡ, ਸਰਪੰਚ ਗੁਰਪ੍ਰੀਤ ਸਿੰਘ, ਚਰਨਜੀਤ ਪਾਲ, ਪ੍ਰੋ. ਕਸ਼ਮੀਰੀ ਲਾਲ, ਕਵਲਪ੍ਰੀਤ ਸਿੰਘ ਸੰਧੂ ਮਾਰਕੀਟ ਕਮੇਟੀ ਚੇਅਰਮੈਨ, ਸਰਦਾਰ ਅਮਰਪ੍ਰੀਤ ਸਿੰਘ ਵਾਈਸ ਪ੍ਰਧਾਨ ਮਿਊਂਸੀਪਲ ਕਮੇਟੀ ਦਸੂਹਾ, ਠਾਕੁਰ ਬਲਦੇਵ ਸਿੰਘ, ਹਰਪ੍ਰੀਤ ਸਿੰਘ, ਜੋਗਿੰਦਰ ਪਾਲ ਨਿੱਕੂ ਨੰਬਰਦਾਰ, ਵਿਕਰਾਂਤ ਭੱਟੀ, ਕੁਲਦੀਪ ਕੁਮਾਰ ਮੈਨੇਜਰ ਦਰਸ਼ਨ ਅਕੈਡਮੀ, ਗਗਨਦੀਪ ਸਿੰਘ, ਕੰਵਲਜੀਤ ਸਿੰਘ ਆਈਲੈਟਸ ਸੈਂਟਰ ਵਿਜੈ ਮਾਰਕੀਟ, ਰਾਜੇਸ਼ ਪੰਡਿਤ, ਲਖਵਿੰਦਰ ਸਿੰਘ ਲੱਕੀ, ਅਜੈ ਕੁਮਾਰ ਖੁੱਲਰ ਖੁੱਲਰ ਕੇਟਰਿੰਗ ਸਰਵਿਸ, ਕੇ.ਐਮ.ਐਸ ਐਲੂਮਨੀ ਐਸੋਸੀਏਸ਼ਨ ਮੈਂਬਰ, ਐਨ.ਐਸ.ਐਸ ਵਲੰਟੀਅਰਜ਼, ਦਿ ਗ੍ਰੇਟਰ ਰੋਟਰੀ ਕਲੱਬ ਮੈਂਬਰ ਦਸੂਹਾ, ਸੋਨੂੰ ਰੱਤੂ ਜਲੰਧਰ, ਰਜਨੀ ਸ਼ਰਮਾ, ਅਮਨਦੀਪ ਕੌਰ, ਲਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਪੱਲਵੀ, ਨੇਹਾ, ਜਗਰੂਪ ਕੌਰ, ਆਰਤੀ ਸ਼ਰਮਾ, ਰਾਮ ਚੰਦ, ਨਿਕਿਤਾ ਠਾਕੁਰ, ਸੋਨਮ ਸਲਾਰੀਆ, ਅਮਨਦੀਪ ਕੌਰ, ਦੀਕਸ਼ਾ ਸ਼ਰਮਾ, ਕਾਜਲ, ਮਨਜੀਤ, ਕਿਰਨਜੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਕਲੇਰ, ਨੇਹਾ, ਮਨਜੀਤ ਕੌਰ, ਮੁਸਕਾਨ, ਚੰਚਲ, ਗੁਰਪ੍ਰੀਤ ਸਿੰਘ, ਧੰਨਵੀਰ ਸਿੰਘ, ਨਵਿੰਦਰ ਸਿੰਘ, ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ : ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਰਾਜ ਕੁਮਾਰ ਚੱਬੇਵਾਲ, ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ, ਕੇ.ਐਮ.ਐਸ ਮੈਨੇਜਮੈਂਟ ਅਤੇ ਹੋਰ ਸ਼ਖਸ਼ੀਅਤਾਂ, ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚਲਿਤ ਨਾਲ ਕਰਦੇ ਹੋਏ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ, ਕੇ.ਐਮ.ਐਸ ਮੈਨੇਜਮੈਂਟ ਅਤੇ ਹੋਰ ਸ਼ਖਸ਼ੀਅਤਾਂ।
error: copy content is like crime its probhihated